ਸਿੱਧੂ ਮੂਸੇਵਾਲਾ ਨੇ ਗੀਤ ‘ਚ ਜਿਸ ਪੱਤਰਕਾਰ ਨੂੰ ਨਿੰਦਿਆ ਸੀ ਉਸੇ ਤੋਂ ਸੁਣੋ SYL ਦੀਆਂ ਤਰੀਫ਼ਾਂ – SYL ਗੀਤ ਨੇ ਸਾਬਤ ਕੀਤਾ ਕਿ ਕਿਉਂ ਮਰਵਾਇਆ ਸਿੱਧੂ ਮੂਸੇਵਾਲਾ!
** ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਗੀਤਾਂ ਤੇ ਉਸਦੇ ਸਿਆਸੀ ਕਤਲ ਦੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ •• ਇਹ ਅਜ਼ਰਾਈਲ ਦਾ ਤਰੀਕਾ ਹੈ ਕਿ ਕਿਸੇ ਵੀ ਖੇਤਰ ਦੇ ਅਜਿਹੇ ਵਿਅਕਤੀ ਜਿਹੜਾ ਲੋਕਾਂ ਦੇ ਵੱਡੇ ਸਮੂਹ ਨੂੰ ਪ੍ਰਭਾਵਿਤ ਕਰ ਰਿਹਾ ਹੋਵੇ ਤੇ ਉਸਦੇ ਵਿਚਾਰਾਂ ਅੰਦਰ ਸਥਾਪਤੀ ਖਿਲਾਫ ਨਾਬਰੀ ਦੇ ਰੌਂਅ ਨੂੰ ਉਭਾਰਨ ਦਾ ਖਤਰਾ ਹੋਵੇ ਤਾਂ ਇਸਤੋਂ ਪਹਿਲਾਂ ਕਿ ਉਹ ਸਿਆਸੀ ਖੇਤਰ ਵਿੱਚ ਦਾਖਲ ਹੋਕੇ ਪੈਰ ਜਮਾ ਸਕੇ, ਨੂੰ ਕਤਲ ਕਰ/ ਕਰਵਾ ਦਿਓ **
** ਭਾਰਤੀ ਹਾਕਮਾਂ ਦੀ ਇਜਰਾਈਲ ਨਾਲ ਯੁੱਧਨੀਤਿਕ ਸਿਆਸੀ ਸਾਂਝ ਤੇ ਇਸਦਾ ਲਗਾਤਾਰ ਪੀਡੇ ਹੁੰਦੇ ਜਾਣਾ, ਜੱਗ ਜ਼ਾਹਰ ਹੀ ਹੈ ** – Malvinder Singh Mali
** ਸਿੱਧੂ ਮੂਸੇਵਾਲਾ ਦਾ ਕਤਲ ਆਪਸੀ ਰੰਜਿਸ ਜਾਂ ਫੁਕਰਬਾਜੀ ਕਾਰਨ ਨਹੀ ਹੋਇਆ ਜਿਵੇਂ ਮੀਡੀਆਂ ਤੇ ਪੁਲਸ ਵੱਲੋਂ ਸਾਬਿਤ ਕਰਨ ਲਈ ਸਾਰਾ ਜ਼ੋਰ ਲਾਇਆ ਹੋਇਆ ਹੈ ਸਗੋਂ ਇਹ ਸਿਆਸੀ ਕਤਲ ਬਹੁਤ ਹੀ ਗਹਿਰੀ ਸਾਜਿਸ਼ ਦਾ ਨਤੀਜਾ ਹੈ ਜਿਸਨੂੰ ਲੁਕਾਇਆ ਜਾ ਰਿਹਾ ਹੈ ** ** ਮੂਸੇਵਾਲਾ ਕਤਲ ਕੇਸ ਦੀ ਜਾਂਚ ਬਹੁਤ ਹੀ ਗਿਣੇ ਮਿੱਥੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਸਦਾ ਮੰਤਵ ਅਸਲ ਦੋਸ਼ੀਆਂ ਵੱਲ ਮੂੰਹ ਨਾ ਕਰਨਾ ਹੈ। ਜੇਲ ਪਰਬੰਧ ਤਾਂ ਗੈਂਗਸਟਰਾਂ ਲਈ ਪੁਸ਼ਤ ਪਨਾਹੀ ਤੇ ਸਰਗਰਮੀਆਂ ਚਲਾਉਣ ਲਈ ਸਹਾਈ ਤੇ ਸਰਪ੍ਰਸਤ ਬਣਿਆ ਹੋਇਆ ਹੈ ਜਿਸ ਖਿਲਾਫ ਐਕਸਨ ਤਾਂ ਕੀ ਕੋਈ ਉੰਹਲ ਵੀ ਨਹੀ ਕਰ ਰਿਹਾ ਕਿ ਇਹ ਸਾਰਾ ਵਰਤਾਰਾ ਦੇਵਾਂ ਵਿੱਚੋਂ ਕਿਵੇਂ ਚੱਲ ਰਿਹਾ ਹੈ ਤੇ ਇਸ ਲਈ ਦੋਸ਼ੀ ਕੌਣ ਹੈ **** ਪੰਜਾਬ ਦੀ ਨੌਜਵਾਨੀ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ ਤੇ ਇਸ ਲਈ ਕਾਫ਼ੀ ਅਧਾਰ ਤਿਆਰ ਕਰ ਲਿਆ ਤੇ ਕੀਤਾ ਜਾ ਰਿਹਾ ਹੈ। ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਸੰਭਾਵਿਤ ਨਤੀਜੇ ਵੀ ਕਾਫ਼ੀ ਕੁੱਝ ਸੰਕੇਤ ਦੇ ਰਹੇ ਹਨ **** ਆਮ ਆਦਮੀ ਦੀ ਭਗਵੰਤ ਮਾਨ ਦੀ ਸਰਕਾਰ ਵੀ ਬਾਹਰੀ ਕੰਟਰੋਲ ਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੀ ਚੱਲ ਰਹੀ ਹੈ ਜਿਹੜੀ ਪੰਜਾਬ ਲਈ ਆਪਾ ਮਾਰੂ ਸਾਬਤ ਹੋ ਸਕਦੀ ਹੈ **
Malvinder Singh Mali
** ਗੋਲਡੀ ਬਰਾੜ ਵੱਲੋਂ ਸਿੱਧੂ ਮੂਸੇਵਾਲਾ ਨੂੰ ਕੇਂਦਰੀ ਏਜੰਸੀਆਂ ਦੀ ਗੈਂਗਸਟਰ ਸਿਆਸਤ ਨਾਲ਼ੋਂ ਵੱਖ ਕਰਕੇ ਨਿੱਜੀ ਦੁਸ਼ਮਣੀ ਕਾਰਨ ਮਾਰਨਾ ਸਾਬਤ ਕਰਨ ਲਈ ਪੇਸ਼ ਸ਼ਰੀਕੇ ਆਪਾ ਵਿਰੋਧੀ ਤੱਥਾਂ ਦਾ ਪੜਦਾਫਾਸ਼ ਕਰਦਿਆਂ ਸਪੋਕਸਮੈਨ ਨੇ ਇੰਝ ਡੀ ਕੋਡ ਕੀਤਾ ਰਿਤੇਸ਼ ਲੱਖੀ ਨਾਲ ਹੋਈ ਇਕਪਾਸੜ ਵਾਰਤਾਲਾਪ ਨੂੰ **
** ਵੇਖੋ ਗੋਲਡੀ ਬਰਾੜ ਇੰਝ ਬੋਲ ਰਿਹਾ ਹੈ ਜਿਵੇਂ ਉਸਨੂੰ ਪੁਲਿਸ ਵੱਲੋਂ ਕੀਤੀ ਪੁੱਛ ਗਿੱਛ ਦੌਰਾਨ ਹਰ ਘਟਨਾ ਬਾਰੇ ਸਾਹਮਣੇ ਆਏ ਤੱਥਾਂ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੋਵੇ **Malvinder Singh Mali