Home / International / ਕੈਨੇਡਾ ‘ਚ ਪੁਲਿਸ ਵਲੋਂ ਅਫਸਰਾਂ ਨੂੰ ਦਾੜੀ ਕੱਟਣ ‘ਤੇ ਮਾਸਕ ਪਹਿਨਣ ਦੀ ਹਦਾਇਤ ਤੋਂ ਪ੍ਰਧਾਨ ਮੰਤਰੀ ਨਿਰਾਸ਼

ਕੈਨੇਡਾ ‘ਚ ਪੁਲਿਸ ਵਲੋਂ ਅਫਸਰਾਂ ਨੂੰ ਦਾੜੀ ਕੱਟਣ ‘ਤੇ ਮਾਸਕ ਪਹਿਨਣ ਦੀ ਹਦਾਇਤ ਤੋਂ ਪ੍ਰਧਾਨ ਮੰਤਰੀ ਨਿਰਾਸ਼

ਟੋਰਾਂਟੋ/ਕੈਲਗਰੀ, 26 ਸਤੰਬਰ (ਸਤਪਾਲ ਸਿੰਘ ਜੌਹਲ, ਜਸਜੀਤ ਸਿੰਘ ਧਾਮੀ)- ਕੈਨੇਡਾ ਰਾਇਲ ਕੈਨੇਡੀਅਨ ਪੁਲਿਸ (ਆਰ.ਸੀ.ਐਮ.ਪੀ.) ਵਲੋਂ ਛੇ ਕੁ ਮਹੀਨੇ ਪਹਿਲਾਂ ਪੁਲਿਸ ਅਫਸਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਵਾਸਤੇ ਦਾੜ•ੀ ਕੱਟਣ ਦੀ ਹਦਾਇਤ ਕੀਤੀ ਗਈ ਸੀ, ਜਿਸ ਦੀ ਦੇਸ਼ ਭਰ ਵਿਚ ਸਿੱਖ ਅਤੇ ਮੁਸਲਿਮ ਜਥੇਬੰਦੀਆਂ ਵਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ | ਪਤਾ ਲੱਗਾ ਹੈ ਮਹਾਂਮਾਰੀ ਦੌਰਾਨ ਦਾੜ•ੀ ਸ਼ੇਵ ਨਾ ਕਰਨ ਵਾਲੇ ਸਿੱਖ ਅਤੇ ਮੁਸਲਿਮ ਪੁਲਿਸ ਅਫਸਰਾਂ ਸਮੇਤ ਦਰਜਨਾਂ ਦੀ ਤਦਾਦ ਵਿਚ ਅਫਸਰਾਂ ਨੂੰ ਫੀਲਡ ਡਿਊਟੀ ਤੋਂ ਹਟਾ ਕੇ ਡੈਸਕ ਡਿਊਟੀ ਦਿੱਤੀ ਗਈ ਹੈ | ਰਾਜਧਾਨੀ ਓਟਾਵਾ ਵਿਖੇ ਬੀਤੇ ਕੱਲ•੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਰ.ਸੀ.ਐਮ.ਪੀ. ਦੀ ਅਜੇ ਵੀ ਚੱਲ ਰਹੀ ਇਸ ਵਿਵਾਦਤ ਨੀਤੀ ਪ੍ਰਤੀ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਫਿਰ ਵੀ ਆਸ ਹੈ ਕਿ ਆਰ.ਸੀ.ਐਮ.ਪੀ. ਵਲੋਂ ਇਸ ਨੀਤੀ ਨੂੰ ਹੁਣ ਤੁਰੰਤ ਬਦਲਿਆ ਜਾਵੇਗਾ |

ਟਰੂਡੋ ਨੇ ਆਖਿਆ ਕਿ ਨਿਰਸੰਦੇਹ ਸਿਹਤ ਤੇ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਮਹੱਤਵਪੂਰਨ ਹੈ ਅਤੇ ਨਿਯਮਾਂ ਨੂੰ ਸਾਰੇ ਦੇਸ਼ ਵਿਚ ਇਕਸਾਰ ਲਾਗੂ ਕੀਤਾ ਜਾਣਾ ਜਰੂਰੀ ਹੈ ਪਰ ਕੈਨੇਡਾ ਵਿਚ ਕਈ ਹੋਰ ਪੁਲਿਸਾਂ (ਪ੍ਰਾਂਤਕ ਤੇ ਖੇਤਰੀ) ਦੇ ਵਿਭਾਗਾਂ ਵਲੋਂ ਧਾਰਮਿਕ ਪੱਖ ਦਾ ਸਤਿਕਾਰ ਕਰਦੇ ਹੋਏ ਬਦਲਵੇਂ ਹੱਲ ਲੱਭੇ ਗਏ ਹਨ ਤਾਂ ਆਰ.ਸੀ.ਐਮ.ਪੀ. ਵਲੋਂ ਵੀ ਅਜਿਹਾ ਕੀਤਾ ਜਾ ਸਕਦਾ ਸੀ | ਉਨ•ਾਂ ਕੁਝ ਅਫਸਰਾਂ ਨਾਲ ਵਿਤਕਰਾ ਕਰਨ ਦੀ ਨਿੰਦਾ ਵੀ ਕੀਤੀ |

ਵੈਨਕੂਵਰ, ਟੋਰਾਂਟੋ, ਕੈਲਗਰੀ ਤੇ ਮਾਂਟਰੀਅਲ ਸਮੇਤ ਹੋਰ ਸ਼ਹਿਰਾਂ ‘ਚ ਪੁਲਿਸ ਵਿਭਾਗਾਂ ਵਲੋਂ ਸੁਰੱਖਿਆ ਦੇ ਨਾਂਅ ‘ਤੇ ਆਰ.ਸੀ.ਐਮ.ਪੀ. ਵਾਂਗ ਵਿਵਾਦਤ ਨੀਤੀ ਨੂੰ ਲਾਗੂ ਨਹੀਂ ਕੀਤਾ | ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਵੀ ਕਿਹਾ ਹੈ ਕਿ ਹਰੇਕ ਪੁਲਿਸ ਅਫਸਰ ਨੂੰ ਆਪਣੇ ਧਰਮ ਦਾ ਸਤਿਕਾਰ ਕਰਦੇ ਹੋਏ ਡਿਊਟੀ ਕਰਨ ਦੇ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ, ਇਸ ਕਰਕੇ ਆਰ.ਸੀ.ਐਮ.ਪੀ. ਨਾਲ ਸੰਪਰਕ ਕੀਤਾ ਗਿਆ ਹੈ ਤਾਂ ਕਿ ਇਸ ਨੀਤੀ ਦੀ ਦਰੁੱਸਤੀ ਕੀਤੀ ਜਾ ਸਕੇ |

About admin

Check Also

Trudeau’s remarks on farm laws may damage ties with Canada: India

New Delhi, February 5 -The Centre has informed the Rajya Sabha that it has clearly …

Leave a Reply

Your email address will not be published.

%d bloggers like this: