ਨਵੀਂ ਦਿੱਲੀ, 6 ਅਕਤੂਬਰ – ਵਿਸ਼ਵ ਸਿਹਤ ਸੰਗਠਨ ਲੀਡਰਸ ਦੀ ਇਕ ਵਿਸ਼ੇਸ਼ ਬੈਠਕ ਵਿਚ ਸੰਗਠਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਦੁਨੀਆ ‘ਚ ਹਰ 10 ਵਿਚੋਂ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਲਾਗ ਹੋਵੇ। ਇਸ ਸੀਨੀਅਰ ਅਧਿਕਾਰੀ ਮੁਤਾਬਿਕ ਇਸ ਅੰਦਾਜ਼ੇ ਦਾ ਅਰਤ ਹੈ ਕਿ ਦੁਨੀਆ ਦੀ ਆਬਾਦੀ ਦਾ ਕਿ ਵੱਡਾ ਹਿੱਸਾ ਖ ਤ ਰੇ ਵਿਚ ਹੈ। ਹੁਣ ਤੱਕ ਦੁਨੀਆ ਦੇ ਡੇਢ ਸੌ ਤੋਂ ਵੱਧ ਦੇਸ਼ਾਂ ਵਿਚ 3.5 ਕਰੋੜ ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।
ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾਵਾਇਰਸ ਦੇ 61,267 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 884 ਮੌਤਾਂ ਹੋਈਆਂ ਹਨ। ਦੇਸ਼ ਵਿਚ ਕੋਵਿਡ19 ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ 66,85,083 ਹੋ ਗਈ ਹੈ। ਜਿਸ ਵਿਚ 9,19,023 ਸਰਗਰਮ ਮਾਮਲੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1,03,569 ਮੌਤਾਂ ਹੋਈਆਂ ਹਨ।
ਪੰਜਾਬ ਵਿਚ ਮਗਰਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿਚ ਕਮੀ ਆਉਣ ਦਾ ਰੁਝਾਨ ਜਾਰੀ ਹੈ ਅਤੇ ਅੱਜ ਸੂਬੇ ਵਿਚੋਂ 1020 ਨਵੇਂ ਪਾਜ਼ੀਟਿਵ ਕੇਸ ਮਿਲੇ, ਜਦੋਂਕਿ ਸੂਬੇ ਵਿਚੋਂ ਅੱਜ 35 ਮੌਤਾਂ ਦੀ ਰਿਪੋਰਟ ਵੀ ਮਿਲੀ | ਅੱਜ 144 ਪਾਜ਼ੀਟਿਵ ਕੇਸ ਅੰਮਿ੍ਤਸਰ ਤੋਂ, 160 ਲੁਧਿਆਣਾ ਤੋਂ, 88 ਜਲੰਧਰ ਤੋਂ, 33 ਬਠਿੰਡਾ ਤੋਂ, 72 ਹੁਸ਼ਿਆਰਪੁਰ ਤੋਂ, 58 ਕਪੂਰਥਲਾ ਤੋਂ, 52 ਗੁਰਦਾਸਪੁਰ ਤੋਂ, 44 ਫਿਰੋਜ਼ਪੁਰ ਤੋਂ, 40 ਪਠਾਨਕੋਟ ਤੋਂ, 63 ਐਸ.ਏ.ਐਸ. ਨਗਰ ਤੋਂ, 39 ਪਟਿਆਲਾ ਤੋਂ, 51 ਫਾਜ਼ਿਲਕਾ ਤੋਂ, ਸ਼ਹੀਦ ਭਗਤ ਸਿੰਘ ਨਗਰ ਤੋਂ 24, ਮੁਕਤਸਰ ਤੋਂ 28, ਫਰੀਦਕੋਟ ਤੋਂ 27, ਤਰਨ ਤਾਰਨ ਤੋਂ 25, ਮਾਨਸਾ ਤੋਂ 13, ਸੰਗਰੂਰ ਤੋਂ 11 ਅਤੇ ਬਰਨਾਲਾ ਤੋਂ 9 ਨਵੇਂ ਕੇਸ ਮਿਲੇ ਜਦੋਂਕਿ ਫਤਹਿਗੜ੍ਹ ਸਾਹਿਬ ਤੋਂ 9, ਰੋਪੜ ਤੋਂ 25 ਅਤੇ ਮੋਗਾ ਤੋਂ ਅੱਜ 5 ਨਵੇਂ ਕੇਸ ਰਿਪੋਰਟ ਕੀਤੇ ਗਏ | ਸੂਬੇ ਵਿਚ ਅੱਜ ਕੋਰੋਨਾ ਕਾਰਨ 35 ਮੌਤਾਂ ਦੀ ਰਿਪੋਰਟ ਮਿਲੀ ਉਨ੍ਹਾਂ ‘ਚੋਂ 8 ਲੁਧਿਆਣਾ, 6 ਜਲੰਧਰ, 3 ਅੰਮਿ੍ਤਸਰ, 3 ਫਤਹਿਗੜ੍ਹ, 4 ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੇ ਮੁਕਤਸਰ ਵਿਚ 2-2 ਮੌਤਾਂ ਹੋਈਆਂ, ਜਦੋਂਕਿ ਪਟਿਆਲਾ, ਫਿਰੋਜ਼ਪੁਰ, ਮੋਗਾ, ਪਟਿਆਲਾ ਤੋਂ 1-1 ਮੌਤ ਦੀ ਰਿਪੋਰਟ ਹੈ | ਸੂਬੇ ਵਿਚ ਹੁਣ ਤੱਕ 3649 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ ਅੱਜ ਸੂਬੇ ਵਿਚ 47 ਮਰੀਜ਼ ਗੰਭੀਰ ਹੋਣ ਕਾਰਨ ਵੈਂਟੀਲੇਟਰ ‘ਤੇ ਸਨ ਜਦੋਂਕਿ 291 ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ | ਸੂਬੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਹੁਣ ਘਟ ਕੇ 12897 ‘ਤੇ ਆ ਗਈ ਹੈ ਅਤੇ ਅੱਜ ਸੂਬੇ ਵਿਚੋਂ 1671 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ |