ਭਗਵੰਤ ਸਰਕਾਰ ਲਵਾਉਣ ਲੱਗੀ ਮੁੱਲ ਦੀਆਂ ਖਬਰਾਂ

217

ਅੱਜ ਫੇਰ ਭਗਵੰਤ ਸਰਕਾਰ ਨੇ ਖਬਰਾਂ ਦੇ ਰੂਪ ਵਿੱਚ ਬਹੁਤ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ। ਅੱਜ ਇਸ਼ਤਿਹਾਰ ਨੂੰ “ਐਡਵਰੋਟੋਰੀਅਲ” ਲਿਖਿਆ ਗਿਆ , ਉਹ ਵੀ ਲਾਲ ਰੰਗ ਵਿੱਚ ਲੁਕੋ ਕੇ।
ਕਿਉ ਇਹੋਜੀਆਂ ਚਲਾਕੀਆਂ ਕਰ ਰਹੇ ਹੋ ਲੋਕਾਂ ਨਾਲ? ਕਿਉ ਤੁਸੀਂ ਸਮਝਦੇ ਹੋ ਕਿ ਲੋਕ ਮੂਰਖ ਨੇ। ਇਹਦੇ ਨਾਲੋ ਕੰਮ ਕਰਨ ਵੱਲ ਧਿਆਨ ਦਵੋ, ਲੋਕਾਂ ਨੇ ਆਪੇ ਚੰਗੇ ਕਹਿਣ ਲੱਗ ਜਾਣਾ।


ਜਦੋਂ ਪੱਤਰਕਾਰ ਨੇ ਮੁੱਖਮੰਤਰੀ ਸਾਹਬ ਨੂੰ ਮੇਰੀ ਹੈਲੀਕਾਪਟਰ ਦੀ RTI ਬਾਰੇ ਪੁੱਛਿਆ : ਵੋਟਾ ਤੋ ਪਹਿਲਾਂ ਹਰ ਭਾਸ਼ਣ ਚ ਹੈਲੀਕਾਪਟਰ ਦੇ ਖਰਚੇ ਨੂੰ ਮੁੱਦਾ ਬਣਾਉਣ ਵਾਲੇ ਮੁੱਖਮੰਤਰੀ ਸਾਹਬ ਨੂੰ ਜਦੋਂ ਅੱਜ ਪੱਤਰਕਾਰ ਨੇ ਪੁੱਛਿਆ ਕਿ ਸਰਕਾਰ RTI ਵਿੱਚ ਤੁਹਾਡੀ ਹਵਾਈ ਯਾਤਰਾ ਦਾ ਖਰਚ ਦੇਣ ਤੋਂ ਕਿਉ ਮੁੱਕਰ ਰਹੀ ਹੈ ?? ਤਾਂ ਮੁੱਖਮੰਤਰੀ ਸਾਹਬ ਕਹਿੰਦੇ “ਇਹ ਕੋਈ ਲੋਕਾਂ ਦੇ ਸਵਾਲ ਥੋੜੀ ਐ”😂

ਪਹਿਲਾਂ ਇਹੀ ਲੋਕਾਂ ਦਾ ਮੁੱਖ ਮੁੱਦਾ ਸੀ ,ਹੁਣ ਹੈਨੀ…ਇਹੀ ਬਦਲਾਅ ਐ !!
#Manik_Goyal

ਫ਼ਰੰਟ ਪੇਜ ਇਸ਼ਤਿਹਾਰਾਂ ਤੋਂ ਅੱਗੇ…….
ਪੂਰਾ ਪੰਨਾ ਖਰੀਦ ਕੇ ਖੁਦ ਭੇਜੀਆਂ ਖ਼ਬਰਾਂ ਲਵਾਈਆਂ ਗਈਆਂ ਹਨ। ਕਿਸੇ ਖ਼ਬਰ ਅੱਗੇ ਲਿਖਣ ਵਾਲੇ ਪੱਤਰਕਾਰ ਦਾ ਨਾਂ ਨਹੀਂ। ਪੂਰੇ ਪੰਨੇ ਦੇ ਬਿਲਕੁਲ ਹੇਠਾਂ ਸੱਜੇ ਹੱਥ (ਇਸ਼ਤਿਹਾਰ) ਲਿਖ ਕੇ ਅਖਬਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ ਤਾਂ ਕਿ ਚੱਲਦੇ ਸਿਰ ਸਮਝ ਸਕਣ। ਕਈਆਂ ਅਖਬਾਰਾਂ ਨੇ (ਇਸ਼ਤਿਹਾਰ) ਲਿਖੇ ਬਿਨਾ ਵੀ ਲਾ ਦੇਣੀਆਂ ਇਹ ਖਬਰਾਂ। ਸਰਕਾਰ ਚੰਗੇ ਕੰਮ ਕਰੇ ਤਾਂ ਲੋਕ ਆਪੇ ਚੰਗਾ ਕਹਿਣਗੇ ਪਰ ਇਹ ਲੋਕਾਂ ਦੀਆਂ ਅੱਖਾਂ ‘ਚ ਘੱਟਾ ਕਿਓਂ ਪਾਇਆ ਜਾ ਰਿਹਾ?ਕੀ ਕਰੀਏ, ਇਹੀ ਦਿੱਲੀ ਮਾਡਲ ਹੈ। ਗੁਮਰਾਹ ਕਰੋ, ਸੌਦਾ ਵੇਚੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਦਿੱਲੀ ਸਰਕਾਰ ਨੇ 2015 ਵਿੱਚ “ਦਿੱਲੀ ਉੱਚ ਸਿੱਖਿਆ ਅਤੇ ਹੁਨਰ ਵਿਕਾਸ ਗਰੰਟੀ ਯੋਜਨਾ” ਸ਼ੁਰੂ ਕੀਤੀ ਸੀ। ਇਸ ਸਕੀਮ ਦਾ ਮਕਸਦ ਦਿੱਲੀ ਤੋਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਪੜ੍ਹਨ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨਾ ਹੈ।ਵਿੱਤੀ ਸਾਲ 2021-22 ਵਿੱਚ, 89 ਵਿਦਿਆਰਥੀਆਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ ਸਿਰਫ਼ 2 ਵਿਦਿਆਰਥੀਆਂ ਨੂੰ ਕਰਜ਼ਾ ਮਿਲਿਆ ਸੀ। ਇਸ ਸਕੀਮ ਤਹਿਤ 10 ਲੱਖ ਤੱਕ ਦਾ ਕਰਜ਼ਾ ਮਿਲਦਾ ਹੈ, ਮਤਲਬ ਕਿ ਇਨ੍ਹਾਂ ਦੋਵਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ 20 ਲੱਖ ਦਾ ਕਰਜ਼ਾ ਮਿਲਿਆ ਹੋਵੇਗਾ।ਪਰ ਦਿੱਲੀ ਸਰਕਾਰ ਵੱਲੋਂ ਇਸ ਸਕੀਮ ਨੂੰ ਪ੍ਰਚਾਰਨ ਲਈ ਇਸ਼ਤਿਹਾਰਾਂ ‘ਤੇ 19 ਕਰੋੜ ਰੁਪਏ ਖਰਚ ਕੀਤੇ ਹਨ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਰਾਹੀਂ ਨਿਊਜ਼ਲੌਂਡਰੀ ਨੇ ਹਾਸਲ ਕੀਤੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ