ਲੱਖਾ ਸਿਧਾਣਾ ਨੇ ਚੋਣ ਲੜਨ ਦਾ ਕੀਤਾ ਐਲਾਨ

86

ਅੱਜ ਕਿਸਾਨਾਂ ਦੇ ਅੰਦੋਲਨ ਨੂੰ ਸਾਲ ਪੂਰਾ ਹੋ ਗਿਆ ਹੈ ਤੇ ਕਿਸਾਨਾਂ ਮਜ਼ਦੂਰਾਂ ਨੇ ਇਸ ਦਿਨ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਇਕੱਠੇ ਹੋ ਗਏ ਹਨ। ਦਿੱਲੀ ਪੁਲੀਸ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਸਰਹੱਦੀ ਪੁਆਇੰਟਾਂ ‘ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ‘ਤੇ ਦੇਸ਼ ਭਰ ਵਿੱਚ ਕਈ ਸਮਾਗਮਕ ਕੀਤੇ ਜਾ ਰਹੇ ਹਨ। ਕਿਸਾਨਾ ਨੇ ਸਾਲ ਤੋਂ ਦਿੱਲੀ ਦੇ ਤਿੰਨ ਸਰਹੱਦੀ ਪੁਆਇੰਟਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ‘ਤੇ ਡੇਰੇ ਲਾਏ ਹੋਏ ਹਨ। ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਪਿਛਲੇ ਸਾਲ 26-27 ਨਵੰਬਰ ਨੂੰ ‘ਦਿੱਲੀ ਚਲੋ’ ਪ੍ਰੋਗਰਾਮ ਨਾਲ ਸ਼ੁਰੂ ਹੋਇਆ ਸੀ। ਦੇਸ਼ ਭਰ ਖਾਸ ਤੌਰ ’ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਪੁੱਜੀਆਂ ਹੋਈਆਂ ਹਨ। ਲੋਕਾਂ ਵਿੱਚ ਕਾਫ਼ੀ ਉਤਸ਼ਾ ਹੈ।


ਦੀਪ ਸਿੱਧੂ ਨੂੰ ਕਿਸਾਨ ਸੰਘਰਸ਼ ਦਾ ਵਿਰੋਧੀ ਸਾਬਤ ਕਰਨ ਲਈ ਹਿੰਦੂਤਵੀ ਫੇਕ ਖਾਤਿਆਂ ਨੇ ਕੀਤੀ ਕਾਮਰੇਡਾਂ ਦੀ ਮਦਦ। ਬੀਬੀਸੀ ਨੇ ਹਿੰਦੂਤਵੀ ਕਾਮਰੇਡ ਗੱਠਜੋੜ ਕੀਤਾ ਨੰਗਾ।
ਬੀਬੀਸੀ ਅੰਗਰੇਜ਼ੀ ਵਲੋਂ ਇਕ ਰਿਪੋਰਟ ਰਾਹੀਂ ਦੱਸਿਆ ਗਿਆ ਹੈ ਕਿ ਕਿਵੇਂ ਸਿੱਖਾਂ ਦੇ ਨਾਮ ‘ਤੇ ਜਾਅਲੀ ਖਾਤੇ ਬਣਾ ਕੇ ਸਿਖਾਂ ਨੂੰ ਬਦਨਾਮ ਕੀਤਾ ਗਿਆ। ਪਰ ਇਸ ਖਬਰ ਬਾਰੇ ਭਾਰਤ ਜਾਂ ਪੰਜਾਬ ਦੀ ਸਿਆਸਤ ‘ਚ ਕੋਈ ਚਰਚਾ ਨਹੀਂ ਹੋ‌ ਰਹੀ।

ਜੇ ਇਹੀ ਖਾਤੇ ਮੁਸਲਮਾਨਾਂ ਦੇ ਬਣੇ ਹੁੰਦੇ ਤਾਂ ਹੁਣ ਨੂੰ ਕਾਮਰੇਡਾਂ, ਸੈਕੂਲਰਾਂ ਅਤੇ ਕਾਂਗਰਸੀਆਂ ਨੇ ਰੋ ਰੋ ਵੈਣ ਪਾਏ ਹੋਣੇ ਸੀ। ਅਕਾਲੀ ਦਲ ਦਾ ਬਿਆਨ ਵੀ ਵੱਟ ‘ਤੇ ਪਿਆ ਸੀ ਫੇਰ ਤਾਂ। ਹੁਣ ਸੱਭ ਚੁੱਪ ਨੇ।

ਇਹ ਖਾਤੇ ਕਿਸਾਨ ਸੰਘਰਸ਼ ਨੂੰ ਮੁੱਖ ਰੱਖ ਕੇ ਬਣਾਏ ਗਏ। ਪਰ ਕੋਈ ਕਿਸਾਨ ਆਗੂ ਨਹੀਂ ਕੁਸਕਿਆ। ਸਾਇਦ ਸਿੱਖ ਲਫਜ ਨਾਲ ਈ ਕੋਈ ਸਮੱਸਿਆ ਹੈ।