Breaking News
Home / ਅੰਤਰ ਰਾਸ਼ਟਰੀ / ਇੰਗਲੈਂਡ ਵਿਚ 16 ਸਾਲ ਦੇ ਸਿੱਖ ਮੁੰਡੇ ਦੀ ਹੱ ਤਿ ਆ

ਇੰਗਲੈਂਡ ਵਿਚ 16 ਸਾਲ ਦੇ ਸਿੱਖ ਮੁੰਡੇ ਦੀ ਹੱ ਤਿ ਆ

ਲੰਡਨ, 25 ਨਵੰਬਰ – ਪੱਛਮੀ ਲੰਡਨ ਵਿਚ 16 ਸਾਲਾ ਬ੍ਰਿਟਿਸ਼ ਸਿੱਖ ਲੜਕੇ ਦੀ ਛੁਰਾ ਮਾਰ ਕੇ ਹੱ ਤਿ ਆ ਕਰ ਦਿੱਤੀ ਗਈ। ਸਕਾਟਲੈਂਡ ਯਾਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਸ਼ਮੀਤ ਸਿੰਘ ਵਜੋਂ ਹੋਈ ਹੈ। ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਸਾਊਥਾਲ ਵਿਚ ਚਾ ਕੂ ਮਾਰਨ ਦੀਆਂ ਖਬਰਾਂ ਮਿਲੀਆਂ। ਜਦ ਪੁਲੀਸ ਉਥੇ ਪੁੱਜੀ ਤਾਂ ਨੌਜਵਾਨ ਦੀ ਮੌਤ ਹੋ ਗਈ ਸੀ। ਅਸ਼ਮੀਤ ਦੇ ਦੋਸਤਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਅਸ਼ਮੀਤ ਦੇ ਵਧੀਆ ਬਰਾਂਡ ਦਾ ਬੈਗ ਖੋਹਣ ਲਈ ਛੁਰੇ ਮਾਰੇ ਜਦਕਿ ਇਹ ਬੈਗ ਅਸਲੀ ਨਹੀਂ ਸੀ।


ਗਲਾਸਗੋ : ਸਕਾਟਲੈਂਡ ਵਿੱਚ ਪੁਲਸ ਦੇ ਭੇਸ ਵਿੱਚ ਲੁਟੇਰਿਆਂ ਦੇ ਗਿਰੋਹ ਸਰਗਰਮ ਦੱਸੇ ਜਾ ਰਹੇ ਹਨ। ਲੁੱਟੇ ਜਾਂ ਠੱਗੇ ਜਾ ਚੁੱਕੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਅਧਾਰ ‘ਤੇ “ਅਸਲੀ ਪੁਲਸ” ਨੇ ਲੋਕਾਂ ਨੂੰ ਇਹਨਾਂ ਲੁਟੇਰਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਹਨਾਂ ਲੁਟੇਰਿਆਂ ਵੱਲੋਂ ਜ਼ਿਆਦਾਤਰ ਬਜ਼ੁਰਗ ਔਰਤਾਂ ਤੇ ਮਰਦਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਫੋਨ ਕਾਲ ਰਾਹੀਂ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਆਪਣੀ ਨਕਦੀ, ਬੈਂਕ ਕਾਰਡ ਅਤੇ ਪਾਸਵਰਡ ਦਰਵਾਜੇ ਅੱਗੇ ਖੜ੍ਹੇ ਨਕਲੀ ਪੁਲਸ ਮੁਲਾਜ਼ਮਾਂ ਨੂੰ ਸੌਂਪਣ ਦੀ ਤਾਕੀਦ ਕੀਤੀ ਜਾਂਦੀ ਹੈ।

ਅਜਿਹੀ ਵਾਰਦਾਤ ਵਿੱਚ ਲੁੱਟ ਕਰਵਾ ਚੁੱਕੀ ਇੱਕ 97 ਸਾਲਾ ਪੀੜਤਾ ਨੂੰ ਇੱਕ ਔਰਤ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਬਜ਼ੁਰਗ ਮਹਿਲਾ ਦੀ ਬੈਂਕ ਦੀ ਮੁਲਾਜ਼ਮ ਦੱਸਿਆ। ਉਸ ਨੇ ਬਜ਼ੁਰਗ ਮਹਿਲਾ ਨੂੰ ਉਸਦੇ ਖਾਤੇ ਸਬੰਧੀ ਸ਼ੱਕੀ ਗਤੀਵਿਧੀ ਹੋਣ ਬਾਰੇ ਕਹਿ ਕੇ ਆਪਣੇ ਖਾਤੇ ਦੀ ਸੁਰੱਖਿਆ ਲਈ ਘਰ ਅੱਗੇ ਆਏ ਇੱਕ ਪੁਲਸ ਅਧਿਕਾਰੀ ਨੂੰ ਬੈਂਕ ਕਾਰਡ ਅਤੇ ਪਾਸਵਰਡ ਸੌਂਪ ਦੇਣ ਲਈ ਕਿਹਾ ਪਰ ਜਲਦ ਹੀ ਇਹ ਮਾਮਲਾ ਬੈਂਕ ਦੇ ਧਿਆਨ ਵਿੱਚ ਆ ਜਾਣ ਕਰਕੇ ਲੁਟੇਰੇ ਆਪਣੀ ਕੋਸ਼ਿਸ ਦੇ ਬਾਵਜੂਦ ਵੀ ਖਾਤੇ ਵਿੱਚੋਂ ਨਕਦੀ ਨਾ ਕਢਵਾ ਸਕੇ।

Check Also

Twitter ਦੇ CEO Jack Dorsey ਨੇ ਦਿੱਤਾ ਅਸਤੀਫਾ, ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ CEO

ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ …

%d bloggers like this: