ਰੇਪ ਕੇਸ ਵਿਚ ਗੁਰਦਾਸਪੁਰ ਦੇ SP ਦੀ ਗ੍ਰਿਫ਼ਤਾਰੀ

808

ਜ਼ਿਲ੍ਹਾ ਗੁਰਦਾਸਪੁਰ ਦੇ ਐੱਸਪੀ ਗੁਰਮੀਤ ਸਿੰਘ ਨੂੰ ਮੋਗਾ ਅਤੇ ਅੰਮ੍ਰਿਤਸਰ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਉੱਪਰ ਇੱਕ ਮਹਿਲਾ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਸਨ।ਗੁਰਦਾਸਪੁਰ ਦੇ ਐੱਸਐੱਸਪੀ ਹਰਜੀਤ ਸਿੰਘ ਵੱਲੋਂ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ।

ਐੱਸਐੱਸਪੀ ਹਰਜੀਤ ਸਿੰਘ ਨੇ ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਕਿਹਾ, ”ਇਹ ਗ੍ਰਿਫਤਾਰੀ ਅੰਮ੍ਰਿਤਸਰ ਪੁਲਿਸ (ਦਿਹਾਤੀ) ਅਤੇ ਮੋਗਾ ਪੁਲਿਸ ਵਲੋਂ ਕੀਤੀ ਗਈ ਹੈ ਅਤੇ ਅੰਮ੍ਰਿਤਸਰ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕਰ ਰਹੀ ਹੈ।”ਇਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਧਾਰਾ 376 (2) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਮੋਗਾ ਪੁਲਿਸ ਵਲੋਂ ਗੁਰਮੀਤ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਮੋਗਾ ਦੀ ਇੱਕ ਅਦਾਲਤ ਵਿੱਚ ਕਿਸੇ ਕੇਸ ਦੀ ਪੇਸ਼ੀ ‘ਤੇ ਗਏ ਸਨ।

ਪੁਲਿਸ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਕੇਸ ਮੁਤਾਬਕ ਦੀਨਾਨਗਰ ਦੀ ਇੱਕ ਮਹਿਲਾ ਵੱਲੋਂ ਐੱਸਪੀ ਉੱਪਰ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਗਿਆ ਸੀ।ਪੁਲਿਸ ਵੱਲੋਂ ਸ਼ਿਕਾਇਤ ਦੇ ਅਧਾਰ ‘ਤੇ ਗੁਰਮੀਤ ਸਿੰਘ ਖਿਲਾਫ਼ ਗੁਰਦਾਸਪੁਰ ਸਿਟੀ ਥਾਣੇ ਵਿੱਚ 2 ਜੁਲਾਈ ਨੂੰ ਧਾਰਾ 376 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਅਪ੍ਰੈਲ ਮਹੀਨੇ ਤੋਂ ਜਾਂਚ ਚਲ ਰਹੀ ਸੀ ਜਦੋਂ ਮਹਿਲਾ ਨੇ ਪਹਿਲੀ ਵਾਰ ਇਹ ਦਾਅਵਾ ਕੀਤਾ ਸੀ ਕਿ ਉਸ ਨਾਲ ਸਰੀਰਕ ਸ਼ੋ ਸ਼ ਣ ਕੀਤਾ ਗਿਆ ਹੈ।

ਕਥਿਤ ਪੀੜਤ ਮਹਿਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਸਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਜਿਸਦੀ ਜਾਂਚ ਦੇ ਸਬੰਧ ਵਿੱਚ ਉਹ ਐੱਸਪੀ ਦੇ ਸੰਪਰਕ ਵਿੱਚ ਸੀ। ਮਹਿਲਾ ਵੱਲੋਂ ਗੁਰਮੀਤ ਸਿੰਘ ‘ਤੇ ਲਾਏ ਇਲਜ਼ਾਮਾਂ ਤੋਂ ਬਾਅਦ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਦੇ ਹੁਕਮਾਂ ‘ਤੇ ਵਿਸ਼ੇਸ਼ ਜਾਂਚ ਟੀਮ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਇਸ ਐੱਸਆਈਟੀ ਦੀ ਅਗਵਾਈ ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਸਵਰਨਦੀਪ ਸਿੰਘ ਕਰ ਰਹੇ ਸਨ। ਐੱਫਆਈਆਰ ਮੁਕਾਬਕ ਪੀੜਤ ਮਹਿਲਾ ਦਾ ਇਹ ਵੀ ਇਲਜ਼ਾਮ ਸੀ ਕਿ ਜਦੋਂ ਉਸ ਨਾਲ ਸਰੀਰਕ ਸ਼ੋ ਸ਼ ਣ ਹੋਇਆ ਤਾਂ ਉਸ ਸਮੇਂ ਉਹ ਗਰਭਵਤੀ ਸੀ।