ਵੈਸੇ ਤਾਂ ਅਕਲ ਅਤੇ ਕਿਸਾਨ ਜਥੇਬੰਦੀਆਂ ਦਾ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ। ਪਰ ਫੇਰ ਵੀ ਜੇ ਕੇਂਦਰ ਸਰਕਾਰ ਦੇ ਚੂੰਡੀ ਵੱਡਣੀ ਹੈ ਤਾਂ ਸੜਕਾਂ ਬੰਦ ਕਰਕੇ ਪੰਜਾਬ ਦੇ ਲੋਕਾਂ ਨੂੰ ਖੱਜਲ ਖੁਆਰ ਨਾ ਕਰੋ।
ਨੈਸ਼ਨਲ ਜਾਂ ਸਟੇਟ ਹਾਈਵੇ ਬਲ਼ੌਕ ਨਾ ਕਰੋ। ਸਿਰਫ ਟੋਲ ਪਲਾਜਾ ਬਲੌਕ ਕਰਦੋ। ਇਸ ਨਾਲ ਸੜਕ ਵੀ ਚਲਦੀ ਰਹੂ ਤੇ ਕੇਂਦਰ ਤੱਕ ਗੱਲ ਵੀ ਪਹੁੰਚ ਜਾਊ। ਕਿਸਾਨ ਜਥੇਬੰਦੀਆਂ ਹਰ ਗੱਲ ਤੇ ਸੜਕ ਰੋਕ ਲੈਣ ਦਾ ਰਿਵਾਜ ਬੰਦ ਕਰਨ। ਸੜਕ ਬੰਦ ਕਰਨ ਨਾਲ ਸਿਰਫ ਲੋਕ ਖੱਜਲ ਖਵਾਰ ਹੁੰਦੇ ਨੇ। ਸਰਕਾਰਾਂ ਨੂੰ ਕੋਈ ਫਰਕ ਨਹੀੰ ਪੈਂਦਾ।ਜੇ ਬੰਦ ਕਰਨਾ ਹੁੰਦਾ ਤਾਂ ਇਕ ਦਿਨ ਵਾਸਤੇ ਟੋਲ ਪਲਾਜੇ ਬੰਦ ਕਰਦੋ, ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਪਾਣੀ ਇਕ ਦਿਨ ਵਾਸਤੇ ਬੰਦ ਕਰ ਦਿਉ, ਜਲੰਧਰ ਦੂਰਦਰਸ਼ਨ ਦਾ ਪ੍ਰਸਾਰਣ ਇਕ ਦਿਨ ਵਾਸਤੇ ਬੰਦ ਕਰ ਦਿਉ। ਤਰੀਕਾ ਅਸੀਂ ਦਸਦਾਂਗੇ। ਹੋਰ ਵੀ ਕਈ ਤਰੀਕੇ ਨੇ ਜਿਸ ਨਾਲ ਕੇਂਦਰ ਦੀ ਚੀਕ ਕਢਵਾਈ ਜਾ ਸਕਦੀ ਹੈ। ਪਰ ਸੜਕਾਂ ਰੋਕ ਕੇ ਕਿਸਾਨ ਜਥੇਬੰਦੀਆਂ ਆਮ ਜਨਤਾ ਨੂੰ ਕਿਸਾਨਾਂ ਖਿਲਾਫ ਕਰਨ ਦਾ ਆਵਦਾ ਲੁਕਵਾਂ ਏਜੰਡਾ ਲਾਗੂ ਨਾ ਕਰਨ। #ਮਹਿਕਮਾ_ਪੰਜਾਬੀ
Pro Punjab tv ਦੇ ਸਵਾਲਾਂ ‘ਤੇ ਭੜਕੇ ਬਲਬੀਰ ਸਿੰਘ ਰਾਜੇਵਾਲ – ਇੰਟਰਵਿਊ ਛੱਡਕੇ ਭੱਜੇ ਰਾਜੇਵਾਲ – 3000 ਕਰੋੜ ਦਾ ਚੂਨਾ ਲਾਉਣ ਦੇ ਸਵਾਲ ‘ਤੇ ਹੋਏ ਨਰਾਜ਼
#BalbirSinghRajewal #FarmerLeader #Kisan #SKM #PunjabPolitics #KisanMorcha Balbir Singh Rajewal