ਬਰਤਾਨੀਆ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਦੋ ਕੇਸ

148

ਲੰਡਨ, 27 ਨਵੰਬਰ= ਬਰਤਾਨੀਆ ਵਿਚ ਕਰੋਨਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਦੋ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਦੱਸਿਆ ਕਿ ਯੂਨਾਈਟਿਡ ਕਿੰਗਡਮ ਵਿੱਚ ਦੋ ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ। ਇਨ੍ਹਾਂ ਵਿਚੋਂ ਇਕ ਕੇਸ ਚੇਮਸਫੋਰਡ ਤੇ ਦੂਜਾ ਨਾਟਿੰਘਮ ਵਿੱਚੋਂ ਆਇਆ ਹੈ।


ਦੱਖਣੀ ਅਫਰੀਕਾ ਤੋਂ ਆਏ ਦੋ ਕਰੋਨਾ ਪੀੜਤਾਂ ਨੂੰ ਓਮੀਕਰੋਨ ਨਹੀਂ; ਡੈਲਟਾ ਰੂਪ ਤੋਂ ਪੀੜਤ, ਭਾਰਤ ਵਿੱਚ ਫਿਲਹਾਲ ਕਰੋਨਾ ਦੇ ਖਤਰਨਾਕ ਰੂਪ ਓਮੀਕਰੋਨ ਦਾ ਖਤਰਾ ਟਲਿਆ
ਬੰਗਲੌਰ, 27 ਨਵੰਬਰ-ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੱਖਣੀ ਅਫ਼ਰੀਕਾ ਤੋਂ ਆਏ ਦੋ ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੋਹਾਂ ਦੇ ਜਿਵੇਂ ਹੀ ਕਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਘਾਤਕ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਸਿਹਤ ਅਧਿਕਾਰੀਆਂ ’ਚ ਭਾਜੜਾਂ ਪੈ ਗਈਆਂ ਪਰ ਹੁਣ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਵਿਚ ਕਰੋਨਾ ਦੇ ਨਵਾਂ ਰੂਪ ਓਮੀਕਰੋਨ ਦੇ ਲੱਛਣ ਨਹੀਂ ਮਿਲੇ ਤੇ ਇਹ ਡੈਲਟਾ ਵੇਰੀਐਂਟ ਤੋਂ ਪੀੜਤ ਹਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕੇ ਸ੍ਰੀਨਿਵਾਸ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਦੇ ਹੋਰ ਟੈਸਟ ਕੀਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਉਨ੍ਹਾਂ ’ਚ ਓਮੀਕਰੋਨ ਦੇ ਲੱਛਣ ਹਨ ਜਾਂ ਨਹੀਂ। ਸ੍ਰੀਨਿਵਾਸ ਨੇ ਦੱਸਿਆ ਕਿ ਹੁਣ ਤੱਕ ਵਧੇਰੇ ਜੋਖਮ ਵਾਲੇ 10 ਮੁਲਕਾਂ ’ਚੋਂ 584 ਵਿਅਕਤੀ ਇਥੇ ਆਏ ਹਨ ਜਿਨ੍ਹਾਂ ’ਚੋਂ 94 ਜਣੇ ਦੱਖਣੀ ਅਫ਼ਰੀਕਾ ਤੋਂ ਪਹੁੰਚੇ ਹਨ।