Breaking News
Home / Punjab / ਸਿੱਖ ਦਿਸਣ ਲਈ ਕਾਮਰੇਡਾਂ ਨੇ ਝੰਡਿਆਂ ਦੇ ਰੰਗ ਬਦਲੇ…

ਸਿੱਖ ਦਿਸਣ ਲਈ ਕਾਮਰੇਡਾਂ ਨੇ ਝੰਡਿਆਂ ਦੇ ਰੰਗ ਬਦਲੇ…

ਨਾਸਤਿਕਤਾ ਦੇ ਪ੍ਰਚਾਰਕ ਕਾਮਰੇਡਾਂ ਦੀ ਕਿਰਤੀ ਕਿਸਾਨ ਯੂਨੀਅਨ (ਕਾਮਰੇਡ ਰਜਿੰਦਰ) ਨੇ ਸਿੱਖਾਂ ਨੂੰ ਬੁੱਧੂ ਬਣਾਉਣ ਲਈ ਵਕਤੀ ਤੌਰ ‘ਤੇ ਝੰਡੇ ਦਾ ਰੰਗ ਲਾਲ ਤੋਂ ਪੀਲਾ ਕਰ ਦਿੱਤਾ ਹੈ। ਪਹਿਲਾਂ ਰੋਪੜ ਅਤੇ ਹੁਣ ਫਾਜ਼ਿਕਲਾ ਨਜ਼ਦੀਕ ਕੀਤੇ ਗਏ ਇਕੱਠਾਂ ਵਿਚ ਕਿਰਤੀ ਕਿਸਾਨ ਯੂਨੀਅਨ ਦਾ ਲਾਲ ਝੰਡਾ ਨਾ ਵਰਤ ਕੇ, ਇਕ ਨਵੀਂ ਫਰਮ ‘ਕਿਰਤੀ ਕਿਸਾਨ ਮੋਰਚਾ’ ਬਣਾ ਕੇ ਉਸਨੂੰ ਪੀਲਾ ਰੰਗ ਦਿੱਤਾ ਗਿਆ ਤਾਂ ਕਿ ਸਿੱਖਾਂ ਦੇ ਅੱਖੀਂ ਘੱਟਾ ਪਾਇਆ ਜਾ ਸਕੇ।

ਦਿੱਲੀ ਧਰਨੇ ‘ਚ ਸ਼ਾਮਲ ਸਿੱਖਾਂ ਨੂੰ “ਸਰਦਾਰ ਨਹੀਂ ਗਦਾਰ” ਕਹਿਣ ਵਾਲੇ ਕਾਮਰੇਡ ਰਜਿੰਦਰ ਦੀ ਯੂਨੀਅਨ ਦੇ ਝੰਡੇ ‘ਚ ਪਹਿਲਾਂ ਆਪਣੀ ਦਾਤੀ ਹਥੌੜੇ ਦੀ ਥਾਂ ਪਵਿੱਤਰ ਖੰਡੇ ਦੀ ਦੁਰਵਰਤੋੰ ਕੀਤੀ ਜਾ ਰਹੀ ਸੀ। ਇਸੇ ਲੜੀ ਤਹਿਤ ਹੁਣ ਕਾਮਰੇਡ ਰਜਿੰਦਰ ਦੀ ਯੂਨੀਅਨ ਨੇ ਵਕਤੀ ਤੌਰ ‘ਤੇ ਆਪਣੇ ਝੰਡੇ ਦਾ ਰੰਗ ਲਾਲ ਤੋਂ ਪੀਲਾ ਕਰ ਲਿਆ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ ਕਾਮਰੇਡਾਂ ਵਿਚ ਸਿੱਖ ਦਿਸਣ ਦੀ ਦੌੜ ਲੱਗਣ ਦਾ ਮੁੱਖ ਕਾਰਨ ਵਿਦੇਸ਼ਾਂ ਚੋਂ ਆ ਰਹੇ ਕਰੋੜਾਂ ਡਾਲਰ ਹਨ। ਕਾਮਰੇਡਾਂ ਵੱਲੋਂ ਸਾਰੇ ਗੁਰਪੁਰਬ ਵੀ ਮਨਾਏ ਜਾ ਰਹੇ ਹਨ ਅਤੇ ਗੁਰਦੁਆਰਾ ਸਹਿਬ ਦੀਆਂ ਸਟੇਜਾਂ ਦੀ ਦੁਰਵਰਤੋੰ ਵੀ ਕੀਤੀ ਜਾ ਰਹੀ ਹੈ।

ਸਿੱਖਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ 1976 ਵਿਚ ਕਮਿਊਨਿਸਟ ਪਾਰਟੀ ਦੀ ਸਟੇਜ ਤੋਂ ਤਰਨ ਤਾਰਨ ਸਾਹਿਬ ਵਿਖੇ ਐਲਾਨ ਕੀਤਾ ਗਿਆ ਸੀ ਕਿ ਸਾਡਾ ਇਨਕਲਾਬ ਆਉਣ ਤੇ ਗੁਰੂ ਘਰਾਂ ਦੇ ਸਰੋਵਰ ਪੂਰ ਕੇ ਝੋਨਾ ਲਾਇਆ ਜਾਵੇਗਾ। ਤਾਂ ਜੋ ਮਜਦੂਰਾਂ ਨੂੰ ਦਿਹਾੜੀ ਤੇ ਗਰੀਬਾਂ ਨੂੰ ਚੌਲ਼ ਮਿਲ ਸਕਣ।

ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਢੁੱਡੀਕੇ ਦੇ ਮੁੰਡੇ ਨੇ ਸ਼ੋਸ਼ਲ ਮੀਡੀਆ ਤੇ ਮੰਨਿਆ ਸੀ ਕਿ ਉਹ ਖਾੜਕੂਵਾਦ ਦੌਰਾਨ ਸੁਮੇਧ ਸੈਣੀ ਕੋਲੋਂ ਹ ਥਿ ਆ ਰ ਲੈਕੇ ਸਿੱਖ ਨੌਜਵਾਨੀ ਦੇ ਕ ਤ ਲੇ ਆ ਮ ‘ਚ ਸਰਕਾਰ ਦਾ ਡੱਟ ਕੇ ਸਾਥ ਦੇਂਦੇ ਰਹੇ ਨੇ।

#ਮਹਿਕਮਾ_ਪੰਜਾਬੀ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: