ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਕਿਸਾਨੀ ਅੰਦੋਲਨ ਨੂੰ ਸਾਲ ਪੂਰਾ ਹੋਣ ’ਤੇ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਧਰਨੇ ’ਤੇ ਪਹੁੰਚੇ। ਸ
ਗੱਲਬਾਤ ਕਰਦਿਆਂ ਤੇਜਵੀਰ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਵਿਚ ਉਹੀ ਜੋਸ਼ ਹੈ, ਏਕਾ ਹੈ, ਪਿਆਰ ਹੈ ਤੇ ਲੋਕਾਂ ਦੇ ਭਾਈਚਾਰੇ ਨੇ ਕਿਸਾਨਾਂ ਨੂੰ ਜਿੱਤ ਦਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮੈਦਾਨ ਜਿੱਤ ਲਿਆ ਹੈ ਤੇ ਕਿਲ੍ਹਾ ਹਜੇ ਬਾਕੀ ਹੈ ਤੇ ਕਿਲ੍ਹਾ ਵੀ ਜਿੱਤ ਲਵਾਂਗੇ। ਤੇਜਵੀਰ ਸਿੰਘ ਨੇ ਕਿਹਾ ਕਿ ਹੁਣ ਬੱਚੇ ਬੱਚੇ ਨੂੰ ਅੰਦੋਲਨ ਬਾਰੇ ਪਤਾ ਹੈ ਤੇ ਇਹ ਵੀ ਪਤਾ ਹੈ ਕਿ ਮੈਂ ਅੰਦੋਲਨ ਵਿਚ ਜਾ ਕੇ ਕਿਹੜੀ ਡਿਊਟੀ ਨਿਭਾਉਣੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਨਹੀਂ ਇਨਸਾਨਾਂ ਦਾ ਅੰਦੋਲਨ ਹੈ।
ਜਦੋਂ ਤਕ ਹੈਗੇ ਹਾਂ ਉਦੋਂ ਤਕ ਕਿਸਾਨਾਂ ਨਾਲ ਖੜ੍ਹੇ ਹਾਂ। ਕਿਸਾਨਾਂ ਤੇ ਸਰਕਾਰ ਨੇ ਬਹੁਤ ਜੁਲਮ ਕੀਤੇ ਚਾਹੇ ਉਹ ਲਖੀਮਪੁਰ ਦੀ ਘਟਨਾ ਹੋਵੇ ਚਾਹੇ ਕਰਨਾਲ ਟੋਲ ਪਲਾਜ਼ਾ ’ਤੇ ਕਿਸਾਨਾਂ ਤੇ ਲਾਠੀਚਾਰਜ ਦੀ ਗੱਲ ਹੋਵੇ। 700 ਦੇ ਕਰੀਬ ਦਿੱਲੀ ਧਰਨੇ ਤੇ ਸੰਘਰਸ਼ ਕਰਦੇ ਸ਼ਹੀਦ ਹੋ ਗਏ ਪਰ ਸਾਡੇ ਨੌਜਵਾਨ ਸ਼ਾਂਤਮਈ ਢੰਗ ਨਾਲ ਅਪਣਾ ਪ੍ਰਦਰਸ਼ਨ ਕਰਦੇ ਰਹੇ। ਗੁਰੂ ਨਾਨਕ ਦੇਵ ਜੀ ਨੇ ਇਸ ਅੰਦੋਲਨ ਨੂੰ ਅਪਣੀ ਸੇਧ ਦਿਤੀ। ਅੰਦੋਲਨ ਵਿਚ ਲੰਗਰ ਪ੍ਰਥਾ ਚੱਲ ਰਹੀ ਹੈ। ਹਰ ਘਰ ਵਿਚ ਅਰਦਾਸ ਹੁੰਦੀ ਸੀ ਕਿ ਕਿਸਾਨਾਂ ਦੀ ਜਿੱਤ ਹੋ ਜਾਵੇ। ਅੱਜ ਬਾਬੇ ਨਾਨਕ ਨੇ ਅੰਦੋਲਨ ਨੂੰ ਜਤਾਇਆ ਹੈ।
ਮੋਦੀ ਭਗਤਾਂ ਨੇ ਅ ਤਿ ਵਾ ਦੀ ਕਿਹਾ, ਬੇਪਰਵਾਦੀ ਕਿਹਾ ਪਰ ਕਿਸਾਨ ਇਕਜੁਟ ਰਹੇ। ਉਨ੍ਹਾਂ ਨੇ ਅਪਣਾ ਹੌਸਲਾ ਡੋਲਣ ਨਹੀਂ ਦਿਤਾ ਤੇ ਜਿੱਤ ਪ੍ਰਾਪਤ ਕੀਤੀ। ਅੱਜ ਇਸ ਗੱਲ ਦੀ ਖ਼ੁਸ਼ੀ ਹੈ। ਗੱਲਬਾਤ ਕਰਦਿਆਂ ਕਿਸਾਨ ਨੇ ਕਿਹਾ ਪਹਿਲਾ ਦਿੱਲੀ ਦੱਬੀ ਸੀ ਤੇ ਹੁਣ ਦਿੱਲੀ ਜਿੱਤੀ ਹੈ