ਮੁਹਾਲੀ ਇੰਟੈਲੀਜੈਂਸ ਹੈੱਡਕੁਆਟਰ ‘ਤੇ ਹਮਲੇ ਦੇ ਗੈਂਗਸਟਰ ਲਾਰੈਂਸ ਨਾਲ ਜੁੜੇ ਤਾਰ

328

RPG ਅਟੈਕ ਵਿੱਚ ਮੁੱਖ ਹਮਲਾਵਰ ਦੀਪਕ ਨਿਕਲਿਆ ਹੈ। ਦੀਪਕ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ। ਹਮਲੇ ਤੋਂ ਕੁਝ ਦੇਰ ਪਹਿਲਾਂ ਇੰਟੈਲੀਜੈਂਸ ਦਫ਼ਤਰ ਦੀ CCTV ‘ਚ ਕੈਦ ਹੋਏ ਮੁਲਜ਼ਮ। ਦੀਪਕ ਦੇ ਨਾਲ ਇੱਕ ਹੋਰ ਨਾਬਾਲਗ ਮੁਲਜ਼ਮ ਵੀ ਸੀ।

ਮੁਹਾਲੀ ਇੰਟੈਲੀਜੈਂਸ ਹੈੱਡਕੁਆਟਰ ‘ਤੇ ਰਾਕੇਟ-ਪ੍ਰੋਪੇਲਡ ਗ੍ਰਨੇਡ (RPG) ਅਟੈਕ ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਾਰ ਜੁੜੇ ਹਨ। ਜਾਂਚ ਵਿੱਚ ਲਾਰੈਂਸ ਦੇ ਗੁਰਗਿਆਂ ਦਾ ਨਾਂ ਸਾਹਮਣੇ ਆਇਆ ਹੈ। ਮਈ ਮਹੀਨੇ ‘ਚ ਇੰਟੈਲੀਜੈਂਸ ਦਫਤਰ ਉਤੇ ਹਮਲਾ ਹੋਇਆ ਸੀ। ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਿਕ RPG ਅਟੈਕ ਪਿੱਛੇ ਲਾਰੈਂਸ ਗੈਂਗ ਦਾ ਹੱਥ ਹੈ। ਲਾਰੈਂਸ ਦਾ ਗੁਰਗਾ ਦੀਪਕ RPG ਅਟੈਕ ਦਾ ਮੁਲਜ਼ਮ ਨਿਕਲਿਆ। ਦੀਪਕ ਦੇ ਨਾਲ ਉੱਤਰ ਪ੍ਰਦੇਸ਼ ਦਾ ਨਾਬਾਲਗ ਮੁਲਜ਼ਮ ਵੀ ਨਾਲ ਸੀ। ਅਜੇ ਤੱਕ ਦੋਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਸੂਤਰਾਂ ਮੁਤਾਬਿਕ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ‘ਰਿੰਦਾ’ ਦੇ ਕਹਿਣ ‘ਤੇ ਅਟੈਕ ਹੋਇਆ। ਲਾਰੈਂਸ ਤੇ ਰਿੰਦਾਜੇਲ੍ਹ ‘ਚ ਇਕੱਠੇ ਰਹਿ ਚੁੱਕੇ ਹਨ। ਦਿੱਲੀ ਸਪੈਸ਼ਲ ਸੈੱਲ ਤੇ ਚੰਡੀਗੜ੍ਹ ਇੰਟੈਲੀਜੈਂਸ ਦੀ ਜਾਂਚ ‘ਚ ਖੁਲਾਸਾ ਹੋਇਆ ਹੈ।

RPG ਅਟੈਕ ਵਿੱਚ ਮੁੱਖ ਹਮਲਾਵਰ ਦੀਪਕ ਨਿਕਲਿਆ ਹੈ। ਦੀਪਕ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ। ਹਮਲੇ ਤੋਂ ਕੁਝ ਦੇਰ ਪਹਿਲਾਂ ਇੰਟੈਲੀਜੈਂਸ ਦਫ਼ਤਰ ਦੀ CCTV ‘ਚ ਕੈਦ ਹੋਏ ਮੁਲਜ਼ਮ। ਦੀਪਕ ਦੇ ਨਾਲ ਇੱਕ ਹੋਰ ਨਾਬਾਲਗ ਮੁਲਜ਼ਮ ਵੀ ਸੀ। ISI ਦੇ ਇਸ਼ਾਰੇ ‘ਤੇ ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਨੇ ਅਟੈਕ ਕਰਵਾਇਆ ਹੈ। ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਵੀ ਅਟੈਕ ‘ਚ ਹੱਥ ਹੈ। ਰਿੰਦਾ ਅਤੇ ਲਖਬੀਰ ਨੇ ਲਾਰੈਂਸ ਦੀ ਮਦਦ ਨਾਲ ਹਮਲਾ ਕਰਾਇਆ। 2016-17 ‘ਚ ਲਾਰੈਂਸ ਤੇ ਰਿੰਦਾ ਇੱਕੋ ਜੇਲ੍ਹ ‘ਚ ਬੰਦ ਸਨ। ਜੇਲ੍ਹ ‘ਚ ਹੀ ਮੁਲਾਕਾਤ ਹੋਈ ਅਤੇ ਦੋਸਤ ਬਣ ਗਏ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸਕਰਤਾ ਗੋਲਡੀ ਬਰਾੜ ਅਜੇ ਵੀ ਗ੍ਰਿਫਤ ਤੋਂ ਬਾਹਰ। ਛੇਵੇਂ ਸ਼ੂਟਰ ਦੀਪਕ ਮੁੰਡੀ ਦੀ ਤਲਾਸ਼ ਜਾਰੀ ਹੈ ਜਦਕਿ ਜਗਰੂਪ ਰੂਪਾ ਤੇ ਮੰਨੂ ਕੁੱਸਾ ਦਾ ਐਨਕਾਊਂਟਰ ਹੋ ਚੁੱਕਾ ਹੈ।

ਮੂਸੇਵਾਲਾ ਕਤਲਕਾਂਡ ਤੋਂ ਬਾਅਦ ਰੰਗਦਾਰੀ ਮੰਗਣ ਦੇ ਮਾਮਲੇ ਵਧੇ – ਮੂਸੇਵਾਲਾ ਕਤਲਕਾਂਡ ਤੋਂ ਬਾਅਦ ਪੰਜਾਬ ਚ ਰੰਗਦਾਰੀ ਮੰਗਣ ਦੇ ਮਾਮਲੇ ਵਧੇ ਹਨ। ਵੱਡੇ ਗੈਂਗਸਟਰਾਂ ਦੇ ਨਾਮ ‘ਤੇ ਰੰਗਦਾਰੀ ਮੰਗੀ ਜਾ ਰਹੀ ਹੈ। 2 ਮਹੀਨਿਆਂ ਵਿੱਚ ਪੁਲਿਸ ਨੂੰ ਕਰੀਬ 100 ਸ਼ਿਕਾਇਤਾਂ ਮਿਲੀਆਂ। ਜਾਂਚ ਵਿੱਚ 90 ਫੀਸਦ ਧਮਕੀਆਂ ਫਰਜ਼ੀ ਨਿਕਲੀਆਂ। ਫਰਜ਼ੀ ਗੈਂਗਸਟਰ ਬਣ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 12 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜ਼ਿਆਦਤਰ ਮੁਲਜ਼ਮ ਨਸ਼ਿਆਂ ਦੇ ਆਦੀ ਹਨ। ਕਈ ਵੱਡੇ ਲੀਡਰਾਂ ਤੋਂ ਵੀ ਰੰਗਦਾਰੀ ਮੰਗੀ ਗਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਮ ਤੇ ਰੰਗਦਾਰੀ ਮੰਗਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।