Breaking News
Home / Punjab / ਮਿਲਖਾ ਸਿੰਘ ਦੀ ਫਲਾਇੰਗ ਸਿੱਖ ਬਣਨ ਦੀ ਕਹਾਣੀ

ਮਿਲਖਾ ਸਿੰਘ ਦੀ ਫਲਾਇੰਗ ਸਿੱਖ ਬਣਨ ਦੀ ਕਹਾਣੀ

ਕਰੋਨਾ ਨਾਲ ਜੂਝਦਿਆਂ ਉਡਣਾ ਸਿੱਖ ਮਿਲਖਾ ਸਿੰਘ (91) ਸਵਰਗਵਾਸ
ਫਲਾਇੰਗ ਸਿੱਖ ਬਣਨ ਦੀ ਕਹਾਣੀ:

1960 ‘ਚ ਮਿਲਖਾ ਸਿੰਘ ਕੋਲ ਪਾਕਿਸਤਾਨ ਤੋਂ ਸੱਦਾ ਆਇਆ ਕਿ ਭਾਰਤ-ਪਾਕਿਸਤਾਨ ਐਥਲੈਟਿਕਸ ਮੁਕਾਬਲੇ ‘ਚ ਹਿੱਸਾ ਲਓ।

ਟੋਕੀਓ ਏਸ਼ਿਅਨ ਗੇਮਜ਼ ‘ਚ ਉਨ੍ਹਾਂ ਉੱਥੋਂ ਦੇ ਸਭ ਤੋਂ ਬਿਹਤਰੀਨ ਦੌੜਾਕ ਅਬਦੁਲ ਖ਼ਾਲਿਕ ਨੂੰ 200 ਮੀਟਰ ਦੀ ਦੌੜ ‘ਚ ਹਰਾਇਆ ਸੀ। ਪਾਕਿਸਤਾਨੀ ਚਾਹੁੰਦੇ ਸਨ ਕਿ ਹੁਣ ਦੋਹਾਂ ਦਾ ਮੁਕਾਬਲਾ ਪਾਕਿਸਤਾਨ ਦੀ ਜ਼ਮੀਨ ‘ਤੇ ਹੋਵੇ।

ਲਾਹੌਰ ਦੇ ਸਟੇਡੀਅਮ ‘ਚ ਜਿਵੇਂ ਹੀ ਸਟਾਰਟਰ ਨੇ ਪਿ ਸ ਤੌ ਲ ਦਾਗੀ, ਮਿਲਖਾ ਨੇ ਦੌੜਨਾ ਸ਼ੁਰੂ ਕੀਤਾ। ਦਰਸ਼ਕਾਂ ਨੇ ਕਹਿਣਾ ਸ਼ੁਰੂ ਕੀਤਾ – ਪਾਕਿਸਤਾਨ ਜ਼ਿੰਦਾਬਾਦ…ਅਬਦੁਲ ਖ਼ਾਲਿਕ ਜ਼ਿੰਦਾਬਾਦ…ਖ਼ਾਲਿਕ, ਮਿਲਖਾ ਸਿੰਘ ਤੋਂ ਅੱਗੇ ਸਨ ਪਰ 100 ਮੀਟਰ ਪੂਰਾ ਹੋਣ ਤੋਂ ਪਹਿਲਾਂ ਮਿਲਖਾ ਸਿੰਘ ਉਨ੍ਹਾਂ ਦੇ ਬਰਾਬਰ ਪਹੁੰਚ ਗਏ ਸੀ। ਇਸ ਦੇ ਬਾਅਦ ਖ਼ਾਲਿਕ ਹੌਲੀ ਹੋਣ ਲੱਗੇ। ਮਿਲਖਾ ਸਿੰਘ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖ਼ਾਲਿਕ ਤੋਂ ਕਰੀਬ 10 ਗਜ ਅੱਗੇ ਸਨ ਅਤੇ ਉਨ੍ਹਾਂ ਦਾ ਸਮਾਂ 20.7 ਸਕਿੰਟ ਸੀ।

ਇਹ ਉਦੋਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ, ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ ‘ਤੇ ਹੀ ਰੋਣ ਲੱਗੇ।

ਮਿਲਖਾ ਸਿੰਘ ਉਨ੍ਹਾਂ ਦੇ ਕੋਲ ਗਏ ਤੇ ਉਨ੍ਹਾਂ ਦੀ ਪਿੱਠ ਥਪਥਪਾਈ ਤੇ ਬੋਲੇ, ”ਹਾਰ-ਜਿੱਤ ਤਾਂ ਖੇਡ ਦਾ ਹਿੱਸਾ ਹੈ, ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ।”
ਦੌੜ ਦੇ ਬਾਅਦ ਮਿਲਖਾ ਸਿੰਘ ਨੇ ਵਿਕਟਰੀ ਲੈਪ ਲਗਾਇਆ। ਮਿਲਖਾ ਨੂੰ ਤਗਮਾ ਦਿੰਦੇ ਸਮੇਂ ਪਾਕਿਸਤਾਨ ਦੇ ਰਾਸ਼ਟਪਰਤੀ ਫ਼ੀਲਡ-ਮਾਰਸ਼ਲ ਅਯੂਬ ਖਾਨ ਨੇ ਕਿਹਾ, ”ਮਿਲਖਾ ਅੱਜ ਤੁਸੀਂ ਦੌੜੇ ਨਹੀਂ, ਉੱਡੇ ਹੋ…ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।”

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: