ਪੰਜਾਬ ਸਰਕਾਰ ਨੇ ਡੇਰਾ ਮੁੱਖੀਆਂ ਸਣੇ ਇਨ੍ਹਾਂ ਲੋਕਾਂ ਦੀ ਵਾਪਸ ਲਈ ਸੁਰੱਖਿਆ

1132

ਸੁਰੱਖਿਆ ਨੂੰ ਲੈ ਕੇ ਲੋਕਾਂ ’ਚ ਆਪਣਾ ਪ੍ਰਭਾਵ ਬਣਾਉਣ ਵਾਲਿਆਂ ਦੀ ਸੁਰੱਖਿਆ ’ਤੇ ਪੰਜਾਬ ਪੁਲਸ ਵੱਲੋਂ ਲਗਾਤਾਰ ਕੈਂਚੀ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅੱਜ ਫਿਰ ਸਾਬਕਾ ਵਿਧਾਇਕਾ, ਸਾਬਕਾ ਐੱਮ.ਪੀ., ਸਾਬਕਾ ਪੁਲਸ ਅਫ਼ਸਰਾਂ ਸਮੇਤ ਡੇਰਾ ਮੁੱਖੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅੱਜ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਅੱਜ 28 ਮਈ ਨੂੰ ਮੁਲਾਜ਼ਮ ਆਪਣੀ ਰਿਪੋਰਟ ਕਰਨਗੇ।
ਡੇਰਾ ਬਿਆਸ ਦੇ ਮੁਖੀ, ਮੂਸੇਵਾਲਾ ਤੇ ਗਨੀਵ ਮਜੀਠੀਆ ਸਣੇ ਮੰਤਰੀਆ ਤੇ ਅਫਸਰਾਂ ਦੀ ਸੁਰੱਖਿਆ ‘ਤੇ ਫੇਰ ਚੱਲੀ ਕੈਂਚੀ ! ਵੇਖੋ ਕਿਸ-ਕਿਸ ਦੀ ਸਕਿਓਰਿਟੀ ਹੋਈ ਵਾਪਿਸ?

ਦੱਸ ਦੇਈਏ ਕਿ ਜਿੰਨਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਸਮਸ਼ੇਰ ਸਿੰਘ ਦੂਲੋ, ਰੰਜੀਵ ਸ਼ੁਕਲਾ, ਹਰਮਿੰਦਰ ਸਿੰਘ ਗਿੱਲ, ਜਗਦੇਵ ਸਿੰਘ ਕਮਾਲੂ, ਕੁਲਜੀਤ ਸਿੰਘ ਨਾਗਰਾ, ਮਦਨ ਲਾਲ ਜਲਾਲਪੁਰ, ਬਲਵਿੰਦਰ ਸਿੰਘ ਲਾਡੀ, ਸਿੱਧੂ ਮੂਸੇਵਾਲਾ, ਸੁਖਦੇਵ ਸਿੰਘ ਢੀਂਡਸਾ, ਰਾਣਾ ਕੇ ਪੀ, ਗਨੀਵ ਕੌਰ ਮਜੀਠੀਆ, ਸੰਤ ਨਰਿੰਜਨ ਦਾਸ ਬੱਲਾਂ, ਡੇਰਾ ਰਾਧਾ ਸੁਆਮੀ ਬਿਆਸ, ਬਾਬਾ ਹਰਜੋਤ ਸਿੰਘ, ਕਸਮੀਰਾ ਸਿੰਘ ਤੋਂ ਸੁਰੱਖਿਆ ਵਾਪਸ ਲਈ ਗਈ ਹੈ।

ਇਹ ਪੋਸਟ ਮਾਰਚ ‘ਚ ਸਾਂਝੀ ਕੀਤੀ ਸੀ। ਉਸਤੋਂ ਬਾਅਦ ਤੁਸੀਂ ਦੇਖ ਹੀ ਲਿਆ ਕਿ ਕਿਵੇਂ ਆਪ ਨੇ ਪੰਜਾਬ ਦੇ ਕੋਟੇ ‘ਚੋਂ ਕੁਝ ਬਾਹਰਲੇ ਤੇ ਕੁਝ ਅਯੋਗ ਬੰਦੇ ਰਾਜ ਸਭਾ ‘ਚ ਭੇਜ ਦਿੱਤੇ। ਹੁਣ ਦੋ ਹੋਰ ਸੀਟਾਂ ਲਈ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਸ਼ੀਤਲ ਵਿਜ ਦੇ ਨਾਮ ਦੀ ਚਰਚਾ ਹੈ।

ਸ਼ੀਤਲ ਵਿਜ ਪੂਰੀ ਤਰਾਂ ਦਾਗ਼ੀ ਵਿਅਕਤੀ ਹੈ, ਜਿਸਦੀ ਫ਼ੈਕਟਰੀ ‘ਚ ਕੁਝ ਸਾਲ ਪਹਿਲਾਂ ਗਰੀਬ ਮਜ਼ਦੂਰ ਮਰੇ ਸਨ ਤੇ ਫਿਰ ਕੇਸ ਵਿੱਚੋਂ ਬਾਦਲਾਂ ਨੇ ਛੁਡਾਇਆ ਸੀ। ਸਰਕਾਰ ਕਿਸੇ ਦੀ ਵੀ ਹੋਵੇ, ਸ਼ੀਤਲ ਵਿਜ ਪੈਸੇ ਦੇ ਜ਼ੋਰ ‘ਤੇ ਵਿੱਚ ਵੜ ਜਾਂਦਾ। ਹੁਣ ਤਾਂ ਪੈਸਾ ਵੀ ਖ਼ਰਚਿਆ ਤੇ ਨਾਲ ਦੀਪਕ ਬਾਲੀ ਵਰਗਾ ਮਿੱਤਰ ਵੀ ਪਾਰਟੀ ਵਿੱਚ ਹੈ। ਪੰਜਾਬ ਲਈ ਸ਼ੀਤਲ ਵਿਜ ਦਾ ਕੀ ਯੋਗਦਾਨ ਹੈ? ਇਹ ਸਵਾਲ ਤਾਂ ਕਰਨਾ ਬਣਦਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Fastway to DSTV ?
ਪੰਜਾਬ ਤੋਂ ਪੱਤਰਕਾਰ ਦੱਸ ਰਹੇ ਕਿ ਕੇਬਲ ਵਾਲੇ ਹੁਣ ਬਾਦਲਾਂ ਦੇ ਕਰੀਬੀ ਗੁਰਦੀਪ ਸਿੰਘ ਦੀ “ਫਾਸਟਵੇਅ” ਕੇਬਲ ਦੀ ਥਾਂ “ਦੈਨਿਕ ਸਵੇਰਾ ਟਾਈਮਜ਼” ਵਾਲੇ ਸ਼ੀਤਲ ਵਿਜ ਦੀ ਕੰਪਨੀ DSTV ਦੇ ਬਕਸੇ ਲਾਉਣ ਲੱਗੇ ਹਨ। ਸ਼ੀਤਲ ਵਿਜ ਜਲੰਧਰ ਆਧਾਰਤ ਗਰਮ ਕੰਬਲ ਬਣਾਉਣ ਵਾਲੇ ਵੱਡੇ ਸਨਅਤਕਾਰ ਹਨ, ਜਿਨ੍ਹਾਂ ਦਾ ਨਾਮ “ਆਪ” ਵੱਲੋਂ ਰਾਜ ਸਭਾ ‘ਚ ਭੇਜਣ ਵਾਲੀਆਂ ਸ਼ਖਸੀਅਤਾਂ ਵਿੱਚ ਸ਼ਾਮਲ ਕੀਤੇ ਜਾਣ ਦੀ ਚਰਚਾ ਚੱਲ ਰਹੀ ਹੈ। ਦੱਸਣਯੋਗ ਹੈ ਕਿ ਮਾਰਚ ਦੇ ਅਖੀਰ ਤੱਕ ਪੰਜਾਬ ‘ਚ ਬਹੁਮਤ ਨਾਲ ਜਿੱਤੀ “ਆਪ” ਵੱਲੋਂ ਸੱਤ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਜਾਣੇ ਹਨ। ਵੱਡਾ ਬਹੁਮਤ ਕੋਲ ਹੋਣ ਕਾਰਨ ਸਾਰੇ ਮੈਂਬਰ “ਆਪ” ਵੱਲੋਂ ਹੀ ਭੇਜੇ ਜਾਣਗੇ। ਆਸ ਰੱਖਦੇ ਹਾਂ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ “ਆਪ” ਵੱਲੋਂ ਪੰਜਾਬ ਹਿੱਸੇ ਆਈਆਂ ਰਾਜ ਸਭਾ ਸੀਟਾਂ ਵਾਸਤੇ ਕੇਵਲ ਤੇ ਕੇਵਲ ਪੰਜਾਬ ਤੋਂ, ਪੰਜਾਬੀ ਅਤੇ ਰਾਜ ਸਭਾ ‘ਚ ਪੰਜਾਬ ਦੇ ਮਸਲੇ ਚੁੱਕਣ ਦੇ “ਸਮਰੱਥ” “ਬੇਦਾਗ਼ ਸ਼ਖਸੀਅਤਾਂ” ਹੀ ਭੇਜੀਆਂ ਜਾਣਗੀਆਂ। ਵਿਜ ਵਰਗੇ ਦਾਗ਼ੀ ਬੰਦੇ ਪਰ੍ਹੇ ਰੱਖੇ ਜਾਣਗੇ। ਸ਼ੀਤਲ ਵਿਜ “ਦੈਨਿਕ ਸਵੇਰਾ ਟਾਈਮਜ਼” ਅਖਬਾਰ ਦੇ ਸੰਪਾਦਕ ਵੀ ਹਨ। ਯਾਦ ਰਹੇ ਕਿ ਬਾਦਲਾਂ ਨੇ ਵੀ ਜਲੰਧਰ ਤੋਂ ਛਪਦੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਰਾਜ ਸਭਾ ਵਾਸਤੇ ਨਾਮਜ਼ਦ ਕੀਤਾ ਸੀ।ਕੇਬਲ ਮਨੌਪਲੀ ਅਤੇ ਰਾਜ ਸਭਾ ਨਾਮਜ਼ਦਗੀਆਂ ਅਹਿਮ ਮਸਲੇ ਹਨ, ਜਿਨ੍ਹਾਂ ਦੀ ਬੀਤੇ ‘ਚ ਬਹੁਤ ਦੁਰਵਰਤੋਂ ਹੋਈ ਹੈ। ਭਗਵੰਤ ਮਾਨ ਅਤੇ ਆਪ ਦੀ ਪੰਜਾਬ ਟੀਮ ਦੋਵੇਂ ਮਸਲਿਆਂ ‘ਤੇ ਬੜੇ ਗ਼ੌਰ ਨਾਲ, ਪੰਜਾਬ ਦੇ ਹਿਤ ‘ਚ ਫੈਸਲਾ ਲਵੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ