ਪੱਗ ਦਲੇਰ ਬੰਦੇ ਹੀ ਬੰਨ੍ਹਦੇ ਨੇ ਇਹ ਇੱਜਤ ਹੁੰਦੀ ਹੈ – ਸੰਜੇ ਦੱਤ

2903

ਪੱਗ ਦਲੇਰ ਬੰਦੇ ਹੀ ਬੰਨ੍ਹਦੇ ਨੇ ਇਹ ਇੱਜਤ ਹੁੰਦੀ ਹੈ – ਸੰਜੇ ਦੱਤ ਪੂਰੇ ਫ਼ੈਨ ਨੇ ਪੰਜਾਬ ਦੇ ਸਰਦਾਰਾਂ ਦੇ #SanjayDutt #Punjabi #Turban #Bollywood

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਭੋਗ ‘ਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀਆਂ ਪੰਜਾਬ ਆ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀਆਂ ਅਟਕਨੀਆਂ ਲਗਾਈਆਂ ਜਾ ਰਹੀਆਂ ਸੀ ਪਰ ਅਜਿਹਾ ਨਹੀਂ ਹੋਇਆ। ਸੰਜੇ ਦੱਤ ਦੀ ਨਵੀਂ ਫਿਲਮ ‘ਤੇ ਸ਼ਮਸ਼ੇਰਾ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਪ੍ਰਮੋਸ਼ਨ ਸਮੇਂ ਸੰਜੇ ਦੱਤ ਨੂੰ ਪੰਜਾਬ ਤੇ ਮਰਹੂਮ ਸਿੱਧੂ ਮੂਸੇਵਾਲਾ ਬਾਰੇ ਕੁਝ ਸਵਾਲ ਕੀਤੇ ਗਏ।

ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸਟੇਟ ਹੈ ਜੋ ਕਿ ਪੂਰੇ ਦੇਸ਼ ਨੂੰ ਖਾਣਾ ਖਵਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਪੰਜਾਬੀ ਹਾਂ ਤੇ ਮੈਨੂੰ ਪੰਜਾਬ ਬਹੁਤ ਚੰਗਾ ਲੱਗਦਾ ਹੈ ਮੇਰਾ ਪੰਜਾਬ ਤੇ ਪੰਜਾਬ ਦੇ ਖਾਣੇ ਨਾਲ ਬਹੁਤ ਪਿਆਰ ਹੈ।

ਪੱਗ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੱਗ ਇੱਝਤ ਦੀ ਨਿਸ਼ਾਨੀ ਹੈ ਤੇ ਜਦੋਂ ਵੀ ਮੈਂ ਪੱਗ ਬਣਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸੁਖਰਗੁਜਾਰ ਹਾਂ ਕਿ ਪੰਜਾਬ ਦੇ ਲੋਕ ਮੈਨੂੰ ਇਨ੍ਹਾ ਪਿਆਰ ਕਰਦੇ ਹਨ।

ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਦੱਤ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਪੰਜਾਬੀ ਹਾਂ ਤੇ ਮੇਰੀ ਪੜ੍ਹਾਈ ਵੀ ਚੰਡੀਗੜ੍ਹ ਨੇੜੇ ਹੋਈ ਹੈ। ਚੰਡੀਗੜ੍ਹ ਮੇਰਾ ਆਪਣਾ ਸ਼ਹਿਰ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਲੋਕ ਪਿਆਰ ਕਰਦੇ ਹਨ ਤੇ ( i love everybody) ਮੈਂ ਵੀ ਸਾਰਿਆਂ ਨੂੰ ਉਨ੍ਹਾਂ ਹੀ ਪਿਆਰ ਕਰਦਾ ਹਾਂ।#sidhumoosewala #sanjaydutt #punjabisinger