Breaking News
Home / Punjab / ਮਿਲਖਾ ਸਿੰਘ ਪਿਛਲੀ ਸਦੀ ‘ਚ ਪੰਜਾਬ ਨਾਲ ਹੋਈ ਤ੍ਰਾਸਦੀ ਦਾ ਇਕ ਟੁਕੜਾ

ਮਿਲਖਾ ਸਿੰਘ ਪਿਛਲੀ ਸਦੀ ‘ਚ ਪੰਜਾਬ ਨਾਲ ਹੋਈ ਤ੍ਰਾਸਦੀ ਦਾ ਇਕ ਟੁਕੜਾ

ਮਿਲਖਾ ਸਿੰਘ: ਪ੍ਰਾਪਤੀ ਨਹੀਂ ਤ੍ਰਾਸਦੀ..!
ਮਿਲਖਾ ਸਿੰਘ ਕੋਈ ਪ੍ਰਾਪਤੀ ਨਹੀਂ ਹੈ। ਮਿਲਖਾ ਸਿੰਘ ਬੱਸ ਪਿਛਲੀ ਸਦੀ ‘ਚ ਪੰਜਾਬ ਨਾਲ ਹੋਈ ਤ੍ਰਾਸਦੀ ਦਾ ਇਕ ਟੁਕੜਾ ਹੈ।

ਜਦੋਂ ਪੰਜਾਬ ‘ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਤਾਂ ਉਦੋਂ ਤੱਕ ਉਹ ਭਾਰਤ ‘ਤੇ ਕਬਜ਼ਾ ਕਰ ਚੁੱਕੇ ਸਨ। ਅੰਗਰੇਜ਼ੀ ਕਬਜੇ ਵਾਲੇ ਭਾਰਤ ਵਿੱਚ ਆਰੀਆ ਸਮਾਜ ਵਰਗੇ ਤਬਕੇ ਹੋਂਦ ‘ਚ ਆ ਗਏ ਸਨ।‌ ਅਜਿਹੇ ਤਬਕਿਆਂ ਦੇ ਮੁਕਾਬਲੇ ‘ਚ ਮੁਸਲਮਾਨਾਂ ਦੇ ਮੋਹਰੀ ਮਦਰੱਸਿਆਂ ਨੇ ਆਵਦੀ ਸਿਆਸਤ ਖੜੀ ਕਰ ਲਈ ਸੀ। ਯੂਪੀ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ‘ਚ ਨਫ਼ਰਤ ਨੂੰ ਗੂੜੀ ਕਰਨ ਦਾ ਸਿਹਰਾ ਅਜਿਹੇ ਤਬਕਿਆਂ ਸਿਰ ਜਾਂਦਾ ਹੈ। ਅੰਗਰੇਜ਼ਾਂ ਦੇ ਰਾਜ ਨਾਲ ਹੀ ਅਜਿਹੇ ਤਬਕੇ ਪੰਜਾਬ ਵਿੱਚ ਵੀ ਵੜ ਗਏ। ਆਵਦੀ ਨਫ਼ਰਤ ਦੇ ਨਾਲ ਨਾਲ ਹਿੰਦੀ ਅਤੇ ਉਰਦੂ ਨਾਲ ਲ਼ੈ ਕੇ ਪੰਜਾਬ ‘ਚ ਵੜੇ।

ਭਾਰਤ ਤੋਂ ਅੰਗਰੇਜਾਂ ਦੇ ਨਾਲ ਆਈ ਨਫ਼ਰਤ ਕਰਕੇ ਇਹ ਪਹਿਲੀ ਵਾਰ ਸੀ ਕਿ ਪੰਜਾਬ ਦੇ ਫਿਰਕਿਆਂ ‘ਚ ਆਪਸੀ ਨਫ਼ਰਤ ਦੀ ਸ਼ੁਰੂਆਤ ਹੋਈ। ਸਤਿਆਰਥ ਪ੍ਰਕਾਸ਼ ਵਰਗੇ ਜ਼ਹਿਰੀਲੇ ਗ੍ਰੰਥ ਲਿਖੇ ਗਏ। ਇਸੇ ਸਮੇਂ ਹੀ ਪੰਜਾਬੀ ਮੁਸਲਮਾਨ ਉਰਦੂ ਦੀ ਬੁੱਕਲ਼ ‘ਚ ਬੈਠਾ ਤੇ ਪੰਜਾਬੀ ਹਿੰਦੂ ਹਿੰਦੀ ਦੀ ਬੁੱਕਲ਼ ‘ਚ। ਪਰ ਆਵਦੀ ਮਾਂ ਬੋਲੀ ਛੱਡ ਕੇ ਕੌਣ ਸੁਖੀ ਰਹਿੰਦਾ ਭਲਾ!

ਇਸੇ ਸਿਆਸਤ ਚੋਂ ਨਿਕਲੀ ਨਫ਼ਰਤ ਕਰਕੇ ਲੱਗਭਗ ਪੌਣੀ ਸਦੀ ਬਾਅਦ ਹੋਈ ਪੰਜਾਬ ਦੀ ਵੰਡ। ਅਤੇ ਇਸ ਵੰਡ ਨੇ ਮਿਲਖਾ ਸਿੰਘ ਨੂੰ ਯਤੀਮ ਕੀਤਾ।‌

ਅਣਵੰਡੇ ਪੰਜਾਬ ਦਾ ਪਾਣੀ ਪੀਣ ਵਾਲੇ ਮਿਲਖਾ ਸਿੰਘ ਨੂੰ ‘ਫਲਾਇੰਗ ਸਿੱਖ’ ਦਾ ਤਮਗਾ ਵੀ ਪਾਕਿਸਤਾਨ ਤੋਂ ਹੀ ਮਿਲਿਆ।

ਪਰ ਕਾਸ਼ ਵੰਡ ਨਾ ਹੁੰਦੀ। ਨਾ ਭਾਰਤ ਪਾਕਿਸਤਾਨ ਦੇ ਲੱਖਾਂ ਨੌਜਵਾਨ ਇਕ ਦੂਜੇ ਨਾਲ ਲੜਣ ਵਾਸਤੇ ਫੌਜ ‘ਚ ਭਰਤੀ ਹੁੰਦੇ। ਨਾ ਮਿਲਖਾ ਸਿੰਘ ਨੂੰ ਫੌਜ ‘ਚ ਨੌਕਰੀ ਮਿਲਦੀ। ਤੇ ਨਾ ਉਹ ਫਲਾਇੰਗ ਸਿੱਖ ਬਣਦਾ।

ਮਿਲਖਾ ਸਿੰਘ ਸਾਰੀ ਉਮਰ ਉਸੇ ਨਫ਼ਰਤੀ ਭਾਰਤੀ ਸਿਆਸਤ ਦੇ ਝੰਡੇ ਨੂੰ ਬੁਲੰਦ ਕਰਦਾ ਰਿਹਾ ਜੋ ਅੰਗਰੇਜ਼ਾਂ ਦੇ ਪੰਜਾਬ ‘ਤੇ ਕਬਜ਼ੇ ਬਾਅਦ ਪੰਜਾਬੀਆਂ ਵਿਚਾਲੇ ਸ਼ੁਰੂ ਹੋਈ ਸੀ। ਅਤੇ ਜਿਸ ਸਿਆਸਤ ਨੇ ਉਸ ਨੂੰ ਯਤੀਮ ਕੀਤਾ। ਉਸੇ ਸਿਆਸਤ ਦੀ ਜੈ ਜਾਣੇ ਅਣਜਾਣੇ ਮਿਲਖਾ ਸਿੰਘ ਸਾਰੀ ਉਮਰ ਕਰਦਾ ਰਿਹਾ।

ਉਸ ਵਾਂਗ ਲੱਖਾਂ ਪੰਜਾਬੀ ਬੌਂਦਲਿਆ ਫਿਰਦਾ ਹੈ। ਪੰਜਾਬ ਨੂੰ ਵੰਡਣ ਵਾਲੀ ਭਾਰਤੀ ਸਿਆਸਤ ਦਾ ਪਾਣੀ ਭਰਦਾ ਰਹਿੰਦਾ ਹੈ।‌ ਭਾਰਤ ‘ਚ ਵੀ ਤੇ ਪਾਕਿਸਤਾਨ ‘ਚ ਵੀ।

ਇਸ ਕਰਕੇ ਮਿਲਖਾ ਸਿੰਘ ਸਾਡੇ ਸਮਿਆਂ ਦੀ ਪ੍ਰਾਪਤੀ ਨਹੀਂ, ਸਗੋਂ ਤ੍ਰਾਸਦੀ ਹੈ।

#ਮਹਿਕਮਾ_ਪੰਜਾਬੀ

About admin

Check Also

ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ 27 ਸਾਲਾ ਮੁੰਡੇ ਨੇ ਕੀਤੀ ਜੀਵਨ ਲੀਲਾ ਸਮਾਪਤ

ਖੰਨਾ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਇਕ ਨੌਜਵਾਨ ਨੇ ਇਕ ਧੋਖੇਬਾਜ਼ ਏਜੰਟ ਤੋਂ ਦੁਖੀ ਹੋ …

%d bloggers like this: