Breaking News
Home / Punjab / ਪੀਲੇ ਪੱਤਰਕਾਰਾਂ ਰਾਹੀਂ ਹਿੰਦੂਤਵੀ ਧਿਰਾਂ ਵਲੋਂ ਸਿੱਖਾਂ ਤੇ ਹ ਮ ਲਾ

ਪੀਲੇ ਪੱਤਰਕਾਰਾਂ ਰਾਹੀਂ ਹਿੰਦੂਤਵੀ ਧਿਰਾਂ ਵਲੋਂ ਸਿੱਖਾਂ ਤੇ ਹ ਮ ਲਾ

ਇੰਡੀਆ ਟੂਡੇ ਰਸਾਲੇ ਵਿਚ ਕੰਮ ਕਰਦੇ ਅੰਮ੍ਰਿਤਸਰ ਦੇ ਅਨਿਲੇਸ਼ ਮਹਾਜਨ ਨਾਮ ਦੇ ਪੱਤਰਕਾਰ ਦਾ ਮੰਨਣਾ ਹੈ ਕਿ ਖੇਤੀ ਕਾਨੂੰਨ ਪੰਜਾਬ ਦੇ 33% ਦਲਿਤਾਂ ਲਈ ਕੋਈ ਮਸਲਾ ਨਹੀਂ ਹੈ , ਉਸਦਾ ਕਹਿਣਾ ਹੈ ਕਿ ਇਸਦਾ ਸੰਬਧ ਪੰਜਾਬ ਦੇ ਹਿੰਦੂਆਂ ਨਾਲ ਅਤੇ ਪਿਛੜੀਆਂ ਜਮਾਤਾਂ ਨਾਲ ਵੀ ਨਹੀਂ ਹੈ , ਉਸਦਾ ਕਹਿਣਾ ਹੈ ਕਿ ਇਹ ਮਸਲਾ ਪੰਜਾਬ ਦੀ 18% ਜੱਟ ਸਿੱਖਾਂ ਦਾ ਮਸਲਾ ਹੈ ਅਤੇ 82% ਲੋਕਾਂ ਨੂੰ ਦਬਾਇਆ ਜਾ ਰਿਹਾ ਹੈ , ਅਨੀਲੇਸ਼ ਮਹਾਜਨ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਦੀ ਨਾਕਾਮੀ ਹੈ ਕੇ ਓਹ ਇਹਨਾਂ 18% ਲੋਕਾਂ ਨੂੰ ਹਾਵੀ ਹੋਣ ਦੇ ਰਹੇ ਨੇ ਤੇ ਦਬਾਉਣ ਵਿਚ ਨਾਕਾਮ ਰਹੇ ਨੇ , ਉਸਦਾ ਇਸ਼ਾਰਾ ਸਿੱਧਾ ਹੈ ਕੇ ਇਹਨਾ ਤੇ ਸਖ਼ਤ ਕਾਰਵਾਈ ਕਰਕੇ ਇਹਨਾਂ ਨੂੰ ਹਾਲੇ ਤੱਕ ਦਬਾਇਆ ਕਿਉੰ ਨਹੀਂ ਗਿਆ ,

ਸੋਸ਼ਲ ਮੀਡੀਆ ਪਲੇਟਫਾਰਮ club house ਤੇ ਇਸ ਮਸਲੇ ਤੇ ਹੋਈ ਗੱਲਬਾਤ ਵਿਚ ਜ਼ੀ ਮੀਡੀਆ ਐਂਕਰ ਦਿਨੇਸ਼ ਕੁਮਾਰ , ਅਨਿਲ ਜੋਸ਼ੀ ਅਤੇ ਅਨੀਲੇਸ਼ ਸਮੇਤ ਕਾਫੀ ਭਾਜਪਾ ਹਿਮਾਇਤੀ ਬੋਲ ਰਹੇ ਸਨ , ਇਸ ਮਸਲੇ ਤੇ ਭਾਜਪਾ ਤੋਂ ਅੱਜ ਕਲ ਬਾਗੀ ਚਲ ਰਹੇ ਭਾਜਪਾ ਲੀਡਰ ਵੀ ਗੋਲਮੋਲ ਜਵਾਬ ਤੇ ਚੁੱਪ ਰਹਿ ਕੇ ਸਹਿਮਤੀ ਹੀ ਦਰਜ ਕਰਵਾ ਰਹੇ ਸਨ ,

ਇਸ ਪੂਰੀ ਗੱਲਬਾਤ ਵਿੱਚ ਇਹ ਵੀ ਗੱਲ ਸਾਹਮਣੇ ਆਈ ਕੇ ਭਾਜਪਾ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਹਿੰਦੂ ਦਬਾਏ ਜਾ ਰਹੇ ਨੇ ਤੇ ਟਰੈਕਟਰ ਮਾਰਚ ਵੇਲੇ ਗੁਰਦਾਸਪੁਰ ਸਮੇਤ ਦਿੱਲੀ ਤੱਕ ਹਿੰਦੂਆ ਦੇ ਖਿਲਾਫ ਪਰਚਾਰ ਕੀਤਾ ਗਿਆ , ਉਹਨਾਂ ਦਾ ਮੰਨਣਾ ਹੈ ਕੇ ਪੰਜਾਬ ਦਾ ਹਿੰਦੂ ਏਥੇ ਡਰ ਦੇ ਮਾਹੌਲ ਵਿਚ ਜੀ ਰਿਹਾ ਹੈ , ਏਥੇ ਧਿਆਨ ਯੋਗ ਗੱਲ ਇਹ ਵੀ ਹੈ ਕੇ ਅਣਿਲੇਸ਼ ਮਹਾਜਨ ਨੂੰ ਸੰਘ ਪਰਿਵਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੇਨੇਟ ਦਾ ਮੈਂਬਰ ਬਣਾਇਆ ਹੋਇਆ ਹੈ , ਅਜਿਹੇ ਲੋਕ ਪੰਜਾਬ ਯੂਨੀਵਰਸਿਟੀ ਵਿੱਚ ਦੀ ਸੈਨੇਟ ਵਿੱਚ ਬੈਠ ਕੇ ਓਹੀ ਕੰਮ ਕਰ ਰਹੇ ਨੇ ਜੋ ਗੁਲਜਾਰੀ ਲਾਲ ਨੰਦਾ ਵਰਗੇ ਲੋਕਾਂ ਨੇ ਅਤੀਤ ਵਿੱਚ ਪੰਜਾਬ ਵਿੱਚ ਕੀਤਾ ਹੈ ,

ਅਨਿਲ ਜੋਸ਼ੀ ਨੇ ਹਾਲਾਂਕਿ ਕਿਸਾਨ ਮਸਲੇ ਤੇ ਕਾਫੀ ਹੱਕ ਵਿਚ ਵੀ ਗੱਲਾਂ ਵੀ ਕੀਤੀਆ ਪਰ ਜਿਹੜਾ ਫਿਰਕੂ ਪਰਚਾਰ ਸਿੱਖਾਂ ਅਤੇ ਜੱਟ ਸਿੱਖਾਂ ਖਿਲਾਫ ਪੰਜਾਬ ਦਾ ਸ਼ਹਿਰੀ ਹਿੰਦੂ ਕਰ ਰਿਹਾ ਹੈ ਉਸ ਨਾਲ ਇੱਕ ਤਰ੍ਹਾਂ ਸਹਿਮਤੀ ਹੀ ਜਤਾਈ ਹੈ , ਅਜੋਕੇ ਦੌਰ ਵਿਚ ਇੱਕ ਗੱਲ ਖ਼ਾਸ ਧਿਆਨ ਦੇਣ ਯੋਗ ਹੈ ਕੇ ਭਾਜਪਾ ਵਿੱਚ ਕਿਸਾਨੀ ਮੰਗਾ ਦੇ ਮਸਲੇ ਤੇ ਸਭ ਤੋਂ ਵੱਧ ਇੱਕ ਜੱਟ ਸਿੱਖ ਹਰਜੀਤ ਗਰੇਵਾਲ ਕੋਲੋ ਹੀ ਬਿਆਨ ਦਵਾਏ ਜਾ ਰਹੇ ਨੇ ਤੇ ਬਾਕੀ ਭਾਜਪਾ ਦੇ ਹਿੰਦੂ ਮੈਂਬਰ ਇੱਕ ਤਰ੍ਹਾਂ ਚੁੱਪ ਹਨ , ਤੇ ਉਹਨਾਂ ਵਿਚੋਂ ਕਿਸਾਨਾਂ ਦੇ ਹੱਕ ਵਿੱਚ ਹਲਕੇ ਫੁਲਕੇ ਬਿਆਨ ਪਾਰਟੀ ਲਾਈਨ ਦੇ ਖਿਲਾਫ ਹੀ ਦਵਾਏ ਜਾ ਰਹੇ ਨੇ ,

ਅਜਿਹਾ ਭਾਜਪਾ ਦੀ ਖ਼ਾਸ ਤਿਆਰੀ ਕਰਕੇ ਹੋ ਰਿਹਾ ਹੈ ਤਾਂ ਕੇ ਭਾਜਪਾ ਦੇ ਅਜਿਹੇ ਮੈਂਬਰ ਕੱਲ ਨੂੰ ਲੋਕਾਂ ਵਿਚ ਅਛੂਤ ਨਾ ਰਹਿਣ , ਜਿੱਥੇ ਤੱਕ ਭਾਜਪਾ ਦੇ ਵਿਰੋਧ ਦਾ ਮਸਲਾ ਹੈ ਉਸ ਵਿੱਚ ਕਿਸਾਨੀ ਅੰਦੋਲਨ ਤੇ ਕਾਨੂੰਨ ਬਹੁਤ ਛੋਟਾ ਤੇ ਮਾਮੂਲੀ ਮਸਲਾ ਹੈ ਪਰ ਇਸ ਤੋਂ ਵੱਡਾ ਮਸਲਾ ਇਹ ਹੈ ਕਿ ਭਾਜਪਾ ਦੇ ਵੱਡੇ ਚਿਹਰੇ ਚਾਹੇ ਉਹ ਮੋਦੀ ਹੋਵੇ ਜਾਂ ਗਡਕਰੀ ਪਿਛਲੀਆਂ ਚੋਣਾਂ ਵਿੱਚ ਅਕਾਲੀਆਂ ਦੇ ਸਾਂਝੀਦਾਰ ਵਜੋਂ ਜਦੋਂ ਪੰਜਾਬ ਚੋਣ ਪਰਚਾਰ ਕਰਨ ਆਏ ਸਨ ਤਾਂ ਰਾਵੀ ਬਿਆਸ ਦਾ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਖੁੱਲ ਕੇ ਕਰਕੇ ਗਏ ਸਨ , ਜਿਸ ਦਾ ਮਲਤਬ ਸਿੱਧਾ ਹੀ syl ਬਣਾਉਣ ਲਈ ਭਾਜਪਾ ਦੀ ਪਹਿਲ ਵਜੋਂ ਦਿਸ ਰਿਹਾ ਹੈ !

About admin

Check Also

ਨੂੰਹ-ਪੁੱਤ ਨੇ ਬਜ਼ੁਰਗ ਮਾਂ ‘ਤੇ ਢਾਹਿਆ ਤਸ਼ੱਦਦ, ਪਿਲਾਇਆ ਪਿਸ਼ਾਬ

ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਬਜ਼ੁਰਗ ਬੇਬੇ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ …

%d bloggers like this: