Breaking News
Home / Sikh News / ਸੰਘੀ ਇਲਤਾਂ ਕਰਨੋਂ ਨਹੀਂ ਹੱਟਦੇ – ਦਿੱਲੀ ਵਿਚ ਪਾਰਕ ਵਿਚ ਨਕਲੀ ਸ੍ਰੀ ਦਰਬਾਰ ਸਾਹਿਬ ਦਾ ਮਾਡਲ

ਸੰਘੀ ਇਲਤਾਂ ਕਰਨੋਂ ਨਹੀਂ ਹੱਟਦੇ – ਦਿੱਲੀ ਵਿਚ ਪਾਰਕ ਵਿਚ ਨਕਲੀ ਸ੍ਰੀ ਦਰਬਾਰ ਸਾਹਿਬ ਦਾ ਮਾਡਲ

ਮਾਮਲਾ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਪਾਰਕ ਵਿੱਚ ਸਥਾਪਤ ਕਰਨ ਨੂੰ ਲੈ ਕੇ ਵਿਰੋਧ ਦਾ

ਸ਼੍ਰੀ ਦਰਬਾਰ ਸਾਹਿਬ ਮਨੁੱਖਤਾ ਨੂੰ ਬਰਾਬਰੀ ਦੀ ਖ਼ੁਰਾਕ ਉਪਲਬਧ ਕਰਵਾਉਣ ਵਾਲਾ ਸੱਚੀ ਸਰਕਾਰ ਦਾ ਮਾਡਲ ਹੈ : ਜੀਕੇ

ਨਵੀਂ ਦਿੱਲੀ (21 ਜੂਨ 2021) ਭਾਰਤ ਵੰਦਨਾ ਪਾਰਕ, ਪੰਜਾਬੀ ਬਾਗ਼ ਵਿਖੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮਾਡਲ ਦੱਖਣ ਦਿੱਲੀ ਨਗਰ ਨਿਗਮ ਵੱਲੋਂ ਸਥਾਪਤ ਕਰਨ ਨੂੰ ਜਾਗੋ ਪਾਰਟੀ ਨੇ ਸਿੱਖ ਭਾਵਨਾਵਾਂ ਦੀ ਬੇਕਦਰੀ ਦੱਸਿਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸੰਬੰਧ ਵਿੱਚ ਅੱਜ ਮੇਅਰ ਮੁਕੇਸ਼ ਸੂਰਿਆਨ ਅਤੇ ਕਮਿਸ਼ਨਰ ਗਿਆਨੇਸ਼ ਭਾਰਤੀ ਨਾਲ ਫ਼ੋਨ ਉੱਤੇ ਗੱਲ ਕਰਕੇ ਆਪਣਾ ਵਿਰੋਧ ਜਤਾਇਆ ਅਤੇ ਤੁਰੰਤ ਇਸ ਮਾਡਲ ਨੂੰ ਹਟਾਉਣ ਦੀ ਮੰਗ ਕੀਤੀ। ਜਿਸ ਉੱਤੇ ਮੇਅਰ ਮੁਕੇਸ਼ ਸੂਰਿਆਨ ਨੇ ਪਾਰਕ ਤੋਂ ਉਕਤ ਮਾਡਲ ਨੂੰ ਤੋੜ ਕੇ ਹਟਾਉਣ ਦਾ ਅਧਿਕਾਰੀਆਂ ਨੂੰ ਆਦੇਸ਼ ਦਿੱਤਾ। ਜਿਸ ਦੇ ਬਾਅਦ ਪਾਰਕ ਵਿੱਚ ਸ਼ੁਰੂ ਹੋਏ ਤੋੜਨ ਦੇ ਕਾਰਜ ਦਾ ਜੀਕੇ ਨੇ ਆਪਣੀ ਟੀਮ ਦੇ ਨਾਲ ਜਾਇਜ਼ਾ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ ਤੋੜਨ ਦੀ ਕਾਰਵਾਈ ਸ਼ੁਰੂ ਕਰਨ ਲਈ ਮੇਅਰ ਨੂੰ ਧੰਨਵਾਦ ਕਰਦੇ ਹੋਏ ਮੈਂ ਉਨ੍ਹਾਂ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਦਾ ਹਵਾਲਾ ਦੇ ਕੇ ਭਾਰਤ ਵੰਦਨਾ ਪਾਰਕ ਵਿੱਚ ਭਾਰਤ ਦੀ ਸਭਿਆਚਾਰਕ ਵਿਰਾਸਤ ਦੀ ਝਾਕੀ ਨੂੰ ਪੇਸ਼ ਕਰਨ ਲਈ ਸਿੱਖ ਧਰਮ ਨਾਲ ਸਬੰਧਿਤ ਕਿਸੇ ਹੋਰ ਵਿਰਾਸਤੀ ਮਾਡਲ ਨੂੰ ਸਥਾਪਤ ਕਰਨ ਦੀ ਉਨ੍ਹਾਂ ਨੂੰ ਸਲਾਹ ਦਿੱਤੀ ਹੈ। ਕਿਉਂਕਿ ਸ਼੍ਰੀ ਦਰਬਾਰ ਸਾਹਿਬ ਇੱਕ ਸਿਧਾਂਤ ਹੈ, ਜਿਸਦੀ ਗੁਰੂ ਸਾਹਿਬ ਨੇ ਆਪ ਸਥਾਪਨਾ ਕੀਤੀ ਸੀ। ਕੋਈ ਵੀ ਯਾਤਰੂਆਂ ਨੂੰ ਪਰਚਾਉਣ ਲਈ ਕਬਾੜ ਦੀਆਂ ਵਸਤਾਂ ਨੂੰ ਇਕੱਠੇ ਕਰਕੇ ਨਕਲ ਬਣਾਉਣ ਦੀ ਕੋਸ਼ਿਸ਼ ਨਾ ਕਰੇ ਤਾਂ ਬਿਹਤਰ ਹੋਵੇਗਾ। ਪਾਰਕ ਵਿੱਚ ਆਉਣ ਵਾਲੇ ਲੋਕਾਂ ਦੀ ਜੇਬ ਵਿੱਚ ਸਿਗਰਟ, ਬੀੜੀ ਅਤੇ ਤੰਬਾਕੂ ਆਦਿ ਵਰਜਿਤ ਵਸਤੂਆਂ ਵੀ ਹੋਣਗੀਆਂ, ਇਸ ਲਈ ਸਿੱਖ ਸਿਧਾਂਤ ਦੀ ਪੇਸ਼ਕਾਰੀ ਕਿਸੇ ਹਾਲਤ ਵਿੱਚ ਇੱਥੇ ਨਹੀਂ ਹੋ ਸਕਦੀ। ਸ਼੍ਰੀ ਦਰਬਾਰ ਸਾਹਿਬ ਮਨੁੱਖਤਾ ਨੂੰ ਬਰਾਬਰੀ ਦੀ ਖ਼ੁਰਾਕ ਉਪਲਬਧ ਕਰਵਾਉਣ ਵਾਲਾ ਸੱਚੀ ਸਰਕਾਰ ਦਾ ਮਾਡਲ ਹੈ, ਇਸ ਲਈ ਕੋਈ ਨਕਲੀ ਮਾਡਲ ਇਸਦਾ ਮੁਕਾਬਲਾ ਨਹੀਂ ਕਰ ਸਕਦਾ।


ਜੀਕੇ ਨੇ ਦੱਸਿਆ ਕਿ ਆਪਣੇ ਪੱਤਰ ਵਿੱਚ ਮੈਂ ਮੇਅਰ ਨੂੰ ਸਿੱਖ ਇਤਿਹਾਸ ਦੇ ਉਸ ਹਿੱਸੇ ਨੂੰ ਲੋਕਾਂ ਦੇ ਸਾਹਮਣੇ ਰੱਖਣ ਲਈ ਕਿਹਾ ਹੈ ਜੋ ਸਿੱਖ ਪਰੰਪਰਾ ਅਤੇ ਮਰਿਆਦਾ ਦੇ ਨਾਲ ਹੋਵੇ ਅਤੇ ਜਿਸ ਉੱਤੇ ਸਿੱਖ ਵਿਦਵਾਨ ਸਹਿਮਤ ਹੋਣ। ਇਸ ਲਈ ਸ਼੍ਰੀ ਦਰਬਾਰ ਸਾਹਿਬ ਦੀ ਜਗਾ ਸਿੱਖ ਸਭਿਆਚਾਰ ਦੇ ਕਿਸੇ ਹੋਰ ਮਾਡਲ ਦੀ ਸਥਾਪਨਾ ਲਈ ਦੱਖਣ ਦਿੱਲੀ ਨਗਰ ਨਿਗਮ ਨੂੰ ਸਿੱਖ ਵਿਦਵਾਨਾਂ ਦੀ ਕਮੇਟੀ ਬਨਾ ਕੇ ਰਾਏ ਲੈਣੀ ਚਾਹੀਦੀ ਹੈ, ਤਾਂਕਿ ਬਿਨਾਂ ਕਿਸੇ ਵਿਵਾਦ ਦੇ ਸਿੱਖ ਧਰਮ ਦੀ ਸਭਿਆਚਾਰਕ ਝਾਕੀ ਪਾਰਕ ਵਿੱਚ ਸਥਾਪਤ ਹੋ ਸਕੇ।

About admin

Check Also

ਰਵੀ ਸਿੰਘ ਖਾਲਸਾ ਏਡ ਨੇ ਮੰਗੀ ਮਾਫ਼ੀ – ਜਾਣੋ ਕਿਉਂ

ਰਵੀ ਸਿੰਘ ਖਾਲਸਾ ਏਡ ਨੇ ਸਿੱਧੂ ਮੂਸੇਵਾਲਾ ਦਾ ਗੀਤ 295 ਸਾਂਝਾ ਕਰਨ ਲਈ ਮੰਗੀ ਮਾਫ਼ੀ …

%d bloggers like this: