ਆਪ ਨੇਤਾ ਦੀ ਆਡੀਉ ਵਾਇਰਲ

1671

ਸਿਆਸੀ ਆਗੂ ਦੀ ਸ਼ਰਮਨਾਕ audio ਹੋਈ ਵਾਇਰਲ..ਕੋਠੀ ਦਾ ਕਬਜ਼ਾ ਛੁਡਵਾਉਣ ਬਦਲੇ ਪੁਲਿਸ ਦੇ ਨਾਂਅ ‘ਤੇ ਔਰਤ ਤੋਂ ਮੰਗੇ 3 ਲੱਖ ਕਹਿੰਦਾ – ‘ਤੇਰੀ ਪੂਰੀ ਜ਼ਿੰਮੇਵਾਰੀ ਮੇਰੀ… ਜੇ ਮੈਂ ਨਾ ਹੁੰਦਾ ਤਾਂ ਤੇਰੇ ‘ਤੇ ਪਰਚਾ ਹੋ ਜਾਣਾ ਸੀ, ਸਲਾਖਾਂ ਪਿੱਛੇ ਬੈਠੀ ਹੁੰਦੀ ਤੂੰ’ #ViralAudio #Adampur #GurwinderSinghSagranwali #AAPPunjab #KisanWingLeader

ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਬਲਾਕ ਭੋਗਪੁਰ ਦੇ ਪਿੰਡ ਸੱਗਰਾਂਵਾਲੀ ਤੋਂ ਸੂਬਾ ਜੁਆਇੰਟ ਸਕੱਤਰ ਗੁਰਵਿੰਦਰ ਸਿੰਘ ਸੱਗਰਾਂਵਾਲੀ ਦੀ ਇੱਕ ਮਹਿਲਾ ਆਗੂ ਨਾਲ ਆਡੀਓ ਵਾਇਰਲ ਹੋਣ ‘ਤੇ ਭਾਜਪਾ ਹਲਕਾ ਆਦਮਪੁਰ ਦੇ ਸਹਿ ਇੰਚਾਰਜ ਤੇ ਜ਼ਿਲ੍ਹਾ ਉੱਪ ਪ੍ਰਧਾਨ ਮਨਮੀਤ ਸਿੰਘ ਵਿੱਕੀ, ਜਨਰਲ ਸਕੱਤਰ ਰਾਜੀਵ ਪਾਂਜਾ ਤੇ ਲੀਡਰਸ਼ਿਪ ਵੱਲੋਂ ਪ੍ਰਰੈਸ ਕਾਨਫਰੰਸ ਕੀਤੀ ਗਈ। ਜਾਣਕਾਰੀ ਦਿੰਦਿਆਂ ਭਾਜਪਾ ਆਗੂਆਂ ਨੇ ਦੱਸਿਆ ਕਿ ‘ਆਪ’ ਆਗੂ ਦੀ ਆਡੀਓ ਵਾਇਰਲ ਹੋਣ ਨਾਲ ਸਰਕਾਰ ਦੀ ਤਿੰਨ ਮਹੀਨਿਆਂ ‘ਚ ਪੋਲ ਖੁੱਲ੍ਹ ਗਈ ਹੈ। ਆਡੀਓ ‘ਚ ‘ਆਪ’ ਦਾ ਆਗੂ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੋ ਇਕ ਮਹਿਲਾ ਦੇ ਜਾਇਦਾਦ ਦੇ ਸਬੰਧੀ ਵਿਵਾਦ ਹੱਲ ਕਰਵਾਉਣ ਸਬੰਧੀ ਲੱਖਾਂ ਰੁਪਏ ਇਕ ਥਾਣੇ ਦੇ ਮੁਖੀ, ਥਾਣੇਦਾਰ, ਮੁਨਸ਼ੀ ਤੇ ਇਕ ਵਿਧਾਇਕ ਦੇ ਨਾਂ ‘ਤੇ ਉਕਤ ਅੌਰਤ ਦੀ ਮਦਦ ਕਰਨ ਬਦਲੇ ਮੰਗ ਕਰਦਾ ਹੈ ਤੇ ਅੌਰਤ ਨਾਲ ਇਤਰਾਜ਼ਯੋਗ ਗੱਲਾਂ ਵੀ ਕਰਦਾ ਹੈ। ਇਸ ਤੋਂ ਇਲਾਵਾ ਉਕਤ ਆਗੂ ਦੀ ਇਕ ਥਾਣੇ ਦੇ ਮੁਨਸ਼ੀ ਦੀ ਬਦਲੀ ਨੂੰ ਲੈ ਕੇ ਮਦਦ ਕਰਨ ਸਬੰਧੀ ਇੱਕ ਅੌਰਤ ਨਾਲ ਹੋਈ ਗੱਲਬਾਤ ਦੀ ਆਡੀਓ ਵਾਇਰਲ ਹੋ ਚੁੱਕੀ ਹੈ। ਇਸੇ ਆਗੂ ਵੱਲੋਂ ਇਕ ਪਿੰਡ ਦੀਆਂ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿਚ ਇਕ ਪਾਰਟੀ ਦੀ ਮਦਦ ਕਰਨ ਬਦਲੇ ਪੁਲਿਸ ਦੇ ਨਾਂ ‘ਤੇ ਪੈਸੇ ਲੈਣ ਦਾ ਮਾਮਲਾ ਮੀਡੀਆ ਵੱਲੋ ਉਜਾਗਰ ਕੀਤਾ ਗਿਆ ਸੀ। ਪਾਰਟੀ ਵੱਲੋਂ ਇਸ ਆਗੂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਸ ਦੇ ਉਲਟ ਮੀਡੀਆ ‘ਤੇ ਦਬਾਅ ਬਣਾਉਂਦਿਆਂ ਇਸ ਭਿ੍ਸ਼ਟ ਆਗੂ ਨੂੰ ਹੱਲਾਸ਼ੇਰੀ ਦਿੱਤੀ ਗਈ। ਆਗੂ ਦਾ ਹੌਸਲਾ ਦਿਨੋ-ਦਿਨ ਵੱਧਦਾ ਗਿਆ। ਇਸ ਕਰਕੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਆਪਣੇ ਚੇਲਿਆਂ ਨਾਲ ਹਲਕਾ ਆਦਮਪੁਰ ਅਧੀਨ ਆਉਂਦੇ ਪੁਲਿਸ ਥਾਣਿਆਂ ਤੇ ਹੋਰਨਾਂ ਸਰਕਾਰੀ ਅਦਾਰਿਆਂ ‘ਚ ਦਬਾਅ ਪਾ ਕੇ ਲਗਾਤਾਰ ਪੈਸੇ ਠੱਗ ਰਿਹਾ ਹੈ।

ਸਬੂਤ ਵਜੋਂ ਉਕਤ ਆਗੂ ਦੀਆਂ ਭਿ੍ਸ਼ਟਾਚਾਰ ਕਰਨ ਦੀਆਂ ਆਡੀਓ ਹਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਨਾਲ ‘ਆਪ’ ਦਾ ਇਮਾਨਦਾਰੀ ਵਾਲਾ ਚਿਹਰਾ ਨੰਗਾ ਹੋ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਹਲਕਾ ਆਦਮਪੁਰ ਤੇ ਭਾਜਪਾ ਦੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸੱਗਰਾਂਵਾਲੀ ਤੇ ਉਸ ਦੇ ਸਾਥੀਆਂ ਦੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਭਿ੍ਸ਼ਟਾਚਾਰੀ ਦੇ ਚਿਹਰਿਆਂ ਨੂੰ ਸਾਹਮਣੇ ਲਿਆ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਮੰਡਲ ਪ੍ਰਧਾਨ ਇੰਦਰਜੀਤ ਮਹਿਤਾ, ਵਿਸ਼ਾਲ ਅਗਰਵਾਲ, ਸੁਰਜੀਤ ਸਿੰਘ ਭੱਟੀ, ਜਸਪ੍ਰਰੀਤ ਸਿੰਘ ਜੱਸੀ ਤੇ ਹੋਰ ਮੌਜੂਦ ਸਨ।’ਆਪ’ ਦੇ ਸੀਨੀਅਰ ਆਗੂ ਦੀ ਮਹਿਲਾ ਵਰਕਰ ਨਾਲ ਲੱਖਾਂ ਰੁਪਏ ਲੈਣ-ਦੇਣ ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਆਡੀਓ ਵਾਇਰਲ –