Breaking News
Home / Punjab / ਜੈਪਾਲ ਭੁੱਲਰ ਦਾ ਪੋਸਟ ਮਾਰਟਮ PGI ‘ਚ ਹੋਵੇਗਾ ਦੁਬਾਰਾ

ਜੈਪਾਲ ਭੁੱਲਰ ਦਾ ਪੋਸਟ ਮਾਰਟਮ PGI ‘ਚ ਹੋਵੇਗਾ ਦੁਬਾਰਾ

ਸਿਮਰਨਜੀਤ ਸਿੰਘ ਮਾਨ ਦਾ ਬਿਆਨ
ਆਪ ਜੀ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਨੇ ਕਾਂਗਰਸ ਸਰਕਾਰ ਦੇ ਹੁਕਮ ਉਤੇ ਦੋ ਸਿੱਖ ਨੌਜਵਾਨ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਜਿਨਾ ਨੂੰ ਗ ਗ ਸ ਟ ਰ ਕਹਿ ਕਿ ਕਲਕੱਤੇ ਜਾ ਕੇ ਉਹਨਾ ਨੂੰ ਝੂਠਾ ਪੁਲਿਸ ਮੁ ਕਾ ਬ ਲਿ ਆ ਦਿਖਾਕੇ ਜਾ ਨੋ ਮਾ ਰ ਦਿਤਾ ਸੀ । ਇਹ ਜੋ ਦੋ ਨੌਜਵਾਨ ਸਨ ਜਿਹਨਾ ਦੇ ਮਾਪਿਆ ਨੇ ਕਲਕੱਤੇ ਜਾ ਕੇ ਇਹਨਾ ਦੇ ਸਰੀਰ ਬਹੁਤ ਮੁ ਸ਼ ਕਿ ਲ ਨਾਲ ਪੰਜਾਬ ਆਪੋ ਆਪਣੇ ਘਰ ਲਿਆਦੇ। ਇਹਨਾ ਦੋਨੋ ਹੌਸਲੇ ਵਾਲੇ ਪਰਿਵਾਰਾਂ ਨੇ ਮ੍ਰਿਤਕ ਦੇਹ ਦਾ ਫਿਰ ਤੋ ਪੋਸਟਮਾਰਟਮ ਮੰਗਿਆ। ਪੰਜਾਬ ਸਰਕਾਰ ਨੇ ਨਾਹ ਕਰ ਦਿੱਤੀ ਸੀ। ਫਿਰ ਸਾਡੀ ਪਾਰਟੀ ਦੇ ਵਕੀਲ ਸਿਮਰਨ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਤੇ ਮੰਗ ਕੀਤੀ ਕਿ ਇਹਨਾ ਦਾ ਪੋਸਟਮਾਰਟਮ ਫਿਰ ਹੋਵੇ। ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਬੀਬੀ ਮੰਜਾਰੀ ਨਹਿਰੂ ਕੌਲ ਨੇ ਬਗੈਰ ਰਿਕਾਰਡ ਦੇਖਿਆ ਜਿਵੇ ਸਿੱਖਾ ਦੇ ਖਿਲਾਫ ਹੁਕਮ ਹੁੰਦੇ ਹਨ ਪੋਸਟਮਾਰਟਮ ਕਰਵਾਉਣ ਤੋ ਚਿਟਾ ਜੁਆਬ ਦੇ ਦਿੱਤਾ।

ਫਿਰ ਸਾਡੇ ਵਕੀਲ ਸਿਮਰਨ ਸਿੰਘ ਨੇ ਫੋਰਨ ਪਟੀਸ਼ਨ ਸੁਪਰੀਮ ਕੋਰਟ ਵਿਚ ਪਾ ਦਿਤੀ ਜਿਹੜੀ ਉਥੋ ਦੀ ਬੀਬੀ ਜੱਜ ਨੇ ਸਖਤ ਹੁਕਮ ਕੀਤਾ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਕੁਤਾਹੀ ਕੀਤੀ ਹੈ ਅਤੇ ਇਸ ਗਲਤ ਫੈਸਲੇ ਦਾ ਫਿਰ ਤੋ ਹੁਕਮ ਸੁਣਾਇਆ ਜਾਵੇ। ਅੱਜ ਮਿਤੀ 21 ਨੂੰ ਵਕੀਲ ਸਿਮਰਨ ਸਿੰਘ ਵੱਲੋ ਇਹ ਕੇਸ ਹਾਈਕੋਰਟ ਵਿਚ ਲੱਗਿਆ ਜਿਥੇ ਹਾਈਕੋਰਟ ਦੇ ਜੱਜ ਨੇ ਸਪੱਸ਼ਟ ਫੈਸਲਾ ਸੁਣਾਇਆ ਕਿ ਸ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ ਕੱਲ੍ਹ ਸਵੇਰ 11 ਵਜੇ PGI ਵਿਚ ਕਰਵਾਇਆ ਜਾਵੇਗਾ। ਫਿਰੋਜ਼ਪੁਰ ਤੋ ਜੈਪਾਲ ਦੇ ਮਾਪੇ ਤੇ ਪਾਰਟੀ ਜਰਨਲ ਸਕੱਤਰ ਜਸਕਰਨ ਸਿੰਘ ਮਿਤੀ 22 ਤਰੀਕ ਸਵੇਰੇ 3 ਵਜੇ ਜੈਪਾਲ ਸਿੰਘ ਦਾ ਮ੍ਰਿਤਕ ਸਰੀਰ ਲੈਕੇ ਚੰਡੀਗੜ੍ਹ ਵੱਲ ਰਵਾਨਾ ਹੋਣਗੇ। ਟਾਇਮ ਸਿਰ PGI ਪਹੁੰਚ ਜਾਣਗੇ।

ਸਾਡੀ ਪਾਰਟੀ ਦੀ ਬੇਨਤੀ ਹੈ ਕਿ ਸਿੱਖ ਕੌਮ ਉਤੇ ਬਹੁਤ ਜਬਰ ਹੋ ਰਿਹਾ ਹੈ ਇਸ ਕਰਕੇ ਪਾਰਟੀ ਦੇ ਸਾਰੇ ਜਥੇਦਾਰ ਸਾਹਿਬਾਨ ਪੀਜੀਆਈ ਦੇ ਗੇਟ ਉਤੇ ਪਹੁੰਚ ਕੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਮਨ ਪਸੰਦ ਨਾਲ ਪੋਸਟਮਾਰਟਮ ਨੂੰ ਤਸੱਲੀਬਖਸ਼ ਕਰਵਾ ਦੇਣਗੇ। ਇਸ ਸਦਮੇ ਸਮੇ ਵਾਹਿਗੁਰੂ ਤੋ ਸਾਡੀ ਪਾਰਟੀ ਫਤਹਿ ਦੀ ਅਰਦਾਸ ਕਰਦੀ ਹੈ।

About admin

Check Also

ਅਡਾਨੀ ਗਰੁੱਪ ਨੇ ਪੰਜਾਬ ਵਿਚ 7 ਹਜ਼ਾਰ ਕਰੋੜ ਦੀ ਲਾਗਤ ਵਾਲਾ ਖ਼ੁਸ਼ਕ ਬੰਦਰਗਾਹ ਪ੍ਰਾਜੈਕਟ ਕੀਤਾ ਬੰਦ

ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਵਲੋਂ ਲਗਾਏ ਰੋਸ …

%d bloggers like this: