ਜਾਨੋਂ ਮਾਰਨ ਦੀਆਂ ਧਮਕੀਆਂ ‘ਤੇ ਬੋਲੇ ਮਨਕੀਰਤ ਔਲਖ- ਪਤਾ ਨਹੀਂ ਮੈਂ ਕਿੰਨੇ ਦਿਨ ਦਾ ਮਹਿਮਾਨ ਹਾਂ…

1008

Mankirt Aulakh breaks silence over Sidhu Moose Wala death: ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ‘ਚ ਨਾਮ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਵਿੱਚ ਰਹੇ। ਹਾਲਾਂਕਿ ਲੰਬੀ ਚੁੱਪ ਤੋੜਦੇ ਹੋਏ ਮਨਕੀਰਤ ਔਲਖ ਨੇ ਇਹ ਕਿਹਾ ਸੀ ਕਿ ਬਿਨਾਂ ਸੱਚਾਈ ਦੀ ਤੈਅ ਤੱਕ ਜਾਏ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾ ਦਿਆ ਕਰੋ। ਇੱਕ ਵਾਰ ਫਿਰ ਤੋਂ ਮਨਕੀਰਤ ਔਲਖ ਨੇ ਇੱਕ ਪੋਸਟ ਸ਼ੇਅਰ ਕਰ ਹੈਰਾਨ ਕਰ ਦੇਣ ਵਾਲੀ ਗੱਲ ਕਹੀ ਹੈ।

ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ‘ਚ ਨਾਮ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਵਿੱਚ ਰਹੇ। ਹਾਲਾਂਕਿ ਲੰਬੀ ਚੁੱਪ ਤੋੜਦੇ ਹੋਏ ਮਨਕੀਰਤ ਔਲਖ ਨੇ ਇਹ ਕਿਹਾ ਸੀ ਕਿ ਬਿਨਾਂ ਸੱਚਾਈ ਦੀ ਤੈਅ ਤੱਕ ਜਾਏ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾ ਦਿਆ ਕਰੋ। ਇੱਕ ਵਾਰ ਫਿਰ ਤੋਂ ਮਨਕੀਰਤ ਔਲਖ ਨੇ ਇੱਕ ਪੋਸਟ ਸ਼ੇਅਰ ਕਰ ਹੈਰਾਨ ਕਰ ਦੇਣ ਵਾਲੀ ਗੱਲ ਕਹੀ ਹੈ।

ਬੀਤੇ ਦਿਨੀਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੇ ਚੀਫ ਪ੍ਰਮੋਦ ਬਾਨ ਵਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਕੀਤੀ ਜਾਂਚ ਦੌਰਾਨ ਮਨਕੀਰਤ ਔਲਖ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ।ਕਲੀਨ ਚਿੱਟ ਮਿਲਣ ਮਗਰੋਂ ਮਨਕੀਰਤ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਹੈ। ਮਨਕੀਰਤ ਨੇ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ। ਕਿਰਪਾ ਕਰਕੇ ਬੇਨਤੀ ਹੈ ਕਿ ਕਿਸੇ ਨੂੰ ਕਿਸੇ ਵੀ ਗੱਲ ਦੀ ਤਹਿ ਤਕ ਜਾਏ ਬਿਨਾਂ ਐਵੇਂ ਹੀ ਸ਼ਾਮਲ ਨਾ ਕਰ ਦਿਆ ਕਰੋ ਕਿਉਂਕਿ ਤੁਹਾਡੇ ਲਈ ਉਹ ਇਕ ਖ਼ਬਰ ਹੁੰਦੀ ਹੈ ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ ’ਚ ਪੈ ਜਾਂਦੀ ਹੈ।’’

ਮਨਕੀਰਤ ਨੇ ਅੱਗੇ ਲਿਖਿਆ, ‘‘ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਹਾਂ ਇਸ ਦੁਨੀਆ ’ਤੇ। ਜਿਵੇਂ ਗੈਂਗਸਟਰ ਧਮਕੀਆਂ ਦੇ ਰਹੇ ਨੇ ਮੈਨੂੰ ਪਿਛਲੇ 1 ਸਾਲ ਤੋਂ, ਇਕ ਦਿਨ ਆਏ ਹਾਂ ਤੇ ਇਕ ਦਿਨ ਸਾਰਿਆਂ ਨੇ ਜਾਣਾ ਇਸ ਸੰਸਾਰ ਤੋਂ। ਜਿਊਂਦੇ ਜੀਅ ਕਿਸੇ ’ਤੇ ਇੰਨੇ ਇਲਜ਼ਾਮ ਨਾ ਲਗਾਓ ਕਿ ਉਸ ਦੇ ਜਾਣ ਮਗਰੋਂ ਸਫਾਈਆਂ ਦੇਣੀਆਂ ਔਖੀਆਂ ਹੋਣ।’’

ਮਨਕੀਰਤ ਨੇ ਅਖੀਰ ’ਚ ਲਿਖਿਆ, ‘‘ਪਹਿਲਾਂ ਹੀ ਕਿੰਨੀਆਂ ਮਾਵਾਂ ਦੇ ਪੁੱਤ ਬਿਨਾਂ ਕਾਰਨ ਤੋਂ ਚਲੇ ਗਏ। ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਇਸ ਕੰਮ ਨੂੰ ਇਥੇ ਹੀ ਬੰਦ ਕਰੋ ਤਾਂ ਕਿ ਕਿਸੇ ਹੋਰ ਮਾਂ ਨੂੰ ਇਸ ਦੁੱਖ ’ਚੋਂ ਨਾ ਲੰਘਣਾ ਪਵੇ। ਵਾਹਿਗੁਰੂ ਮਿਹਰ ਕਰਿਓ।’’