ਪਟਿਆਲਾ ਜੇਲ੍ਹ ‘ਚ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ : ਹਰਸਿਮਰਤ ਕੌਰ ਬਾਦਲ

689

ਆਖਿਆ, ਇਕ ਕਤਲ ਦਾ ਦੋਸ਼ੀ ਸਿੱਧੂ ਇਲਾਜ ਦੇ ਨਾਮ ਏਸੀ ਰੂਮ ਵਿਚ ਅਰਾਮ ਫਾਰਮ ਰਿਹਾ ਹੈ ਜਦਕਿ ਇੱਕ ਅੰਡਰ ਟਰਾਇਲ ਕੈਦੀ ਮਜੀਠੀਆ ਨੂੰ 8×8 ਦੀ ਬੈਰਕ ਚ ਬੰਦਕੀਤਾ ਗਿਆ ਹੈ।

ਅੱਜ ਰਾਜਪਾਲ ਨੂੰ ਮਿਲਣ ਮਗਰੋਂ ਗਨਿਵ ਕੌਰ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਨੇ ਪਟਿਆਲਾ ਜੇਲ੍ਹ ਚ ਬਿਕਰਮ ਮਜੀਠੀਆ ਨਾਲ ਕੀਤੀ 45 ਮਿੰਟ ਦੀ ਮੁਲਾਕਾਤ ਕੀਤੀ। ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਨ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਬਿਕਰਮ ਮਜੀਠੀਆ ਦੀ ਜਾਨ ਪਟਿਆਲਾ ਜੇਲ੍ਹ ਵਿੱਚ ਖਤਰਾ ਹੈ। ਉਨ੍ਹਾਂ ਕਿਹਾ ਕਿ ADGP ਹਰਪ੍ਰੀਤ ਸਿੰਘ ਸਿੱਧੂ ਦੀ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਦੁਸ਼ਮਣੀ ਇਨ੍ਹਾਂ ਦੇ ਪਿਤਾ ਵੱਲੋਂ ਸਾਡੇ ਦਾਦਾ ਜੀ ਦੇ ਉੱਪਰ ਗੋਲੀ ਲਾਈ ਗਈ ਸੀ। ਸਾਡੀ ਇਨ੍ਹਾਂ ਦੇ ਪਰਿਵਾਰ ਨਾਲ ਨਹੀਂ ਬਣਦੀ ਜਿਸ ਕਰਕੇ ਅਸੀਂ ਰਾਜਪਾਲ ਨੂੰ ਮਿਲੇ ਸੀ। ਉਨ੍ਹਾਂ ਕਿਹਾ ਪੰਜਾਬ ਦੇ ਜਿਹੜੇ ਕਾਂਗਰਸੀ ਅੰਦਰ ਹਨ ਉਨ੍ਹਾਂ ਨੂੰ ਤਾਂ ਚਾਰ-ਚਾਰ ਦਿਨ ਏ.ਸੀ ਵਿਚ ਰੱਖਿਆ ਜਾਂਦਾ ਹੈ ਅਤੇ ਦੂਜੇ ਪਾਸੇ ਬਿਨਾਂ ਵਜ੍ਹਾ ਹੀ ਬਿਕਰਮ ਮਜੀਠੀਆ ਉਪਰ ਪੁੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਮਜੀਠੀਆ ਦੀ ਸੁਰੱਖਿਆ ਨੂੰ ਵੇਖਦੇ ਹੋਏ ਅਸੀਂ ਉਪਰ ਤੱਕ ਪਹੁੰਚ ਕੀਤੀ ਹੈ।

ਉਨ੍ਹਾਂ ਕਿਹਾ ਕਿ ਤਿੰਨ ਸਰਕਾਰਾਂ ਬਿਕਰਮ ਮਜੀਠੀਆ ਨਾਲ ਜਾਣ ਬੁਝ ਕੇ ਕਿੜ ਕੱਢ ਰਹੀਆਂ ਹਨ। ਪਹਿਲਾ ਕੈਪਟਨ ਜੇ ਹਰਪ੍ਰੀਤ ਸਿੱਧੂ ਨੂੰ ਐਸਟੀਐਫ ਦਾ ਮੁਖੀ ਬਣਾਇਆ । ਫੇਰ ਚੰਨੀ ਨੇ 3 ਡੀ ਜੀ ਪੀ ਬਦਲੇ ਉਸ ਮਗਰੋਂ ਸਾਡੇ ਕੋਲੋਂ ਮਾਫ਼ੀ ਮੰਗਣ ਵਾਲੇ ਕੇਜਰੀਵਾਲ ਨੇ ਹਰਪ੍ਰੀਤ ਸਿੱਧੂ ਨੂੰ ਜਾਣਕੇ ਜੇਲਾਂ ਦਾ ਚਾਰਜ ਦਿੱਤਾ। ਉਨਾ ਕਿਹਾ ਕਿ ਇਕ ਕਤਲ ਦਾ ਦੋਸ਼ੀ ਸਿੱਧੂ ਇਲਾਜ ਦੇ ਨਾਮ ਏਸੀ ਰੂਮ ਵਿਚ ਅਰਾਮ ਫਾਰਮ ਰਿਹਾ ਹੈ ਜਦਕਿ ਇੱਕ ਅੰਡਰ ਟਰਾਇਲ ਕੈਦੀ ਮਜੀਠੀਆ ਨੂੰ 8×8 ਦੀ ਬੈਰਕ ਚ ਬੰਦਕੀਤਾ ਗਿਆ ਹੈ। ਜੇਲ ਚ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਅਤੇ ਅਸੀਂ ਇਸ ਬਾਬਤ ਅਦਾਲਤ ਨੂੰ ਦੱਸ ਦਿੱਤਾ ਹੈ।