‘ਸਿੱਧੂ ਮੂਸੇਵਾਲੇ ਨੂੰ ਪੰਜਾਬ ਆ ਕੇ ਮਾਰ ਗਏ ਗ਼ੈਰ ਪੰਜਾਬੀ ਇਹ ਦੁੱਖ ਤੋਂ ਵੱਧ ਸ਼ਰਮ ਵਾਲੀ ਗੱਲ’ – ਰਣਜੀਤ ਸਿੰਘ ਕੁੱਕੀ ਗਿੱਲ ਨੇ ਲਲਕਾਰਿਆ ਲਾਰੈਂਸ ਬਿਸ਼ਨੋਈ ਨੂੰ

1874

‘ਸਿੱਧੂ ਮੂਸੇਵਾਲੇ ਨੂੰ ਪੰਜਾਬ ਆ ਕੇ ਮਾਰ ਗਏ ਗ਼ੈਰ ਪੰਜਾਬੀ ਇਹ ਦੁੱਖ ਤੋਂ ਵੱਧ ਸ਼ਰਮ ਵਾਲੀ ਗੱਲ’ – ਰਣਜੀਤ ਸਿੰਘ ਕੁੱਕੀ ਗਿੱਲ ਨੇ ਲਲਕਾਰਿਆ ਲਾਰੈਂਸ ਬਿਸ਼ਨੋਈ ਨੂੰ #Sidhumoosewala #SYL

ਰਣਜੀਤ ਸਿੰਘ ਕੁੱਕੀ ਗਿੱਲ ਨੇ ਲਲਕਾਰਿਆ ਲਾਰੈਂਸ ਬਿਸ਼ਨੋਈ ਨੂੰ – ਕੁੱਕੀ ਗਿੱਲ ਨੇ ਸਾਂਝੇ ਕੀਤੇ ਤਿਹਾੜ ਜੇਲ੍ਹ ਚ ਬੰਦ ਗੈਂਗਸਟਰਾਂ ਨਾਲ ਆਪਣੇ ਤਜਰਬੇ – ਦੱਸਿਆ ਮੁਖਤਾਰ ਅੰਸਾਰੀ ਕਿਉਂ ਕਹਿੰਦਾ ਗਿੱਲ ਨੂੰ ਆਪਣਾ ਵੱਡਾ ਭਰਾ -ਲਾਰੈਂਸ ਬਿਸ਼ਨੋਈ ਨੂੰ ਦੱਸਿਆ ‘ਬਲੇਡ ਬਾਜ਼’ -ਸਿੱਧੂ ਮੂਸੇਵਾਲੇ ਦੀ ਹੱਤਿਆ ਦਾ ਜਵਾਬ ਹੁਣ ਅਸੀਂ ਦੇਵਾਂਗੇ – ਭਗਵੰਤ ਮਾਨ ਅਤੇ ਬੱਬੂ ਮਾਨ ਨਾਲ ਆਪਣੇ ਸਬੰਧਾਂ ਦੀਆਂ ਸਾਂਝੀ ਕੀਤੀਆਂ ਨਿੱਜੀ ਗੱਲਾਂ – RANJIT SINGH KUKKI GILL exclusively with NIEL BHALINDER SINGH

ਸਿੱਧੂ ਮੂਸੇਵਾਲੇ ਦੇ ਐਸ ਵਾਈ ਐਲ ਗੀਤ ਤੋਂ ਪੈਸੇ ਬਣਾ ਰਹੇ ਪੰਜਾਬੀ ਚੈਨਲਾਂ ਨੇ ਗੀਤ ਦੇ ਸ਼ੁਰੂ ਵਿੱਚ ਆਉਂਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸ਼ੁਸ਼ੀਲ ਗੁਪਤਾ ਦੇ ਬਿਆਨ ਬਾਰੇ ਕੋਈ ਮੂੰਹ ਨਹੀਂ ਖੋਲਿਆ ਗਿਆ। ਕਿ ਬਿਆਨ ਕਦੋਂ ਦਿੱਤਾ ਸੀ, ਕੀ ਮਤਲਬ ਸੀ, ਅਤੇ ਸਿੱਧੂ ਨੇ ਕਿਉਂ ਪਾਇਆ? ਇਹ ਸਰਕਾਰ ਵਲੋਂ ਇਕ ਮਹੀਨੇ ‘ਚ ਮਸ਼ੂਰੀਆਂ ਦੇਣ ‘ਤੇ ਖਰਚੇ 24 ਦਾ ਅਸਰ ਹੈ। ਨਾਲੇ ਪੈਸੇ ਚੈਨਲਾਂ ਨੂੰ ਸਿੱਧੂ ਮੂਸੇਵਾਲੇ ਦਾ ਗੀਤ ਵੇਚਕੇ ਵੀ ਬਣ ਰਹੇ ਨੇ।
#ਮਹਿਕਮਾ_ਪੰਜਾਬੀ


ਭਾਈ ਜਟਾਣੇ ਤੇ ਉਹਦੇ ਟੱਬਰ ਦੀ ਦਾਸਤਾਨ ਬਹੁਤਿਆਂ ਨੂੰ ਪਹਿਲੀ ਆਰ ਪਤਾ ਲੱਗੂ…ਲੱਭਣਗੇ, ਪੜ੍ਹਨਗੇ…ਫਿਰ ਕੈਟ ਨਿਹੰਗ ਪੂਹਲੇ ਬਾਰੇ, ਡੀਜੀਪੀ ਸੈਣੀ ਬਾਰੇ…ਸਟੇਟ ਦੇ ਆਪਣੇ ਕੈਟ, ਟਾਉਟ ਤੇ Militia ਕਿੱਦਾਂ ਵਿਚਰਦਾ ਆਮ ਲੋਕਾਂ ਚ…ਕਈ ਪਾਣੀਆਂ ਦੇ ਕੌਮਾਂਤਰੀ ਕਨੂੰਨ Riparian law ਬਾਰੇ ਵੀ ਪੜ੍ਹਨਗੇ, upper ਤੇ lower riparian ਕੀ ਹੁੰਦਾ ਪਤਾ ਲੱਗੂ ਤੇ ਫਿਰ ਭਾਰਤੀ ਸੰਵਿਧਾਨ ਦੇ ਨਾਲ਼ relate ਕਰਕੇ ਸੋਚਣਗੇ ਬੀ ਇਹ ਤੇ ਕੱਖ ਵੀ ਗਲਤ ਨੀ ਜੋ ਸਿੱਖ ਮੰਗਦੇ ਇਆ ਫਿਰ ਰੌਲ਼ਾ ਕੀ ਆ ਤੇ ਕਿਉਂ ਪਵਾਇਆ ਜਾਂਦਾ ? ਕੀ ਸੱਚੀਂ ਦਿੱਲੀ/ਹਰਿਆਣੇ/ਰਾਜਸਥਾਨ ਨੂੰ ਪੰਜਾਬ ਦੇ ਪਾਣੀ ਦੀ ਲੋੜ ਇਆ ਜਾਂ ਪਾਣੀ ਦੀ ਲੋੜ ਹੈਗੀ ਵੀ ਆ ਕਿ ਨਹੀਂ ? ਗੰਗਾ/ਜਮਨਾ ਦੋਵੇਂ ਨਦੀਆਂ ਈ ਪੰਜਾਬ ਦੇ ਪਾਣੀਆਂ ਨਾਲ਼ੋਂ ਕਿਤੇ ਲਾਗੇ ਲੱਗਦੀਆਂ ਦਿੱਲੀ/ਹਰਿਆਣੇ ਦੇ, ਫਿਰ ਪੰਜਾਬ ਦਾ ਪਾਣੀ ਹੀ ਕਿਉਂ ਜਬਰੀ ਖੋਹਿਆ ਜਾਣ ਡਿਆ ? ਦੁੱਜੇ ਪਾਸੇ ਪੰਜਾਬ ਚ ਬੰਬੀਆਂ ਦੇ ਕੁਨੈਕਸ਼ਨ ਏਨੇ ਜਾਦੇ ਕਿਉਂ ਵੰਡੇ ਗਏ ? ਬੰਬੀਆਂ ਦੇ ਬਿੱਲ ਮੁਆਫ ਕਰਨ ਕਰਾਉਣ ਪਿੱਛੇ ਕੀ ਮਨਸ਼ਾ ? ਚੋਟੀ ਦੇ ਖੇਤੀਬਾੜੀ ਖਿੱਤੇ ਚ ਵਾਹੀ ਨੂੰ ਘਾਟੇ ਦਾ ਸੌਦਾ ਕਿਉਂ ਬਣਾਇਆ ? ਚੜ੍ਹਦੀ ਜਵਾਨੀ ਦਾ ਮੋਹ ਭੰਗ ਕਿਉਂ ਹੋਇਆ ਪੰਜਾਬ ਤੋਂ ? ਖਿੱਤੇ ਦੇ ਇਹ resource’s ਦੀ ਬੇਲੋੜੀ exploitation ਕਿਉਂ ? Genocides ਕਿੰਨੇੰ ਤਰੀਕਿਆਂ ਦੇ ਹੁੰਦੇ ਇਆ ? ਸਿੱਖਾਂ ਦਾ status ਕੀ ਆ ? ਕੁੱਲ ਮਲ਼ਾਕੇ ਗਾਣਾ ਇੱਕ chain reaction ਇਆ, ਪਾਜ ਉੱਧੜਨਗੇ, matrix ਟੁੱਟੂਗਾ ਸਹਿਜੇ ਸਹਿਜੇ…ਦਸਮ ਪਾਤਸ਼ਾਹ ਬਹੁੜੀ ਕਰਨਗੇ, ਡੁੱਲ੍ਹੇ ਲਹੂ ਅਜਾਈਂ ਨੀ ਜਾਂਦੇ ਹੁੰਦੇ।
ਖਿੱਤੇ ਦੇ ਲੋਕ ਨਾਇਕਾਂ ਤੇ ਯੋਧਿਆਂ ਦੀ ਤਰਜਮਾਨੀ ਕਰਦਾ ਸਹੀ ਅਰਥਾਂ ਚ “ਲੋਕ ਗਾਇਕ” ਤੇਰਾ ਸੁਰਗਾਂ ਚ ਵਾਸਾ ਝੋਟਿਆ, ਪਾਤਸ਼ਾਹ ਰੂਹ ਨੂੰ ਚਰਨਾਂ ਨਾਲ਼ ਲਾਕੇ ਰੱਖਣ
Sidhu Moose Wala 💕 ਅਮ੍ਰਿਤਰਾਜ ਸਿੰਘ