ਮੂਸੇਵਾਲਾ ਕਤਲਕਾਂਡ : ਇੰਟਰਪੋਲ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ

1463

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਇੰਟਰਪੋਲ ਸਰਗਰਮ ਦਿਖਾਈ ਦੇ ਰਹੀ ਹੈ। ਇੰਟਰਪੋਲ ਵੱਲੋਂ ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਹਰਿੰਦਰ ਰਿੰਦਾ ਜੋ ਕਿ ਪਾਕਿਸਤਾਨ ‘ਚ ਬੈਠਾ ਹੈ ਉਸ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਗੋਲਡੀ ਬਰਾੜ ਇਸ ਸਨੇ ਕੈਨੇਡਾ ਦੀ ਧਰਤੀ ‘ਤੇ ਹੈ ਤੇ ਉਸ ਵੱਲੋਂ ਹੀ ਵਿਦੇਸ਼ ‘ਚ ਬੈਠ ਫੇਸਬੁੱਕ ਦੇ ਜਰੀਏ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੋਲਡੀ ਬਰਾੜ ‘ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਤੇ ਸੀ.ਬੀ.ਈ. ਆਹਮੋ-ਸਾਹਮਣੇ ਹੁੰਦੇ ਵੀ ਦੇਖੇ ਗਏ ਸੀ।

ਪੰਜਾਬ ਪੁਲਿਸ ਦਾ ਕਹਿਣਾ ਸੀ ਕਿ 19 ਮਈ ਨੂੰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਕੱਢਿਆ ਗਿਆ ਸੀ ਤੇ ਸੀ.ਬੀ.ਆਈ. ਵੱਲੋਂ ਉਸ ਸਮੇਂ ਢਿੱਲ ਵਰਤੀ ਗਈ ਨਹੀਂ ਤਾਂ ਸਿੱਧੂ ਮੂਸੇਵਾਲਾ ਦੀ ਜਾਨ ਨੂੰ ਬਚਾਇਆ ਜਾ ਸਕਦਾ ਸੀ। ਜਿਸ ‘ਤੇ ਸੀ.ਬੀ.ਆਈ ਵੱਲੋਂ ਵੀ ਜਵਾਬ ਦਿੰਦਿਆ ਕਿਹਾ ਗਿਆ ਸੀ ਕਿ ਸੀ.ਬੀ.ਈ. ਸਿਰਫ ਮੰਗ ਕਰ ਸਕਦੀ ਹੈ ਪਰ ਆਖਿਰੀ ਫੈਸਲਾ ਇੰਟਰਪੋਲ ਦਾ ਹੁੰਦਾ ਹੈ ਤੇ ਸਾਨੂੰ ਮੇਲ ਵੀ 30 ਮਈ ਨੂੰ ਮਿਲੀ ਸੀ ਜਦੋਂ ਕਿ 29 ਮਈ ਨੂੰ ਹੀ ਮੂਸੇਵਾਲਾ ਦਾ ਕਤਲ ਹੋ ਗਿਆ ਸੀ।

Interpol issues Red Corner Notice against gangster Goldy Brar- The Interpol has issued a Red Corner Notice against Satinderjeet Singh alias Goldy Brar