ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਕੇਂਦਰ ਵੱਲੋਂ ਮੁਹਈਆ ਕਰਵਾਈ ਗਈ Z ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਹਾਲ ਕੀਤੀ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ।ਐਸ.ਜੀ.ਪੀ.ਸੀ. ਜਥੇਦਾਰ ਵੱਲੋਂ ਅੱਜ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਨੇ ਕੇਂਦਰ ਵੱਲੋਂ ਦਿੱਤੀ ਗਈ ਸੁਰੱਖਿਆ ਵਾਪਿਸ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਦੇ ਸਤਿਕਾਰ ਵਜੋਂ Z ਸੁਰੱਖਿਆ ਦਿੱਤੀ। ਉਨ੍ਹਾਂ ਕਿਹਾ ਕਿ ਮੇਰਾ ਕੰਮ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ। ਜਿਸ ਲਈ ਮੈਨੂੰ ਦੇਸ਼ਾਂ ਵਿਦੇਸ਼ਾਂ ‘ਚ ਵਿਚਰਨਾ ਪੈਂਦਾ ਹੈ ਤੇ ਲੋਕ ਮੈਨੂੰ ਨੇੜਿਓ ਮਿਲਦੇ ਹਨ ਤੇ ਕਈ ਵਾਰ ਤਾਂ ਸਾਨੂੰ ਗੁਰਸਿੱਖਾਂ ਦੇ ਘਰ ਵੀ ਰਹਿਣਾ ਪੈਂਦਾ ਹੈ। ਅਜਿਹੇ ਹਲਾਤਾਂ ‘ਚ ਮੇਰੇ ਲਈ Z ਸੁਰੱਖਿਆ ਰਖਣਾ ਆਸਾਨ ਨਹੀਂ ਹੋਵੇਗਾ। ਇਸ ਲਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਲਏ ਗਏ ਇਸ ਫੈਸਲੇ ਨੂੰ ਮੁਲਤਵੀ ਕਰ ਦੇਣ।ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਦੇ 424 ਸੁਰੱਖਿਆ ਪ੍ਰਾਪਤ ਵਿਅਕਤੀਆਂ ਦੀ ਸੁਰੱਖਿਆ ਵਾਪਸ ਲਈ ਸੀ। ਇਸ ‘ਚ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਸੀ, ਜਿਨ੍ਹਾਂ ਦੀ ਸੁਰੱਖਿਆ ‘ਚ ਕਟੌਤੀ ਕੀਤੀ ਗਈ ਸੀ। ਇਸ ਦੇ ਅਗਲੇ ਹੀ ਦਿਨ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਕਾਫੀ ਗਰਮਾ ਗਿਆ ਸੀ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਘੇਰਿਆ ਜਾਣ ਲੱਗਾ।
ਕੇਂਦਰ ਦੀ Z ਸੁਰੱਖਿਆ ਦੇਣ ਦੀ ਭਾਵਨਾਵਾਂ ਦਾ ਸਤਿਕਾਰ, ਫੈਸਲਾ ਵਾਪਸ ਲਿਆ ਜਾਏ: ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ – ਸਿੰਘ ਸਾਹਿਬ ਨੇ ਕਿਹਾ ਕਿ ਸਰਕਾਰ ਕੋਲ ਕੀ ਇਨਪੁੱਟ ਹੈ ਉਨ੍ਹਾਂ ਨੂੰ ਇਸਦਾ ਨਹੀਂ ਪਤਾ। ਜੇ ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੇ ਸਤਿਕਾਰ ਵਜੋਂ ਪ੍ਰੋਟੋਕਾਲ ਦਿੱਤਾ ਹੈ ਤਾਂ ਉਹ ਉਸਦੇ ਲਈ ਭਾਰਤ ਸਰਕਾਰ ਦੇ ਧੰਨਵਾਦੀ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਜੋਂ ਉਨ੍ਹਾਂ ਦੇ ਖੇਤਰ ਪ੍ਰਚਾਰ ਦਾ ਹੈ ਅਤੇ ਜ਼ੈੱਡ ਸੁਰੱਖਿਆ ਉਨ੍ਹਾਂ ਦੇ ਸਿੱਖ ਸੰਗਤ ਨਾਲ ਸਬੰਧ ਅਤੇ ਦੇਸ਼ ਭਰ ਵਿੱਚ ਧਰਮ ਦੇ ਪ੍ਰਚਾਰ ਵਿੱਚ ਰੁਕਾਵਟ ਬਣੇਗੀ ਅਤੇ ਪੇਸ਼ਕਸ਼ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
Respect to Centre Govt for offering Z security, decision should be withdrawn: Giani Harpreet Singh, Jathedar of Sri Akal Takht Sahib
Singh Sahib said that he did not know what input the government had. If the Government of India has given the protocol in honour of Sri Akal Takht Sahib, then he are grateful to the Government. As Jathedar of Sri Akal Takht Sahib, his field is of preaching and Z security would be a hindrance to his connection with Sikh Sangat and preaching of Sikh faith across the country and thanked the GOI for the offer.
Centre clears Z security for Akal Takht Jathedar Giani Harpreet Singh – The Centre has cleared the Z security for Akal Takht Jathedar Giani Harpreet Singh.Recently, the Punjab government had withdrawn half of the security cover of the Jathedar. It had elicited an angry response from the Jathedar who volunteered to return the remaining officials as well. Hours later, a message had arrived that his security cover had been restored but the Jathedar had refused to take them back.There were six officials of Punjab Police deployed for the security of Harpreet Singh.