Breaking News
Home / International / ਜਲੰਧਰ ਦੀ ਅਮਨਦੀਪ ਕੌਰ ਨਿੱਝਰ ਅਮਰੀਕਾ ‘ਚ ਬਣੀ ਪੁਲਿਸ ਅਫ਼ਸਰ

ਜਲੰਧਰ ਦੀ ਅਮਨਦੀਪ ਕੌਰ ਨਿੱਝਰ ਅਮਰੀਕਾ ‘ਚ ਬਣੀ ਪੁਲਿਸ ਅਫ਼ਸਰ

ਪੰਜਾਬ ‘ਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਨਿੱਝਰਾਂ ਦੇ ਅਮਰੀਕਾ ਦੇ ਸ਼ਹਿਰ ਨਟੋਮਸ ‘ਚ ਵੱਸਦੇ ਗੁਰਸਿੱਖ ਪਰਿਵਾਰ ਦੇ ਜਸਵਿੰਦਰ ਸਿੰਘ ਨਿੱਝਰ ਤੇ ਰਾਜਵਿੰਦਰ ਕੌਰ ਨਿੱਝਰ ਦੀ ਧੀ ਅਮਨਦੀਪ ਕੌਰ ਨਿੱਝਰ (28) ਨੇ ਕਾਉਂਟੀ ਸੈਨਵਾਕੀਨ ਪੁਲਿਸ ਸ਼ੈਰਿਫ ਬਣ ਕੇ ਆਪਣੇ ਪਿੰਡ, ਪੰਜਾਬ ਤੇ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ |

ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸਨ-ਜੋਕੋਕਿਨ ਨਾਂ ਦੀ ਕਾਉਂਟੀ ਵਿਚ ਪੰਜਾਬ ਦੀ ਧੀ ਅਮਨਦੀਪ ਕੌਰ ਸ਼ੈਰਿਫ ਬਣੀ ਹੈ। ਅਮਨਦੀਪ ਕੌਰ ਨੇ ਪਹਿਲਾਂ ਲਾਇਸੈਂਸ ਸ਼ੁਦਾ ਕਿੱਤਾ ਮੁੱਖੀ ਨਰਸਿੰਗ ਦੀ ਡਿਗਰੀ ਵੀ ਲਈ ਹੋਈ ਹੈ ਪਰ ਉਸ ਨੇ ਪੁਲਸ ਦੀ ਇਸ ਨੌਕਰੀ ਨੂੰ ਚੁਣਿਆ ਹੈ।

ਭਾਈਚਾਰੇ ਲਈ ਇਹ ਬੜੀ ਮਾਣ ਦੀ ਗੱਲ ਇਹ ਹੈ ਕਿ ਅਮਨਦੀਪ ਕੌਰ ਨੇ 96% ਪ੍ਰਤੀਸ਼ਤ ਨੰਬਰਾਂ ਨਾਲ ਸ਼ੈਰਿਫ ਅਕੈਡਮੀ ਦੀ ਪੜ੍ਹਾਈ ਤੇ ਟਰੇਨਿੰਗ ਪਾਸ ਕੀਤੀ ਹੈ। ਇਹ ਹੋਣਹਾਰ ਕੁੜੀ ਦੇ ਪਿਤਾ ਦਾ ਨਾਂ ਸਰਦਾਰ ਜਸਵਿੰਦਰ ਸਿੰਘ ਨਿੱਝਰ ਹੈ ਜੋ ਪੇਸ਼ੇ ਵਜੋਂ ਇਕ ਕਾਰ ਮੈਕੇਨਿਕ ਹਨ।

ਉਸ ਦੇ ਪਿਤਾ ਜਸਵਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ 18 ਸਾਲ ਦੀ ਉਮਰ ‘ਚ ਵੀ ਪੁਲਿਸ ਲਈ ਕੁਆਲੀਫਾਈ ਕਰ ਲਿਆ ਸੀ ਪਰ ਉਮਰ ਘੱਟ ਹੋਣ ਕਾਰਨ ਉਸ ਦਾ ਸੁਪਨਾ ਅਧੂਰਾ ਰਹਿ ਗਿਆ ਸੀ | ਫਿਰ ਉਸ ਨੇ ਨਰਸਿੰਗ ‘ਚ ਡਿਗਰੀ ਹਾਸਲ ਕੀਤੀ ਤੇ ਪੁਲਿਸ ‘ਚ ਜਾਣ ਤੋਂ ਪਹਿਲਾਂ ਉਹ ਸੈਂਟਰਲ ਜੇਲ੍ਹ ਸਟਾਕਟਨ ‘ਚ ਬਤੌਰ ਨਰਸ ਸਿਹਤ ਸੇਵਾਵਾਂ ਨਿਭਾਅ ਰਹੀ ਸੀ | ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਸ ਬੱਚੀ ਨੇ ਪੁਲਿਸ ‘ਚ ਇਕ ਅਫ਼ਸਰ ਵਜੋਂ ਸੇਵਾ ਨਿਭਾਉਣ ਦਾ ਆਪਣਾ ਸੁਪਨਾ ਸਾਕਾਰ ਕਰ ਲਿਆ ਹੈ |

About admin

Check Also

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ ਮਿਲੀ ਹੈ। …

%d bloggers like this: