ਮੂਸੇਵਾਲੇ ਨੇ ਪਹਿਲਾਂ ਹੀ ਜਾਨ ਨੂੰ ਖਤਰੇ ਦਾ ਜਤਾਇਆ ਸੀ ਖਦਸ਼ਾ

1070

ਮਾਨਸਾ ਦੇ ਪਿੰਡ ਮੂਸਾ ’ਚ ਸ਼ੁਭਦੀਪ ਸਿੰਘ ਸਿੱਧੂ ਦਾ ਜਨਮ ਹੋਇਆ। ਉਨ੍ਹਾਂ ਨੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਨਾਨ-ਮੈਡੀਕਲ ਨਾਲ ਕੀਤੀ। ਇਸ ਮਗਰੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ’ਚ ਇਕ ਸਾਲ ਦਾ ਡਿਪਲੋਮਾ ਕੈਨੇਡਾ ’ਚੋਂ ਕੀਤਾ। ਇਕ ਵਾਰ ਪੰਜਾਬ ਦੇ ਇਕ ਕਾਲਜ ਕੈਂਪਸ ’ਚ ਇਕ ਚੈਨਲ ਦੇ ਹੋਸਟ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਜਾ ਰਹੀ ਸੀ ਕਿ ਉਸੇ ਦਰਮਿਆਨ ਸ਼ੁਭਦੀਪ ਸਿੰਘ ਸਿੱਧੂ ਭੀੜ ’ਚੋਂ ਨਿਕਲ ਕੇ ਆਇਆ ਤੇ ਇਕ ਗਾਣਾ ਗਾਇਆ, ਜਿਸ ’ਤੇ ਵਿਦਿਆਰਥੀਆਂ ਨੇ ਤਾੜੀਆਂ ਵਜਾਈਆਂ ਸਨ। ਇਕ ਦੌਰ ਅਜਿਹਾ ਸੀ, ਜਦੋਂ ਸਿੱਧੂ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ ਅਤੇ ਇਕ ਹੁਣ ਦਾ ਦੌਰ ਸੀ, ਜਦੋਂ ਪੰਜਾਬੀ ਗਾਇਕੀ ’ਚ ਸਿੱਧੂ ਮੂਸੇਵਾਲਾ ਦਾ ਨਾਂ ਬੋਲਦਾ ਸੀ। ਤਕਰੀਬਨ ਚਾਰ ਸਾਲ ਪਹਿਲਾਂ ਪੰਜਾਬੀ ਸੰਗੀਤ ਜਗਤ ’ਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਪੁਲਾਂਘਾਂ ਪੁੱਟਦਿਆਂ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋ ਗਏ। ਉਨ੍ਹਾਂ ਦੇ ਗਾਏ ਕਈ ਗੀਤ ਨੌਜਵਾਨਾਂ ਦੀ ਜ਼ੁਬਾਨ ’ਤੇ ਚੜ੍ਹ ਗਏ ਤੇ ਲੋਕ ਉਨ੍ਹਾਂ ਦੇ ਗੀਤਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ।

ਮਸ਼ਹੂਰ ਪੰਜਾਬੀ ਗਾਣਿਆਂ ਨੇ ਬਣਾਈ ਪਛਾਣ
ਸਿੱਧੂ ਮੂਸੇਵਾਲਾ ਨੂੰ ਸਭ ਤੋਂ ਵਿਵਾਦਿਤ ਪੰਜਾਬੀ ਗਾਇਕਾਂ ਵਿੱਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਸੀ। ਦੋਸ਼ ਲਾਇਆ ਗਿਆ ਸੀ ਕਿ ਮੂਸੇਵਾਲਾ ਨੇ ਖੁੱਲ੍ਹੇਆਮ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ। ਸਤੰਬਰ 2019 ਵਿੱਚ ਰਿਲੀਜ਼ ਹੋਏ ਉਨ੍ਹਾਂ ਦੇ ਗੀਤ ‘ਜੱਟੀ ਜਿਉਣਾ ਮੋੜ ਦੀ ਬੰਦੂਕ ਵਾਰਗੀ’ ਨੇ 18ਵੀਂ ਸਦੀ ਦੀ ਸਿੱਖ ਯੋਧੇ ਮਾਈ ਭਾਗੋ ਬਾਰੇ ਵਿਵਾਦ ਪੈਦਾ ਕਰ ਦਿੱਤਾ ਸੀ। ਮੂਸੇਵਾਲਾ ਨੇ ਬਾਅਦ ਵਿੱਚ ਮੁਆਫੀ ਵੀ ਮੰਗ ਲਈ ਸੀ।

ਗਾਣੇ ਤੇ ਵਿਵਾਦ ਚੱਲਦੇ ਰਹੇ ਨਾਲ-ਨਾਲ
ਇਸ ਦੌਰਾਨ ਸਿੱਧੂ ਮੂਸੇਵਾਲਾ ’ਤੇ ਗਾਣਿਆਂ ਰਾਹੀਂ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮ ਲਾ ਕੇ ਆਲੋਚਨਾ ਵੀ ਕੀਤੀ ਜਾਦੀ ਰਹੀ ਅਤੇ ਕੇਸ ਵੀ ਦਰਜ ਹੋਏ। ਉਨ੍ਹਾਂ ਪੰਜਾਬੀ ਸੰਗੀਤ ਜਗਤ ਨੂੰ ‘ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ…’ ‘ਗੱਭਰੂ ’ਤੇ ਕੇਸ ਜਿਹੜਾ ਸੰਜੇ ਦੱਤ ’ਤੇ…’ ‘ਡਾਲਰਾਂ ਵਾਗੂਂ ਨੀਂ ਨਾਮ ਸਾਡਾ ਚੱਲਦਾ, ਅਸੀਂ ਪੁੱਤ ਡਾਕੂਆਂ ਦੇ…’ ਆਦਿ ਕਈ ਹਿੱਟ ਗਾਣੇ ਦਿੱਤੇ।

ਸਿਆਸਤ ’ਚ ਰੱਖਿਆ ਕਦਮ
ਪੰਜਾਬੀ ਸੰਗੀਤ ਜਗਤ ’ਚ ਧਾਕ ਜਮਾਉਣ ਵਾਲੇ ਸਿੱਧੂ ਮੂਸੇਵਾਲਾ ਇਸ ਦਰਮਿਆਨ ਕਾਂਗਰਸ ’ਚ ਸ਼ਾਮਲ ਹੋ ਜਾਂਦੇ ਹਨ। ਉਹ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ’ਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਖ਼ਿਲਾਫ਼ ਚੋਣ ਲੜਦੇ ਹਨ ਪਰ ਹਾਰ ਜਾਂਦੇ ਹਨ। ਇਸ ਹਾਰ ਤੋਂ ਬਾਅਦ ਆਏ ਆਪਣੇ ਗਾਣੇ ਕਾਰਨ ਸਿੱਧੂ ਮੂਸੇਵਾਲਾ ਕਾਫ਼ੀ ਚਰਚਾ ’ਚ ਰਹੇ ਸਨ।

ਕੁਝ ਹੀ ਦੇਰ ਬਾਅਦ ਹੋਏਗ ਮੂਸੇਵਾਲਾ ਦਾ ਪੋਸਟਮਾਰਟਮ,ਰਾਤ ਤੋਂ ਹੀ ਮੁਰਦਾ ਘਰ ਬਾਹਰ ਬੈਠੇ ਮੂਸੇਵਾਲਾ ਦੇ ਫ਼ੈਨ, ਰੋ-ਰੋ ਹੋਇਆ ਬੁਰਾ ਹਾਲ

ਕੁਝ ਹੀ ਦੇਰ ਬਾਅਦ ਹੋਏਗ ਮੂਸੇਵਾਲਾ ਦਾ ਪੋਸਟਮਾਰਟਮ,ਰਾਤ ਤੋਂ ਹੀ ਮੁਰਦਾ ਘਰ ਬਾਹਰ ਬੈਠੇ ਮੂਸੇਵਾਲਾ ਦੇ ਫ਼ੈਨ, ਰੋ-ਰੋ ਹੋਇਆ ਬੁਰਾ ਹਾਲ..ਸਿੱਧੂ ਮੂਸੇਵਾਲਾ ਦੇ ਕਤਲ ਦਾ ਚਸ਼ਮਦੀਦ ਆਇਆ ਕੈਮਰੇ ਅੱਗੇ !ਸੁਣੋ ਕਿਵੇਂ ਕੀਤਾ ਗਿਆ ਮੂਸੇਵਾਲੇ ਦਾ ਕਤਲ ! #SidhuMoosewala #PunjabiSinger #Firing #Jawarke
Disclaimer: Details in the story might be disturbing for some readers. Disturbing and graphic visuals. Viewer discretion is advised.