ਮੀਡੀਆ ਵਲੋਂ ਮੂਸੇਵਾਲੇ ਦੀ ਆਖਰੀ ਵੀਡੀਉ ਕਹਿ ਕੀਤੀ ਜਾ ਰਹੀ ਵਾਇਰਲ ਵੀਡੀਉ ਇਕ ਸਾਲ ਪੁਰਾਣੀ

741

ਮੀਡੀਆ ਵਾਲਿਉ ਸ਼ਰਮ ਕਰੋ ਬਲਦੀ ਤੇ ਤੇਲ ਨਾਂ ਪਾਉ..ਆਹ ਜਿਹੜੀ ਵੀਡੀਉ ਤੁਸੀਂ ਮੂਸੇਵਾਲੇ ਦੀ ਅਾਖਰੀ ਵੀਡੀਉ ..ਕਹਿ ਕੇ ਪਾ ਰਹੇ ਹੋ – ਇਹ ਬਹੁਤ ਪੁਰਾਣੀ ਜਦੋਂ ਬੱਬੂ ਮਾਨ ਤੇ ਮੂਸੇਵਾਲੇ
ਤੇ ਫੈਂਨਾਂ ਫੇਸਬੁੱਕ ਤੇ ਰੌਲਾ ਪਾਇਆ ਹੋਇਆ ਸੀ

ਕਤਲ ਤੋਂ ਪਹਿਲਾਂ ਦਾ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਇਕ ਪੁਰਾਣੇ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਉਸਨੂੰ ਫੋਨ ਅਤੇ ਈ-ਮੇਲ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੂਸੇਵਾਲਾ ਦਾ ਮਾਨਸਾ ਵਿੱਚ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਇਸ ਪਿੱਛੇ ਕਿਸੇ ਪੰਜਾਬੀ ਗਾਇਕ ਵੱਲ ਇਸ਼ਾਰਾ ਕਰ ਰਹੇ ਹਨ।

ਹਾਲਾਂਕਿ ਉਨ੍ਹਾਂ ਨੇ ਖੁੱਲ੍ਹ ਕੇ ਕਿਸੇ ਦਾ ਨਾਂ ਨਹੀਂ ਲਿਆ। ਮੂਸੇਵਾਲਾ ਨੇ ਇਹ ਵੀਡੀਓ ਖੁਦ ਕਾਰ ‘ਚ ਬੈਠ ਕੇ ਬਣਾਈ ਹੈ। ਇਹ ਕਿੰਨੀ ਪੁਰਾਣੀ ਵੀਡੀਓ ਹੈ, ਇਹ ਤਾਂ ਪਤਾ ਨਹੀਂ ਪਰ ਕੁਝ ਲੋਕ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ, ਸਿੱਧੂ ਨੂੰ ਜ਼ਰੂਰ ਪਤਾ ਸੀ।

ਮੂਸੇਵਾਲਾ ਨੇ ਦੱਸਿਆ ਕਿ 15-20 ਸਾਲ ਪਹਿਲਾਂ ਅੰਮ੍ਰਿਤਸਰ ਦਾ ਇੱਕ ਕਲਾਕਾਰ ਸੀ। ਉਸ ਦੇ ਬਹੁਤ ਵਧੀਆ ਗਾਣੇ ਸਨ। ਜਦੋਂ ਉਸ ਦਾ ਪ੍ਰਚਾਰ ਹੋਇਆ ਤਾਂ ਪਹਿਲਾਂ ਤੋਂ ਸਥਾਪਤ ਕਲਾਕਾਰਾਂ ਨੇ ਉਸ ਦੇ ਘਰ ਦਾ ਨੰਬਰ ਦਿੱਤਾ। ਉਸ ਸਮੇਂ ਲੈਂਡਲਾਈਨ ਹੁੰਦੇ ਸੀ। ਉਸ ਦੇ ਘਰ ਦਾ ਨੰਬਰ ਗਰੁੱਪ ਵਿੱਚ ਪਾ ਦਿੱਤਾ ਗਿਆ ਸੀ। ਸਾਰਿਆਂ ਵੱਲੋਂ ਇਸ ਫੋਨ ਨੰ ‘ਤੇ ਗਾਲ੍ਹਾਂ ਕੱਢਣ ਦੀ ਗੱਲ ਕਹੀ ਗਈ। ਉਹ ਇੱਕ ਚੰਗਾ ਆਦਮੀ ਸੀ ਜੋ ਛੱਡ ਗਿਆ। ਫਿਰ ਉਸ ਨੇ ਇਕ-ਦੋ ਲੋਕਾਂ ਨਾਲ ਫਿਰ ਉਹੀ ਗੱਲ ਕੀਤੀ।

ਮੇਰੇ ਨਾਲ ਵੀ ਉਹ ਹੀ ਕਰ ਰਹੇ
ਮੂਸੇਵਾਲਾ ਨੇ ਕਿਹਾ ਕਿ ਉਹ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਕਰ ਰਿਹਾ ਹੈ। ਜਿਸ ਨੰਬਰ ‘ਤੇ ਸ਼ੋਅ ਬੁੱਕ ਕੀਤੇ ਜਾਂਦੇ ਹਨ, ਉਸ ‘ਤੇ ਕਾਲ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਈ-ਮੇਲ ਕੀਤੇ ਜਾ ਰਹੇ ਹਨ ਕਿ ਅਸੀਂ ਇਹ ਕਰਾਂਗੇ। ਮੂਸੇਵਾਲਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਕਿਸੇ ਨੂੰ ਬੁਰਾ ਨਹੀਂ ਕਿਹਾ ਤੇ ਜਿਸ ਨੂੰ ਵੀ ਕਿਹਾ, ਖੁੱਲ੍ਹ ਕੇ ਕਿਹਾ। ਮੂਸੇਵਾਲਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਅਤੇ ਇਨ੍ਹਾਂ ਦੇ ਆਕਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਕਿਸੇ ਦੇ ਲੈਣ-ਦੇਣ ‘ਚ ਨਹੀਂ ਹਾਂ। ਮੈਨੂੰ ਇਸ ਮਾਮਲੇ ‘ਚ ਨਾ ਘਸੀਟਿਆ ਜਾਵੇ। ਹੁਣ ਤੱਕ ਕੁੜੀਆਂ ਦੇ ਪੇਜ ‘ਤੇ ਕੁਮੈਂਟ ਕਰਕੇ ਦਬਾਉਂਦੇ ਰਹੇ। ਮੈਂ ਲੋ ਸਟੈਂਡਡ ਦੇ ਕੰਮ ਨਹੀਂ ਕਰਦਾ।

ਮੈਂ ਚੰਡੀਗੜ੍ਹ ‘ਚ ਲੁਕ ਕੇ ਨਹੀਂ ਬੈਂਦਾ ਤੇ ਗਲਤੀਆਂ ਦਾ ਗਲਤ ਫਾਇਦਾ ਨਹੀਂ ਚੁੱਕਦਾ
ਮੂਸੇਵਾਲਾ ਨੇ ਕਿਹਾ ਕਿ ਮੈਂ ਲੁਕ ਕੇ ਨਹੀਂ ਬੈਠਦਾ। ਮੈਂ ਆਪਣੇ ਪਿੰਡ ਰਹਿੰਦਾ ਹਾਂ। ਚੰਡੀਗੜ੍ਹ ਵਿੱਚ ਕਿਸੇ ਦੀ ਤਰ੍ਹਾਂ ਨਹੀਂ ਰਹਿੰਦਾ। ਜੇ ਕਿਸੇ ਨੇ ਪੰਗਾ ਲੈਣਾ ਹੈ ਤਾਂ ਸਾਹਮਣੇ ਆ ਕੇ ਲਵੇ। ਫ਼ੋਨ ਕਰਕੇ ਅਜਿਹੀਆਂ ਗੱਲਾਂ ਨਾ ਕਰੋ। ਵਾਹਿਗੁਰੂ ਨੇ ਪ੍ਰਤਿਭਾ ਬਖਸ਼ੀ ਹੈ। ਹੋ ਸਕਦਾ ਹੈ ਕਿ ਮੈਂ ਗਲਤੀਆਂ ਕੀਤੀਆਂ ਹੋਣ ਪਰ ਉਹਨਾਂ ਦਾ ਗਲਤ ਫਾਇਦਾ ਨਾ ਚੁੱਕੋ।