Breaking News
Home / International / ਕੈਨੇਡੀਅਨ ਸਕੂਲਾ ਵਿਖੇ ਕਿਸਾਨੀ ਸੰਘਰਸ਼ ਬਾਰੇ ਪੜਾਉਣ ਉਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

ਕੈਨੇਡੀਅਨ ਸਕੂਲਾ ਵਿਖੇ ਕਿਸਾਨੀ ਸੰਘਰਸ਼ ਬਾਰੇ ਪੜਾਉਣ ਉਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

ਕੈਨੇਡਾ ਦੇ ਸਕੂਲਾਂ ‘ਚ ਕਿਸਾਨ ਮੋਰਚੇ ਬਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਪੜ੍ਹਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੂੰ ਇਸਤੋਂ ਤਕਲੀਫ਼ ਹੈ।
ਟਰਾਂਟੋ ਦੇ ਭਾਰਤੀ ਕੌਂਸਲੇਟ ਨੇ ਇਸ ਸੰਬੰਧੀ ਲਿਖਤੀ ਤੌਰ ‘ਤੇ ਇਤਰਾਜ਼ ਕੀਤਾ ਹੈ ਕਿ ਸਿੱਖਾਂ ਵੱਲੋਂ ਅੱਗੇ ਲਾ ਕੇ ਲਾਏ ਇਸ ਮੋਰਚੇ ਬਾਰੇ ਅਜਿਹੀ ਪੜ੍ਹਾਈ ਨਾਲ ਕੈਨੇਡਾ ਦੇ ਭਾਰਤ ਨਾਲ ਸੰਬੰਧ ਖ਼ਰਾਬ ਹੋ ਜਾਣਗੇ। ਭਾਰਤੀ ਕੌਂਸਲੇਟ ਨੇ ਇਸ ਪੜ੍ਹਾਈ ਨੂੰ ਨਫ਼ਰਤ ਭਰਪੂਰ ਦੱਸਦਿਆਂ ਕੈਨੇਡਾ ਵਿਚਲੇ ਭਾਰਤੀਆਂ ਦੇ ਆਪਸੀ ਸੰਬੰਧ ਖ਼ਰਾਬ ਹੋਣ ਦੀ ਦੁਹਾਈ ਵੀ ਦਿੱਤੀ ਹੈ।


ਟਰਾਂਟੋ ,ੳਨਟਾਰੀਉ: ਟਰਾਂਟੋ ਵਿਖੇ ਭਾਰਤੀ ਕਾਂਸਲੇਟ ਵੱਲੋ ਇਸ ਗੱਲ ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਗ੍ਰੇਟਰ ਟਰਾਂਟੋ ਖੇਤਰ ਦੇ ਸਕੂਲਾ ਵਿਖੇ ਬੱਚਿਆ ਨੂੰ ਕਿਸਾਨੀ ਸੰਘਰਸ਼ ਬਾਰੇ ਪੜਾਇਆ ਜਾ ਰਿਹਾ ਹੈ, ਭਾਰਤੀ ਕਾਂਸਲੇਟ ਨੇ ਇੱਕ ਚਿੱਠੀ ਜਰੀਏ ਇਹ ਗੱਲ ਕਹੀ ਹੈ ਕਿ ਪੀਲ ,ਟਰਾਂਟੋ ਅਤੇ ਯੋਰਕ ਖੇਤਰ ਦੇ ਐਲੀਮੈਂਟਰੀ ਅਤੇ ਹਾਈ ਸਕੂਲਾ ਵਿਖੇ ਕਿਸਾਨੀ ਸੰਘਰਸ਼ ਨਾਲ ਸਬੰਧਤ ਜਾਣਕਾਰੀ ਬੱਚਿਆ ਨੂੰ ਦਿੱਤੀ ਜਾ ਰਹੀ ਅਤੇ ਇਸ ਕਾਰਵਾਈ ਨਾਲ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ ।

ਕਾਂਸਲੇਟ ਦਫਤਰ ਨੇ ੳਨਟਾਰੀਉ ਦੇ ਅੰਤਰਰਾਸ਼ਟਰੀ ਸਬੰਧ ਅਤੇ ਪ੍ਰੋਟੈਕੋਲ ਦਫਤਰ ਨੂੰ ਕਿਹਾ ਹੈ ਕਿ ਉਹ ਇੰਨਾ ਗਤੀਵਿਧੀਆ ਦੀ ਜਾਂਚ ਕਰਵਾਉਣ ਜਿਸ ਨਾਲ ਭਾਰਤੀ ਸੁਰੱਖਿਆ ਨੂੰ ਖਤਰਾ ਖੜਾ ਹੋ ਸਕਦਾ ਹੈ । ਇਸ ਚਿੱਠੀ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸਨੂੰ ਕੈਨੇਡੀਅਨ ਲੋਕਾਂ ਦੀ ਆਵਾਜ ਠੱਪ ਕਰਨ ਵਾਲੀ ਕਾਰਵਾਈ ਦੱਸਿਆ ਹੈ ਤੇ ਕਿਹਾ ਹੈ ਕਿ ਭਾਰਤ ਵਿੱਚ ਵੀ ਵੱਖ-ਵੱਖ ਢੰਗਾ ਨਾਲ ਲੋਕਾਂ ਦੀ ਆਵਾਜ ਇਸੇ ਢੰਗ ਨਾਲ ਹੀ ਬੰਦ ਕੀਤੀ ਜਾ ਰਹੀ ਹੈ । ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਕਾਰਵਾਈ ਕੈਨੇਡੀਅਨ ਸਿਸਟਮ ਵਿੱਚ ਭਾਰਤ ਦੀ ਸਿੱਧੀ ਦਖਲਅੰਦਾਜ਼ੀ ਹੈ ।

ਪੀਲ ਸਕੂਲ ਬੋਰਡ ਨੇ ਕਿਹਾ ਹੈ ਕਿ ਉਹ ਆਪਣੇ ਸਕੂਲਾ ਵਿਖੇ ਅਧਿਆਪਕਾ ਨੂੰ ਆਪਣੇ ਵਿਦਿਆਰਥੀਆ ਨਾਲ ਵੱਖ-ਵੱਖ ਵਿਸ਼ਿਆ ਤੇ ਵਿਚਾਰ ਵਟਾਂਦਰਾ ਨਾ ਕਰਨ ਲਈ ਨਹੀਂ ਕਹੇਗੀ, ਦੂਜੇ ਪਾਸੇ ਭਾਰਤੀ ਮੂਲ ਦੇ ਕੁੱਝ ਮਾਪਿਆ ਵੱਲੋ ਵੀ ਭਾਰਤੀ ਕਾਂਸਲੇਟ ਦਫਤਰ ਨਾਲ ਸੰਪਰਕ ਕਰਕੇ ਸਕੂਲਾ ਵਿਖੇ ਪੜਾਏ ਜਾ ਰਹੇ ਵਿਸ਼ਿਆ ਤੇ ਇਤਰਾਜ਼ ਜਤਾਇਆ ਗਿਆ ਸੀ ।
ਕੁਲਤਰਨ ਸਿੰਘ ਪਧਿਆਣਾ

About admin

Check Also

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ ਮਿਲੀ ਹੈ। …

%d bloggers like this: