Breaking News
Home / Sikh News / ਆਸਟ੍ਰੇਲੀਆ ਦੇ ਸੂਬੇ ਨਿਉ ਸਾਉਥ ਵੇਲਜ਼ ਵਿਖੇ ਸਿੱਖ ਜੱਥੇਬੰਦੀਆ ਅਤੇ ਸਰਕਾਰ ਵਿਚਕਾਰ ਕਿਰਪਾਨ ਨੂੰ ਲੈਕੇ ਬਣੀ ਸਹਿਮਤੀ

ਆਸਟ੍ਰੇਲੀਆ ਦੇ ਸੂਬੇ ਨਿਉ ਸਾਉਥ ਵੇਲਜ਼ ਵਿਖੇ ਸਿੱਖ ਜੱਥੇਬੰਦੀਆ ਅਤੇ ਸਰਕਾਰ ਵਿਚਕਾਰ ਕਿਰਪਾਨ ਨੂੰ ਲੈਕੇ ਬਣੀ ਸਹਿਮਤੀ

ਆਸਟ੍ਰੇਲੀਆ ਦੇ ਸੂਬੇ ਨਿਉ ਸਾਉਥ ਵੇਲਜ਼ ਦੀਆਂ ਸਿੱਖ ਸੰਗਤਾਂ ਅਤੇ ਸਮੂਹ ਗੁਰਦਵਾਰਿਆਂ ਵੱਲੋਂ ਸੰਗਠਿਤ ਕਾਰਜਕਾਰੀ ਗਰੁੱਪ ਨੂੰ ਸਰਕਾਰ ਨਾਲ ਬੜੀ ਔਖੀ ਅਤੇ ਲੰਬੀ ਗੱਲਬਾਤ ਤੋਂ ਬਾਅਦ ਸਫਲਤਾ ਮਿਲੀ ਹੈ। ਸਾਰਿਆਂ ਦੀ ਸੁਰੱਖਿਆ ਅਤੇ ਅੰਮ੍ਰਿਤਧਾਰੀ ਸਕੂਲੀ ਬੱਚਿਆਂ ਦੇ ਕਕਾਰਾਂ ਦੇ ਮਾਣ ਨੂੰ ਬਰਕਰਾਰ ਰੱਖਣ ਵਾਸਤੇ ਸਰਕਾਰ ਨਾਲ ਲਿਖੇ ਇਕਰਾਰਨਾਮੇ ਤੇ ਸਹਿਮਤੀ ਹੋਈ ਹੈ;

– ਕਿਰਪਾਨ ਛੋਟੀ ਹੋਵੇਗੀ ਭਾਵ ਬ ਲੇ ਡ ਦੀ ਲੰਬਾਈ 8.5 ਸੈ.ਮੀ.(cm) ਜਾਂ ਇਸ ਤੋਂ ਘੱਟ, ਅਤੇ ਬ ਲੇ ਡ ਅਤੇ ਹੱਥਾ ਜੋੜ ਕੇ 16.5 ਸੈ.ਮੀ. ਜਾਂ ਇਸ ਤੋਂ ਛੋਟੀ;
-ਕਿਰਪਾਨ ਤਿੱ ਖੀ ਨਹੀਂ ਹੋ ਸਕਦੀ(ਖੁੰਢੀ), ਬੱਝਵੀਂ ਹੋਵੇਗੀ ਤਾਂ ਕਿ ਵਰਤੀ ਨ ਜਾ ਸਕੇ। ਜਿਵੇਂ, ਹੱਥੇ ਅਤੇ ਮਿਆਨ ਨੂੰ ਸੰਗਲ਼ੀ(ਰਿੰਗ ਨੂੰ ਸੋਲਡਰ) ਲੱਗੇਗੀ ਤਾਂ ਕਿ ਬਾਹਰ ਨਾ ਕਿਰਪਾਨ ਕੱਢੀ ਜਾ ਸਕੇ ਜਾਂ ਗਾਤਰੇ ਦੇ ਮੋਟੇ ਕੱਪੜੇ ਨਾਲ ਹੱਥਾ ਅਤੇ ਮਿਆਨ ਸਿਊਂ ਦਿੱਤੇ ਜਾਣਗੇ;

-ਕਿਰਪਾਨ ਕੱਪੜਿਆਂ ਦੇ ਹੇਠਾਂ ਤੋਂ ਪਹਿਨੀ ਜਾਵੇਗੀ। ਦੂਸਰਿਆਂ ਨੂੰ ਦਿਖਾਈ ਨਹੀਂ ਦਿੱਤੀ ਜਾਣੀ ਚਾਹੀਦੀ।

-ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ, ਜਾਂ ਸਰੀਰ ਦੇ ਨਾਲ ਸਾਂਭੀ ਜਾਵੇਗੀ । ਨੋਟ – ਸਰੀਰ ਨਾਲ ਸਾਂਭਣ ਦਾ ਮਤਲਬ ਹੈ ਕਿ ਕਿਸੇ ਮੋਟੇ ਕੱਪੜੇ ਵਿਚ ਲਪੇਟ ਕੇ ਚਮੜੇ ਦੀ ਬੈਲਟ ਜਾਂ ਹੋਰ ਖੇਡਣ ਵਾਲੀ ਬੈਲਟ ਨਾਲ ਲੱਕ ਨਾਲ ਲਪੇਟੀ ਜਾਵੇਗੀ ਤਾਂ ਕਿ ਪਹਿਨਣ ਵਾਲੇ ਜਾਂ ਦੂਜੇ ਨੂੰ ਸੱਟ ਚੋਟ ਨਾ ਲੱਗੇ।

-ਅੰਮ੍ਰਿਤਧਾਰੀ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਉਹ ਸੁਚੱਜੇ ਤਰੀਕੇ ਨਾਲ ਸਾਬਿਤ ਕਰੇ ਕਿ ਉਸ ਨੂੰ ਇਹਨਾਂ ਨਿਰਦੇਸ਼ਾਂ ਦਾ ਗਿਆਨ ਹੈ ਅਤੇ ਅਮਲ ਕਰਦਾ ਹੈ। ਕਿਸੇ ਵੀ ਤਰਾਂ ਦੀ ਵਧੇਰੇ ਢੁਕਵੀਂ ਸੁਰੱਖਿਆ ਜਾਣਕਾਰੀ ਨੂੰ ਵਿਦਿਆਰਥੀ ਜਾਂ ਮਾਪੇ ਜਾਂ ਕੇਅਰਰ ਨਾਲ ਸਾਂਝੀ ਕੀਤਾ ਜਾਵੇਗਾ।

ਇਸ ਸਮਝੌਤੇ ਤੱਕ ਪਹੁੰਚਣ ਵਾਸਤੇ ਕੈਨੇਡਾ, ਯੂ ਕੇ ਅਤੇ ਆਸਟ੍ਰੇਲੀਆ ਦੇ ਹੋਰ ਡਿਪਾਰਟਮੈਂਟਾਂ ਵਿਚ ਲਾਗੂ ਪਿਛਲੇ ਸਮਝੌਤਿਆਂ ਨੂੰ ਵਾਚਿਆ ਗਿਆ ਅਤੇ ਹੋਰਨਾ ਦੇਸ਼ਾਂ ਦੇ ਕਾਨੂੰਨ ਘਾੜਿਆਂ ਦੀ ਮਦਦ ਵੀ ਲਈ ਗਈ। ਇਸ ਸਮਝੌਤੇ ਵਿਚ ਸਭ ਤੋਂ ਵੱਧ ਸਹਿਮਤੀ ਅਤੇ ਉੱਤਮਤਾ ਨੂੰ ਯਕੀਨੀ ਬਣਾਇਆ ਗਿਆ ਹੈ।

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: