ਕਤਲ ਤੋਂ ਬਾਅਦ ਆਲਟੋ ਕਾਰ ‘ਚ ਫਰਾਰ ਹੁੰਦੇ ਹਮਲਾਵਰ ਕੈਮਰੇ ‘ਚ ਕੈਦ, CCTV ਆਈ ਸਾਹਮਣੇ

1258

ਮੂਸੇਵਾਲਾ ਕਤਲਕਾਂਡ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ, ਹਮਲਾਵਰਾਂ ਨਾਲ ਜੁੜੀ ਸਭ ਤੋਂ ਅਹਿਮ CCTV, ਆਲਟੋ ਕਾਰ ‘ਚ ਫਰਾਰ ਹੁੰਦੇ ਹਮਲਾਵਰ ਕੈਮਰੇ ‘ਚ ਕੈਦ- ਗੋਲੀਆਂ ਨਾਲ ਭੰਨ ਕੇ ਜਿੰਮੇਦਾਰੀ ਬਿਸ਼ਨੋਈ ਗੈਂਗ ਦੇ ਕਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ, ਹੁਣ ਮੀਡੀਆ ਅੱਗੇ ਪਿਤਾ ਦਾ ਦਾਅਵਾ-‘ਜੇ ਮੇਰੇ ਪੁੱਤ ਦੇ ਕਤਲ ਦੀ ਸਹੀ ਜਾਂਚ ਹੋਈ ਹੁੰਦੀ ਤਾਂ ਅੱਜ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ’

ਗੋਲੀਆਂ ਮਾਰ ਕੇ ਮਾਰ ਗਏ ਗੁਰਲਾਲ ਦੇ ਪਿਤਾ ਸੁਖਚੈਨ ਸਿੰਘ ਸਿੰਘ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰ ਮੁਖਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਉਨਾ ਦੇ ਪੁੱਤਰ ਦੀ ਮੌਤ ਮੋੱਕੇ ਸਹੀ ਜਾਂਚ ਹੋ ਜਾਂਦੀ ਅਤੇ ਅਸਲੀ ਕਾਤਲ ਫ਼ੜੇ ਜਾਂਦੇ ਤਾਂ ਅੱਜ ਸਿੱਧੂ ਮੂਸੇਵਾਲਾ ਦਾ ਕ਼ਤਲ ਨਾਂ ਹੁੰਦਾ

ਫਰੀਦਕੋਟ : 18 ਫਰਵਰੀ 2021 ਨੂੰ ਫਰੀਦਕੋਟ ਵਿਖੇ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦਾ ਕ਼ਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਜਿਸ ਦੀ ਜਿੰਮੇਦਾਰੀ ਬਿਸ਼ਨੋਈ ਗੈਂਗ ਦੇ ਕਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ ਤੇ ਹੁਣ ਚਾਰ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਕ਼ਤਲ ਦੀ ਜਿੰਮੇਦਾਰੀ ਵੀ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ। ਜਿਸ ਤੋਂ ਬਾਅਦ ਗੁਰਲਾਲ ਦੇ ਪਿਤਾ ਸੁਖਚੈਨ ਸਿੰਘ ਸਿੰਘ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰ ਮੁਖਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਉਨਾ ਦੇ ਪੁੱਤਰ ਦੀ ਮੌਤ ਮੋੱਕੇ ਸਹੀ ਜਾਂਚ ਹੋ ਜਾਂਦੀ ਅਤੇ ਅਸਲੀ ਕਾਤਲ ਫ਼ੜੇ ਜਾਂਦੇ ਤਾਂ ਅੱਜ ਸਿੱਧੂ ਮੂਸੇਵਾਲਾ ਦਾ ਕ਼ਤਲ ਨਾਂ ਹੁੰਦਾ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਦਾ ਕ਼ਤਲ ਸਿਆਸੀ ਰੰਜਿਸ਼ ਕਾਰਨ ਹੋਇਆ ਕਿਉਕਿ ਰਾਜਨੀਤੀ ਵਿੱਚ ਦਿਨ ਬਾਂ ਦਿਨ ਉਸਦੇ ਵਧਦੇ ਕੱਦ ਤੋਂ ਉਸਦੇ ਆਪਣੀ ਹੀ ਪਾਰਟੀ ਦੇ ਲੋਕ ਖੁਸ਼ ਨਹੀਂ ਸਨ। ਜਿਸ ਦੀ ਪੁਸ਼ਟੀ ਉਸਦੀ ਮੌਤ ਦੀ ਜਾਚ ਮੋੱਕੇ ਹੀ ਹੋ ਗਈ ਸੀ , ਜਦੋਂ ਇੱਕ ਕਾਂਗਰਸੀ ਸਰਪੰਚ ਗੁਰਸ਼ਵਿੰਦਰ ਦਾ ਨਾਮ ਆਇਆ ਜਿਸ ਨੂੰ ਪੁਲਿਸ ਨੇ ਰਾਉਂਡ ਅਪ ਵੀ ਕੀਤਾ ਪਰ ਅਗਲੇ ਦਿਨ ਹੀ ਲੋਕਲ ਵਿਧਿਆਕ ਕੁਸ਼ਲਦੀਪ ਢਿੱਲੋਂ ਵੱਲੋਂ ਛੁਡਵਾ ਲਿਆ ਗਿਆ। ਉਨ੍ਹਾਂ ਸਿਧੇ ਸਿੱਧੇ ਇਲਜ਼ਾਮ ਲਗਾਏ ਕੇ ਕਾਂਗਰਸ ਪਾਰਟੀ ਵਿੱਚ ਹੁੰਦਿਆਂ ਹੀ ਉਸੇ ਦੀ ਪਾਰਟੀ ਦੇ ਵਿਧਾਇਕ ਵੱਲੋਂ ਉਸਦੇ ਕ਼ਤਲ ਦੀ ਜਾਂਚ ਸਹੀ ਢੰਗ ਨਾਲ ਨਹੀ ਹੋਣ ਦਿੱਤੀ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕ਼ਤਲ ਦਾ ਉਨ੍ਹਾਂ ਨੂੰ ਓਨਾ ਹੀ ਦੁਖ ਹੋਇਆ, ਜਿਨ੍ਹਾਂ ਉਸ ਦੇ ਪੁੱਤਰ ਗੁਰਲਾਲ ਦੀ ਮੌਤ ਵੇਲੇ ਹੋਇਆ ਸੀ। ਉਨ੍ਹਾਂ ਮੰਗ ਕੀਤੀ ਮੁਖਮੰਤਰੀ ਭਗਵੰਤ ਮਾਨ ਜਿਥੇ ਸਿੱਧੂ ਮੂਸੇਵਾਲਾ ਦੇ ਕ਼ਤਲ ਦੀ ਜਾਂਚ ਸਿਟਿੰਗ ਜੱਜ ਤੋਂ ਕਰਵਾਉਣ ਦੀ ਗੱਲ ਕਰ ਰਹੇ ਹਨ। ਉਸੇ ਤਰਾਂ ਉਨ੍ਹਾਂ ਦੇ ਪੁੱਤਰ ਦੀ ਹਤਿਆ ਦੀ ਵੀ ਸਹੀ ਜਾਂਚ ਕੀਤੀ ਜਾਵੇ। ਇਸ ਗੱਲ ਦਾ ਪਤਾ ਲਗਾਇਆ ਜਾਵੇ ਕਿ ਉਸਦੀ ਹਤਿਆ ਦੀ ਜਾਂਚ ਲਈ ਕੌਣ ਰਾਜਨੀਤਿਕ ਆਗੂ ਅੜਿਕਾ ਬਣਦਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਸ ਸਰਾਕਰ ਵਿੱਚ ਵੀ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਮੁਖਮੰਤਰੀ ਦਫ਼ਤਰ ਦੇ ਬਾਹਰ ਸਲਫਾਸ ਖਾ ਕੇ ਆਤਮਹਤਿਆ ਕਰ ਲੈਣਗੇ।