Police ਅਫ਼ਸਰ ਨੇ ਮਾਰਿਆ ਤਸਕਰ ਦੀ ਗੱਡੀ ‘ਤੇ Fire, ਡਰੱਗ ਸਣੇ LIVE ਫੜ੍ਹ ਲਏ ਤਸਕਰ, CCTV ‘ਚ ਸਭ ਕੁਝ ਹੋ ਗਿਆ ਕੈਦ

1043

ਫਿਰੋਜ਼ਪੁਰ ਸਿਟੀ SHO ਨੇ ਬਹਾਦੁਰੀ ਦਿਖਾਉਂਦੇ ਹੋਏ ਫੜ੍ਹੇ 2 ਨਸ਼ਾ ਤਸਕਰ, ਵੀਡੀਓ ਹੋ ਰਹੀ ਵਾਇਰਲ (ਵੀਡੀਓ)

ਪੰਜਾਬ ‘ਚ ਪੰਜਾਬ ਪੁਲਿਸ ਵੱਲੋਂ ਨਸ਼ਾਂ ਤਸ਼ਕਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਦੇ ਫਿਰੋਜ਼ਪੁਰ ਸਿਟੀ ਐਸ.ਐੱਚ.ਓ. ਨੇ ਬਹਾਦੁਰੀ ਦਿਖਾਉਂਦੇ ਹੋਏ ਦੋ ਨਸ਼ਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੂੰ ਕਾਰ ‘ਚ ਹੈਰੋਇਨ ਸਮਗਲਿੰਗ ਕਰਨ ਦੀ ਜਾਣਕਾਰੀ ਹਾਸਲ ਹੋਈ ਸੀ ਜਿਸ ਤੋਂ ਬਾਅਦ ਫਿਰੋਜ਼ਪੁਰ ਸਿਟੀ ਐਸ.ਐੱਚ.ਓ. ਮੋਹਿਤ ਧਵਨ ਵੱਲੋਂ ਸਵਿਫਟ ਕਾਰ ‘ਚ ਭਜ ਰਹੇ ਦੋ ਨਸ਼ਾਂ ਤਸਕਰਾਂ ਦੀ ਗੱਡੀ ਪਿੱਛੇ ਆਪਣੀ ਗੱਡੀ ਲਗਾ ਲਈ ਤੇ 10 ਕਿਲੋ ਮੀਟਰ ਤੱਕ ਉਨ੍ਹਾਂ ਦਾ ਪਿੱਛਾ ਕੀਤ। ਪੁਲਿਸ ਵੱਲੋਂ ਤਸਕਰਾਂ ਦੇ ਟਾਇਰਾਂ ‘ਤੇ ਫਾਇਰ ਵੀ ਕੱਢੇ ਗਏ ਜਿਸ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁਤਾਬਕ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਐਸ.ਐੱਚ.ਓ. ਮੋਹਿਤ ਧਵਨ ਦੀ ਬਹਾਦੁਰੀ ਨੂੰ ਸਾਫ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਪੰਜਾਬ ਪੁਲਿਸ ਦੀ ਅਜਿਹੀ ਬਹਾਦੁਰੀ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।