ਰਣਜੀਤ ਸਿੰਘ ਕੁੱਕੀ ਗਿੱਲ ਦੀ ਖਾਸ ਇੰਟਰਵਿਊ

229

ਜੂਨ 84 ਘੱਲੂਘਾਰੇ ਕਾਰਨ ਨਾਲ ਸਿੱਖਾਂ ਦੇ ਮਨਾਂ ਵਿੱਚ ਬੇ-ਭਰੋਸਗੀ ਅਤੇ ਬੇਗਾਨਗੀ ਦਾ ਆਲਮ ਸਿਖ਼ਰਾਂ ਉ¤ਤੇ ਪਹੁੰਚ ਗਿਆ ਸੀ। ਭਾਰਤ ਵਿੱਚ ਕਈ ਥਾਂਵਾਂ ’ਤੇ ਸਿੱਖ ਫੌਜੀ ਬਗਾਵਤ ਉਤੇ ਉਤਰ ਆਏ। ਪੰਜਾਬ ਨੇ ਕਰੀਬ ਇੱਕ ਦਹਾਕਾ ਹਿੰਸਾ ਦੀ ਭੱਠੀ ਵਿੱਚ ਤਪਣ ਦਾ ਸੰਤਾਪ ਝੱਲਿਆ। ਅਜੇ ਤੱਕ ਭਾਰਤ ਸਰਕਾਰ ਵਲੋਂ ਸਿੱਖਾਂ ਦੇ ਜਖ਼ਮਾਂ ਉਪਰ ਮਲ੍ਹਮ ਨਹੀਂ ਲਗਾਈ ਗਈ। ਜਦ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਸੰਬੰਧ ਵਿਚ ਕਮਿਸ਼ਨ ਬਿਠਾਉਂਦੀ ਕਿ ਭਾਰਤੀ ਫੌਜ ਵਲੋਂ ਆਪਣੇ ਲੋਕਾਂ ਉਪਰ ਫੌਜ ਦੀ ਵਰਤੋਂ ਕਿਉਂ ਕੀਤੀ ਗਈ?

ਇਸ ਫੌਜੀ ਅਪਰੇਸ਼ਨ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਿਵੇਂ ਬਗਾਵਤ ਦੇ ਰਾਹ ਪਾਇਆ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ। ਇਨ੍ਹਾਂ ਵਿਚੋਂ ਇਕ ਪੜ੍ਹਿਆ ਲਿਖਿਆ ਖਾੜਕੂ ਰਣਜੀਤ ਸਿੰਘ ਕੁੱਕੀ ਵੀ ਸੀ, ਜੋ ਕਿ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਵਿਗਿਆਨੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਦਾ ਸਪੁੱਤਰ ਹੈ। ਉਹ ਖੁਦ ਜੈਨੇਟਿਕਸ ਵਿੱਚ ਐਮਐਸੀ ਕਰ ਰਿਹਾ ਸੀ ਅਤੇ ਪੀਐਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ।

ਅਚਾਨਕ ਜੂਨ ਚੁਰਾਸੀ ਦੌਰਾਨ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਨੇ ਕੁੱਕੀ ਦੀ ਜ਼ਿੰਦਗੀ ਹੀ ਬਦਲ ਗਈ। ਫੌਜੀ ਅਪਰੇਸ਼ਨ ਕਾਰਨ ਢੱਠੇ ਅਕਾਲ ਤਖ਼ਤ ਸਾਹਿਬ ਦਾ ਦ੍ਰਿਸ਼ ਦੇਖ ਕੇ ਉਸ ਨੇ ਖਾੜਕੂਵਾਦ ਦਾ ਰਾਹ ਚੁਣ ਲਿਆ। ਅਵਿੰਕਤਾ ਮਾਕਨ ਕਾਰਨ ਮਾਕਨ ਕਤਲ ਕਾਂਡ ਵਿਚ ਉਨ੍ਹਾਂ ਦੀ ਰਿਹਾਈ ਹੋਈ। ਅੱਜ-ਕੱਲ ਰਣਜੀਤ ਸਿੰਘ ਕੁੱਕੀ ਲੁਧਿਆਣਾ ਵਿੱਚ ਆਪਣੀ ਪਤਨੀ ਤੇ ਬੱਚੀ ਨਾਲ ਰਹਿੰਦੇ ਹਨ ਅਤੇ ਸਮਾਜਿਕ ਤੇ ਸਿਆਸੀ ਮੁੱਦਿਆਂ ਉਤੇ ਲਿਖਦੇ ਹਨ। ਪੇਸ਼ ਹੈ ਇਸ ਬਾਰੇ ਰਣਜੀਤ ਸਿੰਘ ਕੁੱਕੀ ਦੀ ਦਾਸਤਾਨ ਉਨ੍ਹਾਂ ਦੀ ਜ਼ੁਬਾਨੀ।