Breaking News
Home / National / ਵੈੱਬ ਸੀਰੀਜ਼ ‘ਗ੍ਰਹਿਣ’ ਦੇ ਨਿਰਦੇਸ਼ਕ ਅਤੇ ਹੋਰਾਂ ਨੂੰ ਆਲ ਇੰਡੀਆ ਸਿੱਖ ਫੈੱਡਰੇਸ਼ਨ ਵੱਲੋਂ ਕਾਨੂੰਨੀ ਨੋਟਿਸ

ਵੈੱਬ ਸੀਰੀਜ਼ ‘ਗ੍ਰਹਿਣ’ ਦੇ ਨਿਰਦੇਸ਼ਕ ਅਤੇ ਹੋਰਾਂ ਨੂੰ ਆਲ ਇੰਡੀਆ ਸਿੱਖ ਫੈੱਡਰੇਸ਼ਨ ਵੱਲੋਂ ਕਾਨੂੰਨੀ ਨੋਟਿਸ

ਰਾਂਚੀ : ਆਲ ਇੰਡੀਆ ਸਿੱਖ ਫੈੱਡਰੇਸ਼ਨ ਨੇ 24 ਜੂਨ ਨੂੰ ਹਾਟ ਸਟਾਰ ‘ਤੇ ਰਿਲੀਜ਼ ਹੋ ਰਹੀ ਵੈੱਬ ਸੀਰੀਜ਼ ‘ਗ੍ਰਹਿਣ’ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ‘ਤੇ ਰੋਕ ਲਾਉਣ ਲਈ ਕਿਹਾ ਹੈ। ਕਾਨੂੰਨੀ ਨੋਟਿਸ ‘ਚ ਫੈੱਡਰੇਸ਼ਨ ਨੇ ਦੋਸ਼ ਲਾਇਆ ਕਿ ‘ਗ੍ਰਹਿਣ’ ਵੈੱਬ ਸੀਰੀਜ਼ 24 ਜੂਨ ਰਿਲੀਜ਼ ਹੋਣ ਜਾ ਰਹੀ ਹੈ। ਇਸ ‘ਚ ਝਾਰਖੰਡ ਦੇ ਬੋਕਾਰੋ ‘ਚ ਹੋਏ ਸਿੱਖ ਨ ਸ ਲ ਕੁ ਸ਼ੀ ਸਬੰਧੀ ਗਲਤ ਜਾਣਕਾਰੀ ਦੇਣ ਵਾਲੇ ਦ੍ਰਿਸ਼ ਅਤੇ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ।

ਆਲ ਇੰਡੀਆ ਸਿੱਖ ਫੈੱਡਰੇਸ਼ਨ ਦੇ ਪੂਰਬੀ ਭਾਰਤ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਵੱਲੋਂ ਦਿਵਾਕਰ ਉਪਾਧਿਆਏ ਨੇ ‘ਗ੍ਰਹਿਣ’ ਵੈੱਬ ਸੀਰੀਜ਼ ਦੇ ਨਿਰਦੇਸ਼ਕ ਰੰਜਨ ਚੰਦੇਲ, ਨਿਰਮਾਤਾ ਅਜੇ ਰਾਏ ਅਤੇ ਹਾਟ ਸਟਾਰ ਦੇ ਮੁਖੀ ਸੁਨੀਲ ਰਾਇਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ਵੈੱਬ ਸੀਰੀਜ਼ ‘ਤੇ ਰੋਕ ਲਾਉਣ ਲਈ ਕਿਹਾ ਹੈ।

About admin

Check Also

ਰਾਜ ਕੁੰਦਰਾ ਨੂੰ ਗੁੱਸੇ ‘ਚ ਬੋਲੀ ਸ਼ਿਲਪਾ, ਕਿਹਾ ‘ਜਦ ਸਾਡੇ ਕੋਲ ਸਭ ਕੁਝ ਹੈ, ਫਿਰ ਇਹ ਕਰਨ ਦੀ ਕੀ ਲੋੜ ਸੀ

ਮੁੰਬਈ: ਅ ਸ਼ ਲੀ ਲ ਫਿਲਮਾਂ ਬਣਾਉਣ ਦੇ ਦੋਸ਼ ‘ਚ ਗ੍ਰਿਫਤਾਰੀ ਤੋਂ ਬਾਅਦ ਰਾਜ ਕੁੰਦਰਾ …

%d bloggers like this: