Breaking News
Home / Latest News / ਜੈਪਾਲ ਭੁੱਲਰ ਮਾਮਲੇ ’ਚ ਵੱਡਾ ਖ਼ੁਲਾਸਾ, ਸੀ. ਸੀ. ਟੀ. ਵੀ. ਫੁਟੇਜ ’ਚ ਨਜ਼ਰ ਆਈਆਂ ਕੁੜੀਆਂ

ਜੈਪਾਲ ਭੁੱਲਰ ਮਾਮਲੇ ’ਚ ਵੱਡਾ ਖ਼ੁਲਾਸਾ, ਸੀ. ਸੀ. ਟੀ. ਵੀ. ਫੁਟੇਜ ’ਚ ਨਜ਼ਰ ਆਈਆਂ ਕੁੜੀਆਂ

ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦਾ ਵੈਸਟ ਬੰਗਾਲ ਵਿਚ ਐ ਨ ਕਾ ਊਂ ਟ ਰ ਹੋਣ ਤੋਂ ਬਾਅਦ ਕਈ ਵੱਡੇ ਖੁਲਾਸੇ ਹੋ ਰਹੇ ਹਨ। ਪੁਲਸ ਹੱਥ ਇਕ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ, ਜਿਸ ਵਿਚ ਐਨ ਕਾਊਂ ਟਰ ਤੋਂ 48 ਘੰਟੇ ਪਹਿਲਾਂ ਮਤਲਬ 7 ਜੂਨ ਨੂੰ ਦੋ ਕੁੜੀਆਂ ਕਾਲੇ ਰੰਗ ਦੀ ਕਾਰ ਵਿਚ ਆਉਂਦੀਆਂ ਹਨ ਅਤੇ ਫਿਰ ਦੋਵੇਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਫਲੈਟ ਵਿਚ ਚਲੀਆਂ ਜਾਂਦੀਆਂ ਹਨ। ਦੋਵੇਂ ਕੁੜੀਆਂ 8 ਜੂਨ ਨੂੰ ਉਥੋਂ ਨਿਕਲਦੀਆਂ ਹਨ। ਜਿਨ੍ਹਾਂ ਨੂੰ ਦੋਵੇਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਛੱਡਣ ਲਈ ਫਲੈਟ ’ਚੋਂ ਗਰਾਊਂਡ ਫਲੋਰ ਤੱਕ ਆਉਂਦੇ ਹਨ। ਇਹ ਸਾਰਾ ਕੁੱਝ ਹੋਣ ਤੋਂ ਬਾਅਦ 9 ਜੂਨ ਨੂੰ ਦੋਵਾਂ ਦਾ ਐਨ ਕਾਊਂ ਟਰ ਹੋ ਜਾਂਦਾ ਹੈ।

ਅਖ਼ਬਾਰੀ ਰਿਪੋਰਟਾਂ ਮੁਤਾਬਕ ਪੁਲਸ ਨੂੰ ਇਸ ਕਾਲੇ ਰੰਗ ਦੀ ਕਾਰ ਦੀ ਭਾਲ ਹੈ, ਜਿਸ ਨਾਲ ਇਨ੍ਹਾਂ ਕੁੜੀਆਂ ਦੇ ਬਾਰੇ ਪਤਾ ਲੱਗ ਸਕੇ। ਉਥੇ ਹੀ ਪੁਲਸ ਨੂੰ ਫਲੈਟ ’ਚੋਂ ਕਈ ਦਤਸਤਾਵੇਜ਼, ਪੈਨਡਰਾਈਵ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਜਿਸ ਨੂੰ ਜਾਂਚ ਲਈ ਲੈਬ ’ਚ ਭੇਜਿਆ ਗਿਆ ਹੈ। ਉਧਰ, ਜੈਪਾਲ ਦਾ ਇਕ ਹਫ਼ਤੇ ਬਾਅਦ ਵੀ ਸਸਕਾਰ ਨਹੀਂ ਹੋ ਸਕਿਆ। ਉਸ ਦੇ ਪਿਤਾ ਨੇ ਮੰਗਲਵਾਰ ਨੂੰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਅਤੇ ਪੀ. ਜੀ. ਆਈ. ਵਿਚ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ।

ਸੂਤਰਾਂ ਮੁਤਾਬਕ ਪੁਲਸ ਨੂੰ ਉਕਤ ਫਲੈਟ ਵਿਚੋਂ ਵੀ ਕੁੱਝ ਦਸਤਾਵੇਜ਼ ਮਿਲੇ ਹਨ, ਜੋ ਕਿ ਰਾਜੀਵ ਅਤੇ ਭੂਸ਼ਣ ਕੁਮਾਰ ਦੇ ਨਾਮ ’ਤੇ ਹਨ। ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਦੋਵਾਂ ਨੇ ਆਪਣੀ ਪਛਾਣ ਇਨ੍ਹਾਂ ਦੋ ਨਾਵਾਂ ਨਾਲ ਬਣਾਈ ਹੋਈ ਸੀ। ਇਨ੍ਹਾਂ ਨਾਵਾਂ ਤੋਂ ਹੀ ਇਨ੍ਹਾਂ ਨੇ ਫਲੈਟ ਵੀ ਲਿਆ ਹੋਇਆ ਸੀ। ਇਸ ਤੋਂ ਇਲਾਵਾ ਇਕ ਆਕਾਸ਼ ਪਾਲ ਦੇ ਨਾਮ ਤੋਂ ਵੀ ਆਧਾਰ ਕਾਰਡ ਅਤੇ ਪੈੱਨਡਰਾਈਵ ਪੁਲਸ ਨੂੰ ਮਿਲੀ ਹੈ।


About admin

Check Also

ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਵਿਚ ਕੀਤਾ ਬੈਨ

ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਸਰਕਾਰ ਨੇ ਭਾਰਤ ਵਿਚ ਕੀਤਾ …

%d bloggers like this: