ਗਾਇਕ ਯੁਵਰਾਜ ਹੰਸ ਦੀ ਗੁੰਡਾਗਰਦੀ ! ਦੁਕਾਨ ‘ਚ ਵੜ੍ਹ ਨੌਜਵਾਨ ਨਾਲ ਹੋਏ ਹੱਥੋਪਾਈ, ਮਾਰੇ ਧੱਕੇ ,ਲੋਕਾਂ ਦੇ ਰੋਕੇ ਤੇ ਵੀ ਨਹੀਂ ਰੁਕੇ CCTV ‘ਚ ਕੈਦ ਹੋਈ ਤਸਵੀਰਾਂ

1834

ਗਾਇਕ ਯੁਵਰਾਜ ਹੰਸ ਦੀ ਗੁੰਡਾਗਰਦੀ ! ਦੁਕਾਨ ‘ਚ ਵੜ੍ਹ ਨੌਜਵਾਨ ਨਾਲ ਹੋਏ ਹੱਥੋਪਾਈ, ਮਾਰੇ ਧੱਕੇ ,ਲੋਕਾਂ ਦੇ ਰੋਕੇ ਤੇ ਵੀ ਨਹੀਂ ਰੁਕੇ CCTV ‘ਚ ਕੈਦ ਹੋਈ ਤਸਵੀਰਾਂ

ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ
ਜਲੰਧਰ— ਜਲੰਧਰ-ਹੁਸ਼ਿਆਰਪੁਰ ਹਾਈਵੇਅ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਮੰਗਲਵਾਰ ਨੂੰ ਪਾਰਕਿੰਗ ’ਚ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਡਾਂਗਾ-ਕੁਰਸੀਆਂ ਤੱਕ ਚੱਲ ਪਈਆਂ। ਵਿਵਾਦ ਨਿੱਜੀ ਹਸਪਤਾਲ ਦੇ ਗਾਰਡ ਅਤੇ ਬਾਈਕ ਪਾਰਕ ਕਰਨ ਵਾਲੇ ਵਿਅਕਤੀ ਵਿਚਾਲੇ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਪੁਲਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਹਸਪਤਾਲ ’ਚ ਜੰਮ ਕੇ ਲੜਾਈ ਹੋਈ ਹੈ। ਜਾਂਚ ਲਈ ਮੌਕੇ ’ਤੇ ਪਹੁੰਤੇ ਤਾਂ ਪਤਾ ਲੱਗਾ ਕਿ ਝਗੜਾ ਹਸਪਤਾਲ ’ਚ ਰਿਸੈਪਸ਼ਨ ਦੇ ਕੋਲ ਹੋਇਆ।

ਉਨ੍ਹਾਂ ਨੇ ਦੱਸਿਆ ਕਿ ਆਦਮਪੁਰ ’ਚ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਉਸ ਦੇ ਪਰਿਵਾਰ ਵਾਲੇ ਹਸਪਤਾਲ ਆਏ ਸਨ। ਇਥੇ ਉਕਤ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਸਬੰਧ ’ਚ ਦਿਓਲ ਨਗਰ ਦਾ ਰਹਿਣ ਵਾਲਾ ਇਕ ਵਿਅਕਤੀ ਆਇਆ ਸੀ। ਉਸ ਨੇ ਆਪਣੀ ਬਾਈਕ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਕੀਤੀ ਸੀ। ਸ਼ਾਮ ਨੂੰ ਜਦੋਂ ਬਾਈਕ ਲੈਣ ਪਹੁੰਚਿਆ ਤਾਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਕੁਰਸੀਆਂ, ਹੈਲਮੇਟ ਅਤੇ ਹੋਰ ਸਾਮਾਨ ਚੁੱਕਣ ਗਿਆ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ, ਜਿਸ ’ਚ ਦੋਵੇਂ ਇਕ-ਦੂਜੇ ’ਤੇ ਹਮਲਾ ਕਰਦੇ ਵਿਖਾਈ ਦਿੱਤੇ। ਕਰੀਬ ਅੱਧੀ ਦਰਜਨ ਲੋਕ ਆਪਸ ’ਚ ਭਿੜੇ ਹੋਏ ਸਨ।