ਇਹਨਾਂ ਗੈਂਗਸਟਰਾਂ ‘ਤੇ 100 100 ਪਰਚਾ ਸਰਕਾਰ ਦੱਸੇ ਇਹਨਾਂ ਨੂੰ ਕਿਉਂ ਸਾਂਭ ਕੇ ਰੱਖ ਰਹੀਆ

467

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦੋ ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਹਨ, ਪਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਲੋਕਾਂ ਦੇ ਦਿਲਾਂ ’ਚ ਪਿਆਰ ਦੀ ਭਾਵਨਾ ਘੱਟ ਨਹੀਂ ਹੋਈ ਹੈ। ਲੋਕ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ। ਉੱਥੇ ਯਾਦਗਾਰ ’ਤੇ ਪਹੁੰਚਣ ਵਾਲੀਆਂ ਕੁੜੀਆਂ ਰੱਖੜੀ ਦੇ ਤਿਉਹਾਰ ਦੀ ਆਮਦ ਤੋਂ ਪਹਿਲਾਂ ਹੀ ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀਆਂ ਸਜਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰ ਰਹੀਆਂ ਹਨ।


ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ ਬੰਨ੍ਹਣ ਚੰਡੀਗੜ੍ਹ ਤੋਂ ਆਈ ਮਹਿਲਾ ਕੁਸੁਮ ਰਾਣੀ ਨੇ ਕਿਹਾ ਕਿ ‘ਅੱਜ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਹੈ ਕਿਉਂਕਿ ਉਹ ਹਰ ਮਾਂ ਦਾ ਚੰਗਾ ਪੁੱਤਰ ਅਤੇ ਹਰ ਭੈਣ ਦਾ ਚੰਗਾ ਭਰਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੋ ਵੀ ਗੀਤ ਗਾਏ ਹਨ, ਉਸ ਲਈ ਕੋਈ ਅਜਿਹਾ ਸ਼ਬਦ ਨਹੀਂ ਜੋ ਮੈਂ ਕਹਿ ਨਹੀਂ ਸਕਦੀ।

ਉਨ੍ਹਾਂ ਕਿਹਾ ਕਿ ਅਜਿਹਾ ਪੁੱਤਰ ਹਰੇਕ ਮਾਂ ਨੂੰ ਮਿਲੇ ਤੇ ਅਜਿਹਾ ਭਰਾ ਹਰੇਕ ਭੈਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਕੋਈ ਇਨਸਾਨ ਹੀ ਅਜਿਹਾ ਹੋਵੇਗਾ, ਜੋ ਹਰ ਮਾਂ ਅਤੇ ਭੈਣ ਨੂੰ ਇੰਨੀ ਇੱਜ਼ਤ ਦੇਵੇਗਾ ਜਿੰਨੀ ਇੱਜ਼ਤ ਸਿੱਧੂ ਮੂਸੇਵਾਲਾ ਹਰ ਮਾਂ, ਭੈਣ ਅਤੇ ਧੀ ਨੂੰ ਦਿੰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਸਿੱਧੂ ਮੂਸੇਵਾਲਾ ਦੀ ਸਮਾਧ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ।

ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਰੱਖੜੀ ਬੰਨ੍ਹਣ ਬਠਿੰਡਾ ਦੇ ਪਿੰਡ ਬਹਿਮਣ ਜੱਸਾ ਤੋਂ ਪਹੁੰਚੀ ਛੋਟੀ ਬੱਚੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਵੱਡਾ ਵੀਰ ਸੀ ਅਤੇ ਸਾਰੀ ਦੁਨੀਆ ਇਸ ਦੀ ਫ਼ੈਨ ਹੈ। ਉਸਨੇ ਕਿਹਾ ਕਿ ਅਸੀਂ ਵੀ ਸਿੱਧੂ ਦੇ ਫ਼ੈਨ ਹਾਂ ਅਤੇ ਜੇਕਰ ਅੱਜ ਉਹ ਸਾਡੇ ਵਿਚਕਾਰ ਹੁੰਦਾ ਤਾਂ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਣੀ ਸੀ। ਉਸਨੇ ਕਿਹਾ ਕਿ ਮੈਂ ਅੱਜ ਸਿੱਧੂ ਮੂਸੇਵਾਲਾ ਦੇ ਰੱਖੜੀ ਬੰਨ੍ਹਣ ਆਈ ਹਾਂ ਕਿਉਂਕਿ ਇਹ ਮੇਰਾ ਵੱਡਾ ਭਰਾ ਸੀ।

“ਸਿੱਧੂ ਨੇ ਪਿੰਡ ਹੀ ਫ਼ਿਲਮ ਸਿਟੀ ਬਣਾਉਣੀ ਸੀ”..ਪਿਤਾ ਬਲਕੌਰ ਸਿੰਘ ਨੇ ਦੱਸੇ ਹੋਰ ਕੀ ਸੀ ਸਿੱਧੂ ਮੂਸੇਵਾਲਾ ਦੇ ਸੁਪਨੇ… ਇਹਨਾਂ ਗੈਂਗਸਟਰਾਂ ‘ਤੇ 100 100 ਪਰਚਾ
ਸਰਕਾਰ ਦੱਸੇ ਇਹਨਾਂ ਨੂੰ ਕਿਉਂ ਸਾਂਭ ਕੇ ਰੱਖ ਰਹੀਆ #SidhuMoosewala #Security #SidhuMoosewala #FilmCity #Dream #Mansa

ELECTION ਹਾਰ ਗਏ ਵੱਖਰੀ ਗੱਲ ਕਦੇ ਜ਼ਿੰਦਗੀ ਵੀ ਹਾਰਾਂਗੇ..ਇਹ ਕਦੇ ਸੁਪਨਾ ਵੀ ਨਹੀਂ ਲਿਆ ਸੀ #SidhuMoosewala #PunjabiSinger #Mansa #Election

UK, USA ਵਰਗੇ ਮੁਲਕ ਸਿੱਧੂ ਪਿੱਛੇ PR ਚੁੱਕੀ ਫ਼ਿਰਦੇ ਸੀ ..ਓਹਨੇ ਟਿੱਬਿਆਂ ‘ਚ ਆ ਕੇ ਕੀ ਕਰਨਾ ਸੀ #SidhuMoosewala #PunjabiSinger #Security ਪੁਲਿਸ ਨੇ ਉਹ ਫੜ੍ਹੇ ਜਿਹਨਾਂ ਨੇ CRIME ਕੀਤਾ ..ਜਿਹਨਾਂ ਨੇ CRIME ਕਰਵਾਇਆ ਉਹ ਪੁਲਿਸ ਦੀ ਪਕੜ ਤੋਂ ਬਾਹਰ #SidhuMoosewala #PunjabPolice