IAS ਸੰਜੇ ਪੋਪਲੀ ਦਾ ਵੱਡਾ ਬਿਆਨ, ” ਮੇਰੇ ਸਾਹਮਣੇ ਮੇਰੇ ਪੁੱਤਰ ਨੂੰ ਗੋਲੀ ਮਾਰੀ ਗਈ, ਮੈਂ ਮੌਕੇ ਦਾ ਗਵਾਹ ਹਾਂ

411

ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਗਈ ਹੈ – ਸੰਜੇ ਪੋਪਲੀ #SanjayPopli

ਪੰਜਾਬ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਾਰਤਿਕ ਦੀ ਮਾਂ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਦੇ ਪੁੱਤ ਨੂੰ ਗੋਲੀ ਮਾਰੀ ਹੈ। ਇਸੇ ਨੂੰ ਲੈ ਕੇ ਪੰਜਾਬ ਵਿਜੀਲੈਂਸ ਦੇ ਅਧਿਕਾਰੀ ਵੱਲੋਂ ਪ੍ਰੈੱਸ ਕਾਨਫਰੰਸ ਕਰ ਕਾਰਤਿਕ ਦੀ ਮਾਂ ਵੱਲੋਂ ਲਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਤੋਂ ਬਾਅਦ ਸਭ ਕੁਝ ਸਾਫ਼ ਹੋ ਜਾਵੇਗਾ। ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਕਾਰਤਿਕ ਦੀ ਮੌਤ ਬਾਰੇ ਸਾਨੂੰ ਬਾਅਦ ’ਚ ਪਤਾ ਲੱਗਾ, ਜਦੋਂ ਸਾਡੀ ਟੀਮ ਰੇਡ ਕਰ ਕੇ ਵਾਪਸ ਆ ਗਈ ਸੀ। ਜਦੋਂ ਅਸੀਂ ਰਿਕਵਰੀ ਕਰਨ ਗਏ ਸੀ, ਉਸ ਦੌਰਾਨ ਵੀ ਰੌਲਾ-ਰੱਪਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਰਿਕਵਰੀ ਕਰਕੇ ਦੋਸ਼ੀ ਨੂੰ 11 ਸੈਕਟਰ ਥਾਣੇ ਲੈ ਕੇ ਵਾਪਸ ਆ ਗਏ ਸੀ।

ਇਸ ਦੌਰਾਨ ਜਿਹੜੇ-ਜਿਹੜੇ ਵੀ ਮੁਲਾਜ਼ਮ ਗਏ ਸਨ, ਉਨ੍ਹਾਂ ਸਾਰੇ ਅਧਿਕਾਰੀਆਂ ਦੀ ਐਂਟਰੀ ਪਈ ਹੋਈ ਹੈ। ਸਾਡੇ ਨਾਲ ਸਬ-ਇੰਸਪੈਕਟਰ ਪੱਧਰ ਦੇ ਅਫ਼ਸਰ ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੋ ਵੀ ਘਟਨਾ ਵਾਪਰੀ ਹੈ, ਉਹ ਯੂ. ਟੀ. ਦੇ ਅੰਡਰ ਹੈ ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨੀ ਹੈ। ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਪੋਪਲੀ ਦੀ ਨਿਸ਼ਾਨਦੇਹੀ ’ਤੇ ਅਸੀਂ ਰਿਕਵਰੀ ਘਰ ਦੇ ਬਾਹਰੋਂ ਕਰਨੀ ਸੀ। ਉਨ੍ਹਾਂ ਦੱਸਿਆ ਕਿ ਪੋਪਲੀ ਦੇ ਘਰ ’ਚੋਂ ਸਾਢੇ 12 ਕਿਲੋ ਸੋਨਾ, ਤਿੰਨ ਕਿੱਲੋ ਚਾਂਦੀ ਰਿਕਵਰ ਤੇ 4 ਨਵੇਂ ਆਈਫੋਨ ਰਿਕਵਰ ਕੀਤੇ ਗਏ ਹਨ।

“ਸੁਖਜਿੰਦਰ ਰੰਧਾਵਾ ਦਾ ਵਿਜੀਲੈਂਸ ਨੂੰ ਸਵਾਲ
“” ਘਰ ਦੇ CCTV ਕਿਉੰ ਕੀਤੇ ਬੰਦ ?””” #SukhjinderRandhawa #SanjayPopli #vigilance #CCTVCamera #LatestNews #PunjabNews