ਜੋਤੀ ਨੂਰਾਂ ਤੇ ਉਸ ਦਾ ਪਤੀ ਮੁੜ ਹੋਏ ਇਕੱਠੇ, ਤਲਾਕ ਦੀ ਮੰਗ ਸਣੇ ਲਗਾਏ ਸੀ ਗੰਭੀਰ ਇਲਜ਼ਾਮ

518

ਗਾਇਕਾ ਜੋਤੀ ਨੂਰਾਂ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ’ਤੇ ਗੰਭੀਰ ਇਲਜ਼ਾਮ ਲਗਾਏ ਸਨ। ਜੋਤੀ ਨੂਰਾਂ ਨੇ ਕਿਹਾ ਸੀ ਕਿ ਉਸ ਦਾ ਪਤੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਤੇ ਨਸ਼ਿਆਂ ਦਾ ਆਦੀ ਹੈ।

ਇਸ ਤੋਂ ਇਲਾਵਾ ਜੋਤੀ ਨੂਰਾਂ ਨੇ ਪਤੀ ਤੋਂ ਤਲਾਕ ਦੀ ਅਰਜ਼ੀ ਵੀ ਕੋਰਟ ’ਚ ਦਰਜ ਕੀਤੀ ਸੀ ਪਰ ਹੁਣ ਜੋਤੀ ਨੂਰਾਂ ਤੇ ਉਸ ਦਾ ਪਤੀ ਮੁੜ ਇਕੱਠੇ ਹੋ ਗਏ ਹਨ।ਇਸ ਗੱਲ ਦੀ ਜਾਣਕਾਰੀ ਦੋਵਾਂ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਉਣ ਮਗਰੋਂ ਹੁਣ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਦਿੱਤੀ ਹੈ।

ਜੋਤੀ ਨੂਰਾਂ ਤੇ ਉਸ ਦੇ ਪਤੀ ਨੇ ਕਿਹਾ ਕਿ ਪਤੀ-ਪਤਨੀ ’ਚ ਅਣਬਣ ਚੱਲਦੀ ਰਹਿੰਦੀ ਹੈ। ਜੋਤੀ ਦੇ ਪਤੀ ਨੇ ਕਿਹਾ ਕਿ ਜੋ ਕੁਝ ਵੀ ਉਸ ਨੇ ਕਿਹਾ ਹੈ, ਉਹ ਉਸ ਨੇ ਗੁੱਸੇ ’ਚ ਬੋਲਿਆ ਹੈ ਤੇ ਅੱਗੇ ਤੋਂ ਉਹ ਅਜਿਹਾ ਕੁਝ ਨਹੀਂ ਕਰਨਗੇ, ਜਿਸ ਨਾਲ ਜੋਤੀ ਨੂੰ ਪ੍ਰੇਸ਼ਾਨ ਹੋਣਾ ਪਵੇ।

ਇਸ ਤੋਂ ਇਲਾਵਾ ਜੋਤੀ ਨੂਰਾਂ ਨੇ ਕਿਹਾ ਕਿ ਸਾਰਿਆਂ ਦੀਆਂ ਦੁਆਵਾਂ ਦੇ ਚਲਦਿਆਂ ਉਹ ਮੁੜ ਇਕੱਠੇ ਹੋਏ ਹਨ। ਹਾਲਾਂਕਿ ਜੋ ਇਲਜ਼ਾਮ ਜੋਤੀ ਨੂਰਾਂ ਨੇ ਆਪਣੇ ਪਤੀ ’ਤੇ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ’ਚ ਲਗਾਏ ਸਨ, ਉਨ੍ਹਾਂ ਦਾ ਜਵਾਬ ਜਾਂ ਸਪੱਸ਼ਟੀਕਰਨ ਉਹ ਇਸ ਪ੍ਰੈੱਸ ਕਾਨਫਰੰਸ ਦੌਰਾਨ ਨਹੀਂ ਦੇ ਸਕੀ।

ਪੰਜਾਬ ਦੀ ਮਸ਼ਹੂਰ ਗਾਇਕਾ ਜੋਤੀ ਨੂਰਾਂ (Jyoti Nooran) ਤੇ ਉਸ ਦੇ ਪਤੀ ਕੁਨਾਲ ਪਾਸੀ (Kunal Passi) ਵਿਚਕਾਰ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ। ਸ਼ਨਿੱਚਰਵਾਰ ਨੂੰ ਦੋਵਾਂ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਨ੍ਹਾਂ ਦਾ ਆਪਸ ‘ਚ ਕੋਈ ਵਿਵਾਦ ਨਹੀਂ ਰਿਹਾ, ਦੋਵੇਂ ਹੁਣ ਇਕ ਹਨ। ਜੋਤੀ ਨੂਰਾਂ ਨੇ ਦੱਸਿਆ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਉਸ ਦੇ ਤੇ ਉਸ ਦੇ ਪਤੀ ਵਿਚਕਾਰ ਚੱਲ ਰਿਹਾ ਵਿਵਾਦ ਸੁਲਝਾ ਲਿਆ ਗਿਆ ਹੈ। ਉਸ ਦੇ ਪਤੀ ਨੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਉੱਥੇ ਹੀ ਕੁਨਾਲ ਪਾਸੀ ਨੇ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਵਿਚਕਾਰ ਦੂਰੀਆਂ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਲੋਕਾਂ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਨਾਲ ਹਨ। ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿਚਕਾਰ ਦੁਬਾਰਾ ਅਜਿਹਾ ਕੋਈ ਝਗੜਾ ਨਹੀਂ ਹੋਵੇਗਾ। ਉੱਥੇ ਹੀ ਜੋਤੀ ਨੂਰਾਂ ਦੇ ਵਕੀਲ ਕਮਲ ਨੇ ਦੱਸਿਆ ਕਿ ਦੋਵੇਂ ਤਲਾਕ ਦਾ ਕੇਸ ਵਾਪਸ ਲੈਣ ਜਾ ਰਹੇ ਹਨ।ਦੱਸ ਦੇਈਏ ਕਿ ਬੀਤੇ ਦਿਨੀਂ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਕੁਨਾਲ ਦੇ ਪਤੀ ‘ਤੇ ਨਸ਼ਾ ਕਰਨ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਕਾਰਨ ਉਸ ਨੇ ਕਿਹਾ ਸੀ ਕਿ ਉਸ ਦੇ ਪਤੀ ਨੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ। ਜੋਤੀ ਨੂਰਾਂ ਨੇ ਆਪਣੇ ਪਤੀ ਖਿਲਾਫ ਤਲਾਕ ਦਾ ਕੇਸ ਦਰਜ ਕਰਵਾਇਆ ਸੀ। ਕੁਨਾਲ ਨੇ ਵੀ ਜੋਤੀ ਨੂਰਾਂ ‘ਤੇ ਕਈ ਦੋਸ਼ ਲਾਏ ਸਨ।