ਦੇਵ ਮਾਨ ਦਾ ਯੂ ਟਰਨ – ਮੈਂ ਤਾਂ ਬਾਦਲਾਂ ਨੂੰ ਕਿਹਾ ਸੀ, ਸਿਮਰਨਜੀਤ ਮਾਨ ਨੂੰ ਨਹੀਂ

493

‘ਮੈਂ ਤਾਂ ਬਾਦਲਾਂ ਨੂੰ ਕਿਹਾ ਸੀ, ਸਿਮਰਨਜੀਤ ਮਾਨ ਨੂੰ ਨਹੀਂ’ – ‘ਰਾਜਨੀਤੀ ‘ਚ ਏਦਾਂ ਹੁੰਦਾ, ਬਹੁਤ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਆ’ -ਸਿਮਰਨਜੀਤ ਮਾਨ ਨੂੰ ਚੱਲਿਆ ਕਾਰਤੂਸ ਕਹਿਣ ਵਾਲੇ DEV MANN ਨੂੰ ਪੱਤਰਕਾਰ ਦੇ ਤਿੱਖੇ ਸਵਾਲ #DevMann #SimranjitSinghMann #Sangrur #Politics

In a big blow to the ruling party in Punjab just three months after it registered a resounding victory in the Assembly elections, the Aam Aadmi Party (AAP) failed to retain the Sangrur Lok Sabha seat, which Bhagwant Mann had won twice. SAD (Amritsar) president Simranjit Singh Mann defeated AAP candidate Gurmail Singh by 5,822 votes while the SAD, BJP and Congress candidates lost their security deposits.

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਵੱਡਾ ਉਲਟਫੇਰ ਕਰਦਿਆਂ ਜਿੱਤ ਹਾਸਲ ਕੀਤੀ | ਉਨ੍ਹਾਂ ‘ਆਪ’ ਦੇ ਗੜ੍ਹ ਮੰਨੇ ਜਾਂਦੇ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਫਸਵੇਂ ਮੁਕਾਬਲੇ ‘ਚ 5822 ਵੋਟਾਂ ਨਾਲ ਹਰਾਇਆ, ਜਦਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ | ਸਿਮਰਨਜੀਤ ਸਿੰਘ ਮਾਨ 2,53,154 ਵੋਟਾਂ ਹਾਸਲ ਕਰਕੇ ਪਹਿਲੇ ਸਥਾਨ ‘ਤੇ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ 2,47,332 ਵੋਟਾਂ ਨਾਲ ਦੂਸਰੇ, ਕਾਂਗਰਸ ਦੇ ਦਲਵੀਰ ਸਿੰਘ ਗੋਲਡੀ 79,668 ਵੋਟਾਂ ਨਾਲ ਤੀਸਰੇ, ਭਾਜਪਾ ਦੇ ਕੇਵਲ ਸਿੰਘ ਢਿੱਲੋਂ 66,298 ਨਾਲ ਚੌਥੇ ਤੇ ਅਕਾਲੀ ਦਲ (ਬ) ਦੀ ਬੀਬੀ ਕਮਲਦੀਪ ਕੌਰ ਰਾਜੋਆਣਾ 44,428 ਵੋਟਾਂ ਨਾਲ ਪੰਜਵੇਂ ਸਥਾਨ ‘ਤੇ ਰਹੇ | ਇਨ੍ਹਾਂ ਤੋਂ ਇਲਾਵਾ 11 ਹੋਰ ਉਮੀਦਵਾਰ ਵੀ ਮੈਦਾਨ ‘ਚ ਸਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 3023 ਵੋਟਾਂ ਆਜ਼ਾਦ ਉਮੀਦਵਾਰ ਕੁਲਵੀਰ ਸਿੰਘ ਨੰੂ ਪਈਆਂ | ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ‘ਚ ਸੰਗਰੂਰ, ਧੂਰੀ, ਸੁਨਾਮ, ਦਿੜ੍ਹਬਾ, ਲਹਿਰਾਗਾਗਾ ਤੇ ਮਲੇਰਕੋਟਲਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਸਮੇਂ ਮਾਹੌਲ ਸ਼ਾਂਤਮਈ ਰਿਹਾ | ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲੋਂ ਅਕਾਲੀ ਦਲ (ਅ) ਦੇ ਵਰਕਰਾਂ ਦੀ ਗਿਣਤੀ ਵੱਧ ਦੇਖੀ ਗਈ | ਜਦ ਗੁਰਮੇਲ ਸਿੰਘ ਘਰਾਚੋਂ ਗਿਣਤੀ ‘ਚ ਅੱਗੇ ਹੋ ਜਾਂਦੇ ਤਾਂ ‘ਆਪ’ ਵਰਕਰ ਨਾਅਰੇਬਾਜ਼ੀ ਸ਼ੁਰੂ ਕਰ ਦਿੰਦੇ ਅਤੇ ਜਦ ਸਿਮਰਨਜੀਤ ਸਿੰਘ ਮਾਨ ਦੀਆਂ ਵੋਟਾਂ ਦੀ ਗਿਣਤੀ ਵਧਦੀ ਤਾਂ ਮਾਨ ਦੇ ਵਰਕਰ ਜੈਕਾਰੇ ਗੂੰਜਣ ਲਗਾ ਦਿੰਦੇ | ਬਰਨਾਲਾ, ਭਦੌੜ ਤੇ ਮਹਿਲ ਕਲਾਂ ਹਲਕਿਆਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ‘ਚ ਹੋਈ |

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਲੋਕ ਸਭਾ ‘ਚ ਹੁਣ ਆਮ ਆਦਮੀ ਪਾਰਟੀ ਦਾ ਕੋਈ ਵੀ ਮੈਂਬਰ ਨਹੀਂ ਰਿਹਾ | ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਚਾਰ ਲੋਕ ਸਭਾ ਹਲਕਿਆਂ ਤੋਂ ਜਿੱਤ ਪ੍ਰਾਪਤ ਕਰ ਕੇ ਸੰਗਰੂਰ ਤੋਂ ਭਗਵੰਤ ਮਾਨ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਫ਼ਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਤੇ ਫ਼ਰੀਦਕੋਟ ਤੋਂ ਪ੍ਰੋ: ਸਾਧੂ ਸਿੰਘ ਨੇ ਲੋਕ ਸਭਾ ‘ਚ ਕਦਮ ਰੱਖਿਆ ਸੀ ਪਰ 2019 ਦੀਆਂ ਲੋਕ ਸਭਾ ਚੋਣਾਂ ‘ਚ ਕੇਵਲ ਹਲਕਾ ਸੰਗਰੂਰ ਤੋਂ ਭਗਵੰਤ ਮਾਨ ਹੀ ਜਿੱਤ ਸਕੇ ਸਨ | ਹੁਣ ਜ਼ਿਮਨੀ ਚੋਣ ‘ਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਆਮ ਆਦਮੀ ਪਾਰਟੀ ਲੋਕ ਸਭਾ ‘ਚ ਮੈਂਬਰ ਤੋਂ ਹੀਣੀ ਹੋ ਗਈ ਹੈ |

ਨਤੀਜਿਆਂ ਨੇ ਰਾਜਨੀਤਕ ਹਲਕਿਆਂ ‘ਚ ਕਾਫ਼ੀ ਹੈਰਾਨੀ ਪੈਦਾ ਕੀਤੀ ਹੈ | ਇਸ ਚੋਣ ‘ਚ ਸ਼ੋ੍ਰਮਣੀ ਅਕਾਲੀ ਦਲ (ਬ) ਨੂੰ ਵੀ ਵੋਟਰਾਂ ਵਲੋਂ ਵੱਡਾ ਝਟਕਾ ਦਿੱਤਾ ਗਿਆ ਹੈ | ਇਸ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਪੰਜਵੇਂ ਸਥਾਨ ‘ਤੇ ਆਏ ਹਨ ਜਦਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਚੌਥਾ ਸਥਾਨ ਹਾਸਲ ਕੀਤਾ ਹੈ |ਨਤੀਜਿਆਂ ‘ਚ ਨੋਟਾ ਨੇ 9 ਉਮੀਦਵਾਰਾਂ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ | ਨੋਟਾ ਨੰੂ 2471 ਵੋਟਾਂ ਮਿਲੀਆਂ, ਜੋ ਕੁੱਲ ਪੋਲ ਹੋਈਆਂ ਵੋਟਾਂ ਦਾ 0.35 ਫ਼ੀਸਦੀ ਹੈ | ਆਜ਼ਾਦ ਉਮੀਦਵਾਰ ਗਗਨਦੀਪ ਸਿੰਘ ਨੰੂ 2400, ਆਪਣੀ ਏਕਤਾ ਪਾਰਟੀ ਦੇ ਹਸਨ ਮੁਹੰਮਦ ਨੰੂ 1842, ਆਜ਼ਾਦ ਉਮੀਦਵਾਰ ਰਤਨ ਲਾਲ ਸਿੰਗਲਾ ਨੰੂ 1717, ਆਜ਼ਾਦ ਉਮੀਦਵਾਰ ਪੱਪੂ ਕੁਮਾਰ ਨੂੰ 1414, ਆਜ਼ਾਦ ਉਮੀਦਵਾਰ ਸੁਨੈਨਾ ਨੰੂ 1390, ਪਿਉਪਲ ਪਾਰਟੀ ਆਫ਼ ਇੰਡੀਆ ਦੇ ਜਗਮੋਹਨ ਸਿੰਘ ਨੂੰ 1062, ਆਜ਼ਾਦ ਉਮੀਦਵਾਰ ਸ਼ਕਤੀ ਗੁਪਤਾ ਨੂੰ 964, ਆਜ਼ਾਦ ਉਮੀਦਵਾਰ ਅਮਨਦੀਪ ਕੌਰ ਉੱਪਲ ਨੰੂ 677 ਤੇ ਆਜ਼ਾਦ ਉਮੀਦਵਾਰ ਅਜੇ ਕੁਮਾਰ ਨੰੂ 388 ਵੋਟਾਂ ਮਿਲੀਆਂ |ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ‘ਚ ਹਾਰ ਤੋਂ ਬਾਅਦ ਟਵੀਟ ਕਰਕੇ ਲੋਕਾਂ ਦੇ ਫ਼ਤਵੇ ਨੂੰ ਮਨਜ਼ੂਰ ਕੀਤਾ ਹੈ, ਹਾਲਾਂਕਿ ਉਨ੍ਹਾਂ ਆਪਣੇ ਇਸ ਟਵੀਟ ‘ਚ ਸ. ਸਿਮਰਨਜੀਤ ਸਿੰਘ ਮਾਨ ਨੂੰ ਉਨ੍ਹਾਂ ਦੀ ਜਿੱਤ ਲਈਵਧਾਈ ਨਹੀਂ ਦਿੱਤੀ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ‘ਚ ਲਿਖਿਆ, ‘ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ ਮੱਥੇ, ਮੈਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਦਿਨ-ਰਾਤ ਇਮਾਨਦਾਰੀ ਨਾਲ ਮਿਹਨਤ ਕਰ ਰਿਹਾ ਹਾਂ ਅਤੇ ਹੋਰ ਮਿਹਨਤ ਕਰਾਗਾਂ, ਮੈਂ ਤੁਹਾਡਾ ਬੇਟਾ ਹਾਂ ਅਤੇ ਤੁਹਾਡੇ ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦੇਵਾਂਗਾ’ |

“I will work tirelessly for the welfare of all residents of Sangrur constituency,” said the newly elected MP, Simranjit Mann, 77, who had won from the same seat in 1999. The election was necessitated as former Sangrur MP Bhagwant Mann resigned after becoming the CM.Simranjit polled 2,53,154 votes while Gurmail Singh secured 2,47,332 votes, as per the results declared on Sunday. Congress candidate Dalvir Singh Goldy, BJP’s Kewal Dhillon and the SAD’s Kamaldeep Kaur Rajoana were at the third, fourth and fifth spots, respectively. Goldy polled 79,668 votes, Dhillon 66,298 and Kamaldeep 44,428.Despite intense campaigning by all senior leaders of AAP, including CM Mann, national convener Arvind Kejriwal, ministers and MLAs, the party failed to win the high-stakes battle. The distrust over fulfilling major poll promises appears to have cost the AAP dear. During the CM Mann’s roadshow amid the campaigning, many residents had lodged their protest. Voters apparently considered Simranjit a good alternative even during the initial days of campaigning. He was getting a good response from youth as he was raising the issue of the murder of Punjabi singer Sidhu Moosewala as well as the “failures” of the state government.The SAD, which figured last, focused mainly on the release of Sikh prisoners during campaigning, the BJP gave party ticket to Kewal Dhillon, who joined the party just a day before the announcement of nomination, while the Congress failed to offer any concrete agenda. Dhillon said he accepted the verdict. “The result shows that residents have rejected the policies of the AAP government. Despite having the CM, two ministers and 6 other MLAs from the parliamentary constituency, the party has failed to retain the seat. It is the first time the BJP contested on its own, and we have got a good response,” said Dhillon.The CM, meanwhile, tweeted: “I accept the verdict of the people. I am working honestly and diligently for the progress of Punjab and would keep doing so. I am your son and would not leave any stone unturned for a better future of your families.”