Breaking News
Home / Punjab / ਬਠਿੰਡਾ – ਸਾਹਿਬਜ਼ਾਦਾ ਅਜੀਤ ਸਿੰਘ ਦੇ ਚੌਂਕ ‘ਚ ਲੱਗੇ ਬੁੱਤ ਦੀ ਨੌਜਵਾਨਾਂ ਵਲੋਂ ਬੇਅਦਬੀ

ਬਠਿੰਡਾ – ਸਾਹਿਬਜ਼ਾਦਾ ਅਜੀਤ ਸਿੰਘ ਦੇ ਚੌਂਕ ‘ਚ ਲੱਗੇ ਬੁੱਤ ਦੀ ਨੌਜਵਾਨਾਂ ਵਲੋਂ ਬੇਅਦਬੀ

ਇਹ ਵੀਡੀਓ ਬਠਿੰਡਾ ਤੋਂ ਮਿਲੀ ਹੈ, ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਚੌਂਕ ‘ਚ ਲੱਗੇ ਬੁੱਤ ਨਾਲ ਕੁਝ ਨੌਜਵਾਨ ਬੇਅਦਬੀ ਕਰ ਰਹੇ ਹਨ। ਜਿੱਥੇ ਇਸ ਨਾਲ ਬੁੱਤਾਂ-ਤਸਵੀਰਾਂ ਬਣਾਉਣ ਦਾ ਨੁਕਸਾਨ ਦਿਸ ਰਿਹਾ, ਉੱਥੇ ਇਹ ਵੀ ਦਿਸ ਰਿਹਾ ਕਿ ਨਵੀਂ ਪੀੜ੍ਹੀ ‘ਚੋਂ ਕਈਆਂ ਨੂੰ ਇਹ ਵੀ ਨੀ ਪਤਾ ਕਿ ਸਤਿਕਾਰ ਕੀ ਹੁੰਦਾ।

ਬਠਿੰਡੇ ਦੇ ਪ੍ਰਸ਼ਾਸਨ ਨੂੰ ਇਨ੍ਹਾਂ ਨੌਜਵਾਨਾਂ ਦੀ ਨਿਸ਼ਾਨਦੇਹੀ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ। ਪੰਥਕ ਜਥੇਬੰਦੀਆਂ ਆਪਣੀ ਕਾਰਵਾਈ ਕਰਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬ ’ਚ ਗਰੀਨ ਫੰਗਸ ਦੀ ਦਸਤਕ, ਜਲੰਧਰ ’ਚ ਪਹਿਲਾ ਮਾਮਲਾ ਸਾਹਮਣੇ ਆਇਆ
ਜਲੰਧਰ, 19 ਜੂਨ – ਗਰੀਨ ਫੰਗਸ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਜਲੰਧਰ ਵਿੱਚ ਇਸ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਦੇਸ਼ ਦਾ ਦੂਜਾ ਤੇ ਪੰਜਾਬ ਦਾ ਪਹਿਲਾ ਕੇਸ ਹੈ। ਕਰੋਨਾ ਮਹਾਮਾਰੀ ਮਗਰੋਂ ਬਲੈਕ ਫੰਗਸ ਦਾ ਕਹਿਰ ਵਧਿਆ ਸੀ। ਇਸ ਮਗਰੋਂ ਸਫ਼ੈਦ ਤੇ ਪੀਲੀ ਫੰਗਸ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਸੀ ਤੇ ਹੁਣ ਗਰੀਨ ਫੰਗਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਦੇ ਸੇਕਰਡ ਹਾਰਟ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ 62 ਸਾਲਾ ਮਰੀਜ਼ ਨੂੰ ਗਰੀਨ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਸੇਕਰਡ ਹਾਰਟ ਹਸਪਤਾਲ ਵਿੱਚ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਰੱਈਆ ਇਲਾਕੇ ਦਾ ਮਰੀਜ਼ ਦਾਖ਼ਲ ਹੋਇਆ ਸੀ, ਜਿਸ ਦੀ ਖਾਂਸੀ ਨਹੀਂ ਹਟ ਰਹੀ ਸੀ ਤੇ ਸਾਹ ਲੈਣ ਵਿੱਚ ਤਕਲੀਫ਼ ਸੀ। ਡਾਕਟਰਾਂ ਨੂੰ ਪਹਿਲਾਂ ਟੀਬੀ ਦਾ ਸ਼ੱਕ ਹੋਇਆ ਤਾਂ ਪੀੜਤ ਮਰੀਜ਼ ਦੇ ਟੈਸਟ ਕਰਾਏ ਗਏ। ਟੈਸਟਾਂ ਦੌਰਾਨ ਗਰੀਨ ਫੰਗਸ ਦੀ ਪੁਸ਼ਟੀ ਹੋਈ। ਡਾਕਟਰਾਂ ਅਨੁਸਾਰ ਮਰੀਜ਼ ਨੂੰ 3 ਕੁ ਮਹੀਨੇ ਪਹਿਲਾਂ ਕਰੋਨਾ ਹੋਇਆ ਸੀ।

About admin

Check Also

ਨੂੰਹ-ਪੁੱਤ ਨੇ ਬਜ਼ੁਰਗ ਮਾਂ ‘ਤੇ ਢਾਹਿਆ ਤਸ਼ੱਦਦ, ਪਿਲਾਇਆ ਪਿਸ਼ਾਬ

ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਬਜ਼ੁਰਗ ਬੇਬੇ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ …

%d bloggers like this: