ਪੰਜਾਬ ਪੁਲਿਸ ਮੇਰਾ ਕਰ ਦੇਵੇਗੀ ‘ਐਨਕਾਊਂਟਰ’ – ਸਿੱਧੂ ਮੂਸੇਵਾਲਾ ਮਾਮਲੇ ਵਿੱਚ ਨਾਂਅ ਆਉਣ ’ਤੇ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ਅਦਾਲਤ ਵੱਲੋਂ ਰੱਦ

854

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਦੇ ਹੱਥੋਂ ‘ਐਨਕਾਊਂਟਰ’ ਦਾ ਡਰ ਸਤਾ ਰਿਹਾ ਹੈ।

ਸਿੱਧੂ ਮੂਸੇਵਾਲਾ ਕੇਸ ਵਿੱਚ- ਆਪਣਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਆਪਣੇ ਵਕੀਲਾਂ ਰਾਹੀਂ ਪਟਿਆਲਾ ਹਾਊਸ ਅਦਾਲਤ ਦਾ ਰੁਖ਼ ਕੀਤਾ ਤੇ ਇਕ ਪਟੀਸ਼ਨਪਾ ਕੇ ਇਹ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇ ਉਸਨੂੰ ਪੰਜਾਬ ਪੁਲਿਸ ਨੂੰ ਸੌਂਪਿਆ ਜਾਂਦਾ ਹੈ ਤਾਂ ਪੰਜਾਬ ਪੁਲਿਸ ਉਸਨੂੰ ਝੂਠੇ ਮੁਕਾਬਲੇ ਵਿੱਚ ਮਾਰ ਸਕਦੀ ਹੈ ਅਤੇ ਉਸਨੂੰ ਇਸ ਮਾਮਲੇ ਵਿੱਚ ਟਰਾਇਲ ਦੌਰਾਨ ਵੀ ਇਨਸਾਫ਼ ਮਿਲਣ ਦੀ ਉਮੀਦ ਨਹੀਂ ਹੈ।

ਲਾਰੈਂਸ ਬਿਸ਼ਨੋਈ ਨੇ ਇਹ ਵੀ ਮੰਗ ਕੀਤੀ ਕਿ ਉਸਤੋਂ ਜੇਲ੍ਹ ਵਿੱਚ ਹੀ ਪੁੱਛ ਗਿੱਛ ਕੀਤੀ ਜਾਵੇ ਪਰ ਅਦਾਲਤ ਨੇ ਇਹ ਕਹਿੰਦਿਆਂ ਪਟੀਸ਼ਨ ਖ਼ਾਰਜ ਕਰ ਦਿੱਤੀ ਕਿ ਕਾਨੂੰਨ ਵਿਵਸਥਾ ਦਾ ਮਾਮਲਾ ਸੂਬਿਆਂ ਦੇ ਤਹਿਤ ਹੈ ਇਸ ਲਈ ਉਹ ਇਸ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨਗੇ।

ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਖ਼ੁਦ ਲਗਪਗ 5 ਦਰਜਨ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਇਹ ਕੇਸ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਵਿੱਚ ਦਰਜ ਹਨ।

ਲਾਰੈਂਸ ਬਿਸ਼ਨੋਈ ਉਸ ਵੇਲੇ ਵੱਡੇ ਪੱਧਰ ’ਤੇ ਚਰਚਾ ਵਿੱਚ ਆਇਆ ਸੀ ਜਦ ਉਸਨੇ ਬਾਲੀਵੁੱਡ ਸਿਤਾਰੇ ਸਲਮਾਨ ਖ਼ਾਨ ਨੂੂੰ ਮਾਰ ਦੇਣ ਦੀ ਧਮਕੀ ਦਿੱਤੀ ਸੀ।

ਰਿਪੋਰਟਾਂ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਇਕ ਨਜ਼ਦੀਕੀ, ਕੈਨੇਡਾ ਰਹਿੰਦੇ ਗੋਲਡੀ ਬਰਾਰ ਵੱਲੋਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਲਈ ਗਈ ਸੀ।

29 ਸਾਲਾ ਗਾਇਕ-ਰੈਪਰ ਤੋਂ ਰਾਜਨੇਤਾ ਬਣੇ ਸਿੱਧੂ ਮੂਸੇਵਾਲਾ ਨੂੰ ਐਤਵਾਰ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦਾ ਪਿੱਛਾ ਕਰਕੇ ਉਸ ਵੇਲੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਜਦ ਉਹ ਆਪਣੇ ਦੋ ਦੋਸਤਾਂ ਨਾਲ ਆਪਣੀ ਥਾਰ ਕਾਰ ਵਿੱਚ ਆਪਣਾ ਮਾਸੀ ਨੂੰ ਮਿਲਣਲਈ ਜਾ ਰਿਹਾ ਸੀ। ਚਿੱਟੇ ਦਿਨੀਂ ਹੋਏ ਇਸ ਕਤਲ ਨੇ ਕੌਮੀ ਪੱਧਰ ’ਤੇ ਸਨਸਨੀ ਪੈਦਾ ਕਰ ਦਿੱਤੀ ਸੀ।

ਗ੍ਰਿਫਤਾਰ ਸ਼ੂਟਰ ਨੇ ਦੱਸੀ ਮੂਸੇਵਾਲਾ ਦੇ ਕਤਲ ਦੀ ਸਾਰੀ ਕਹਾਣੀ..ਪੰਜਾਬ ਪੁਲਿਸ ਦੀ ਢਿੱਲ ਕਰਕੇ ਗਈ Moosewala ਦੀ ਜਾਨ.. Delhi Police ਨੇ ਪਹਿਲਾ ਹੀ ਕਰ ਦਿੱਤਾ ਸੀ ਅਲਰਟ !

Moosewala murder: Court junks Bishnoi’s plea fearing ‘fake encounter’