ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਨਵੀਂ CCTV ਵੀਡੀਓ ਆਈ ਸਾਹਮਣੇ ਦੇਖੋ ਘਟਨਾ ਤੋਂ ਕੁਝ ਮਿੰਟ ਪਹਿਲਾਂ ਦੀ ਇਹ ਵੀਡੀਓ

679

ਲੇਡੀ ਡਾਨ ਅਨੁਰਾਧਾ (Anuradha) ਬਾਰੇ ਗੱਲ ਕਰੀਏ ਤਾਂ ਉਹ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਦੀ ਪ੍ਰੇਮਿਕਾ ਸੀ। ਆਨੰਦਪਾਲ ਨਾਲ ਸੰਪਰਕ ਵਿਚ ਆਉਣ ਤੋਂ ਪਹਿਲਾਂ ਉਹ ਸ਼ੇਅਰ ਬਾਜ਼ਾਰ ਦਾ ਕਾਰੋਬਾਰ ਕਰਦੀ ਸੀ। ਕਾਰੋਬਾਰ ਵਿਚ ਘਾਟਾ ਪੈਣ ‘ਤੇ ਉਹ ਆਨੰਦਪਾਲ ਦੇ ਸੰਪਰਕ ਵਿਚ ਆਈ ਅਤੇ ਫਿਰ ਉਹ ਆਨੰਦਪਾਲ ਦੇ ਗਰੋਹ ਵਿਚ ਸ਼ਾਮਲ ਹੋ ਗਈ।ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ਕੇਸ ਵਿੱਚ ਗੈਂਗਸਟਰ ਗੋਲਡੀ ਬਰਾੜ (gangster Goldy Brar) ਨਾਲ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ (Lawrance Bishnoi) ਦਾ ਨਾਮ ਸਾਹਮਣੇ ਆਇਆ ਸੀ। ਰਾਜਸਥਾਨ (Rajsthan News) ਵਿੱਚ ਉਸਦੇ ਗਿਰੋਹ ਨੇ ਕਈ ਕਾਰਨਾਮੇ ਕੀਤੇ ਹਨ। ਲਾਰੈਂਸ ਸੁਰਖੀਆਂ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ, ਜਦੋਂ ਉਸਨੇ 2018 ਵਿੱਚ ਜੋਧਪੁਰ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਉਸਨੇ ਸਿਰਫ਼ ਧਮਕੀ ਹੀ ਨਹੀਂ ਦਿੱਤੀ ਬਲਕਿ ਸਲਮਾਨ ਖਾਨ ਨੂੰ ਮਾਰਨ ਲਈ ਸ਼ਾਰਪ ਸ਼ੂਟਰ ਮੁੰਬਈ ਭੇਜੇ ਸਨ।

ਦੱਸ ਦੇਈਏ ਕਿ ਇਸ ਤੋਂ ਬਾਅਦ ਵੀ ਲਾਰੈਂਸ ਨੇ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਸਨੇ ਫਿਲਮ ‘ਰੇਡੀ’ ਦੀ ਸ਼ੂਟਿੰਗ ਦੌਰਾਨ ਆਪਣੇ ਗੈਂਗ ਦੇ ਮੈਂਬਰਾਂ ਨਾਲ ਮਿਲ ਕੇ ਸਲਮਾਨ ਖਾਨ ਨੂੰ ਮਾਰਨ ਦੀ ਪੂਰੀ ਯੋਜਨਾ ਬਣਾ ਲਈ ਸੀ ਪਰ ਆਖਰੀ ਸਮੇਂ ‘ਤੇ ਉਹ ਹਥਿਆਰ ਨਹੀਂ ਲੈ ਸਕਿਆ ਅਤੇ ਉਸ ਦੀ ਯੋਜਨਾ ਸਫਲ ਨਹੀਂ ਹੋ ਸਕੀ। ਲਾਰੈਂਸ ਦਾ ਸੰਬੰਧ ਬਿਸ਼ਨੋਈ ਭਾਈਚਾਰੇ ਨਾਲ ਹੈ। ਬਿਸ਼ਨੋਈ ਭਾਈਚਾਰੇ ਵਿੱਚ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ। ਲਾਰੈਂਸ ਹਿਰਨ ਦਾ ਸ਼ਿਕਾਰ ਕਰਨ ਲਈ ਸਲਮਾਨ ਨੂੰ ਸਜ਼ਾ ਦੇਣਾ ਚਾਹੁੰਦਾ ਸੀ। ਧਮਕੀ ਤੋਂ ਬਾਅਦ ਜੋਧਪੁਰ ਸੁਣਵਾਈ ਦੌਰਾਨ ਸਲਮਾਨ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਸੀ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ਵਿਚ ਦੂਜਾ ਨਾਮ ਗੈਂਗਸਟਰ ਗੋਲਡੀ ਬਰਾੜ (Goldy Brar) ਦਾ ਹੈ। ਉਸ ਦੇ ਰਾਜਸਥਾਨ ਦੀ ਲੇਡੀ ਡਾਨ ਅਨੁਰਾਧਾ (Anuradha) ਨਾਲ ਵੀ ਸਬੰਧ ਹਨ। ਦਰਅਸਲ ਅਨੁਰਾਧਾ (Anuradha), ਗੈਂਗਸਟਰ ਗੋਲਡੀ ਅਤੇ ਲਾਰੈਂਸ ਬਿਸ਼ਨੋਈ ਨੇ ਅੰਤਰਰਾਸ਼ਟਰੀ ਸੰਬੰਧ ਬਣਾ ਲਏ ਸਨ। ਅਨੁਰਾਧਾ ਨੂੰ 31 ਜੁਲਾਈ 2021 ਨੂੰ ਦਿੱਲੀ ਪੁਲਿਸ ਨੇ ਉਸਦੇ ਸਾਥੀ ਕਾਲਾ ਜੇਠੜੀ ਸਮੇਤ ਗ੍ਰਿਫਤਾਰ ਕੀਤਾ ਸੀ। ਅਨੁਰਾਧਾ ਇਸ ਸਮੇਂ ਅਜਮੇਰ ਜੇਲ੍ਹ ਵਿੱਚ ਬੰਦ ਹੈ।

ਫਿਰ ਦਿੱਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲੇਡੀ ਡਾਨ ਅਨੁਰਾਧਾ (Anuradha) ਲਾਰੈਂਸ ਦੀ ਮਦਦ ਨਾਲ ਇੰਟਰਨੈਸ਼ਨਲ ਕ੍ਰਾਈਮ ਸਿੰਡੀਕੇਟ ਚਲਾ ਰਹੀ ਸੀ। ਦਿੱਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਨੁਰਾਧਾ ਅਤੇ ਲਾਰੈਂਸ ਦੇ ਇਸ ਅੰਤਰਰਾਸ਼ਟਰੀ ਗੈਂਗ ਵਿੱਚ ਗੋਲਡੀ ਬਰਾੜ (Goldy Brar) ਵੀ ਸ਼ਾਮਲ ਹੈ। ਇਸ ਗਰੋਹ ਨੂੰ ਚਲਾਉਣ ਵਾਲਿਆਂ ਵਿਚ ਵਿੱਚ ਥਾਈਲੈਂਡ ਤੋਂ ਬਦਨਾਮ ਬਦਮਾਸ਼ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ, ਕੈਨੇਡਾ ਤੋਂ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ (Goldy Brar) ਅਤੇ ਯੂ.ਕੇ. ਤੋਂ ਮੌਂਟੀ ਦੇ ਨਾਮ ਸ਼ਾਮਿਲ ਹਨ। ਗੈਂਗਸਟਰ ਲਾਰੈਂਸ ਅਤੇ ਅਨੁਰਾਧਾ (Anuradha) ਭਾਰਤ ਵਿੱਚ ਇਸ ਗੈਂਗ ਨੂੰ ਚਲਾ ਰਹੇ ਸਨ।

ਲੇਡੀ ਡਾਨ ਅਨੁਰਾਧਾ (Anuradha) ਬਾਰੇ ਗੱਲ ਕਰੀਏ ਤਾਂ ਉਹ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਦੀ ਪ੍ਰੇਮਿਕਾ ਸੀ। ਆਨੰਦਪਾਲ ਨਾਲ ਸੰਪਰਕ ਵਿਚ ਆਉਣ ਤੋਂ ਪਹਿਲਾਂ ਉਹ ਸ਼ੇਅਰ ਬਾਜ਼ਾਰ ਦਾ ਕਾਰੋਬਾਰ ਕਰਦੀ ਸੀ। ਕਾਰੋਬਾਰ ਵਿਚ ਘਾਟਾ ਪੈਣ ‘ਤੇ ਉਹ ਆਨੰਦਪਾਲ ਦੇ ਸੰਪਰਕ ਵਿਚ ਆਈ ਅਤੇ ਫਿਰ ਉਹ ਆਨੰਦਪਾਲ ਦੇ ਗਰੋਹ ਵਿਚ ਸ਼ਾਮਲ ਹੋ ਗਈ। ਉਸ ਨੇ ਆਨੰਦਪਾਲ ਨੂੰ ਅੰਗਰੇਜ਼ੀ ਬੋਲਣੀ ਸਿਖਾਈ, ਉਸ ਦੀ ਦਿੱਖ ਵਿਚ ਬਦਲਾ ਕੀਤਾ। ਉਸਨੂੰ ਸਿਰ ‘ਤੇ ਟੋਪੀ ਅਤੇ ਸਟਾਈਲਿਸ਼ ਲੁੱਕ ਅਨੁਰਾਧਾ (Anuradha) ਨੇ ਹੀ ਦਿੱਤਾ। ਆਨੰਦਪਾਲ ਨੇ ਉਸ ਨੂੰ ਏਕੇ 47 ਚਲਾਉਣੀ ਸਿਖਾਈ। ਫਿਰ ਉਹ ਆਨੰਦਪਾਲ ਗੈਂਗ ਦੀ ਮਾਸਟਰ ਮਾਇੰਡ ਵਜੋਂ ਕੰਮ ਕਰਨ ਲੱਗ ਪਈ।

ਅਨੁਰਾਧਾ (Anuradha) ਨੇ ਗਿਰੋਹ ਦੀ ਸਾਰੀ ਗਿਣਤੀ-ਮਿਣਤੀ ਅਤੇ ਰਣਨੀਤੀ ਆਪਣੇ ਹੱਥ ਵਿਚ ਲੈ ਲਈ ਸੀ। ਜੂਨ 2017 ਵਿੱਚ, ਆਨੰਦਪਾਲ ਰਾਜਸਥਾਨ ਦੇ ਨਾਗੌਰ ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਅਨੁਰਾਧਾ ਆਨੰਦਪਾਲ ਦੇ ਗੈਂਗ ਨੂੰ ਲੀਡ ਕਰਨ ਲੱਗ ਗਈ। ਉਸਨੇ ਕਾਲਾ ਜੇਠੜੀ ਨਾਲ ਮਿਲ ਕੇ ਇਸ ਗਰੋਹ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ।

ਅਨੁਰਾਧਾ (Anuradha) ਨੇ ਕਾਲਾ ਜੇਠੜੀ ਨਾਲ ਮਿਲ ਕੇ ਪਹਿਲਾਂ ਆਪਣੇ 20 ਵਿਰੋਧੀਆਂ ਨੂੰ ਖਤਮ ਕੀਤਾ। ਜਿਸ ਕਾਰਨ ਅਪਰਾਧ ਦੀ ਦੁਨੀਆ ਵਿਚ ਅਨੁਰਾਧਾ ਦੀ ਪ੍ਰਸਿੱਧੀ ਵਧ ਗਈ।ਲਾਰੈਂਸ ਬਿਸ਼ਨੋਈ ਨੇ ਪੰਜਾਬ ਹਰਿਆਣਾ ਦੇ ਨਾਲ ਰਾਜਸਥਾਨ ਵਿੱਚ ਵੀ ਗੈਂਗ ਚਲਾਉਣੇ ਸ਼ੁਰੂ ਕਰ ਦਿੱਤੇ ਸਨ। ਅਨੁਰਾਧਾ (Anuradha) ਨੇ ਲਾਰੈਂਸ ਦੀ ਮਦਦ ਨਾਲ ਇੰਟਰਨੈਸ਼ਨਲ ਸਿੰਡੀਕੇਟ ਦਾ ਗਠਨ ਕੀਤਾ। ਦਰਅਸਲ ਅਨੁਰਾਧਾ ਰਾਜਸਥਾਨ ਦੇ ਸੀਕਰ ਦੀ ਰਹਿਣ ਵਾਲੀ ਹੈ। ਉਹ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੀ ਹੈ।

ਲੇਡੀ ਡਾਨ ਅਨੁਰਾਧਾ (Anuradha) ‘ਤੇ 12 ਤੋਂ ਵੱਧ ਮਾਮਲੇ ਦਰਜ ਹਨ। ਲੁੱਟ-ਖੋਹ, ਅਗਵਾ, ਫਿਰੌਤੀ ਮੰਗਣ ਸਮੇਤ ਕਈ ਗੰਭੀਰ ਅਪਰਾਧ ਵੀ ਹਨ।

ਜ਼ਿਕਰਯੋਗ ਹੈ ਕਿ ਅਨੁਰਾਧਾ(Anuradha) ਲਾਰੈਂਸ ਅਤੇ ਗੋਲਡੀ ਨੇ ਤਿੰਨਾਂ ਗੈਂਗਸਟਰਾਂ ਦਾ ਨਿਸ਼ਾਨਾ ਰਾਜਸਥਾਨ, ਹਰਿਆਣਾ ਅਤੇ ਪੰਜਾਬ ਹੈ। ਇਸ ਲਈ ਇਹਨਾਂ ਨੇ ਅੰਤਰਰਾਸ਼ਟਰੀ ਸਿੰਡੀਕੇਟ ਬਣਾਇਆ ਸੀ। ਤਿੰਨੋਂ ਫਿਰੌਤੀ ਲਈ ਅਗਵਾ ਕਰਦੇ ਸਨ ਪਰ ਪੰਜਾਬ ਦੇ ਲੋਕ ਵਿਦੇਸ਼ਾਂ ਵਿਚ ਜ਼ਿਆਦਾ ਰਹਿੰਦੇ ਹਨ। ਤਿੰਨਾਂ ਰਾਜਾਂ ਵਿੱਚ ਵਿਦੇਸ਼ਾਂ ਤੋਂ ਪੈਸੇ ਭੇਜਣ ਵਾਲਿਆਂ ਦੀ ਗਿਣਤੀ ਵੀ ਵੱਡੀ ਹੈ। ਇਸ ਕਾਰਨ ਪ੍ਰਵਾਸੀ ਭਾਰਤੀ ਵੀ ਜ਼ਿਆਦਾ ਨਿਸ਼ਾਨੇ ‘ਤੇ ਸਨ। ਤਿੰਨਾਂ ਨੇ ਮਿਲ ਕੇ ਫਿਰੌਤੀ ਲਈ ਉੱਚ-ਪ੍ਰੋਫਾਈਲ NRIs ਨੂੰ ਨਿਸ਼ਾਨਾ ਬਣਾਉਣ ਲਈ ਅੰਤਰਰਾਸ਼ਟਰੀ ਸਿੰਡੀਕੇਟ ਦਾ ਗਠਨ ਕੀਤਾ।

ਗੋਲਡੀ ਸਮੇਤ ਕਈ ਹੋਰ ਸਨ, ਜੋ ਵਿਦੇਸ਼ਾਂ ਵਿਚ ਸੰਚਾਲਨ ਕਰਦੇ ਸਨ, ਜਦਕਿ ਅਨੁਰਾਧਾ (Anuradha) ਅਤੇ ਲਾਰੈਂਸ ਭਾਰਤ ਵਿੱਚ ਹਨ।