Breaking News
Home / National / ਰਾਮ ਮੰਦਰ ਦੇ ਦਾਨ ‘ਚ ਹੋਇਆ ਵੱਡਾ ਘਪਲਾ

ਰਾਮ ਮੰਦਰ ਦੇ ਦਾਨ ‘ਚ ਹੋਇਆ ਵੱਡਾ ਘਪਲਾ

ਅਯੁੱਧਿਆ: ‘ਰਾਮ ਮੰਦਰ ਆਮ ਲੋਕਾਂ ਦੀ ਆਸਥਾ ਦਾ ਪ੍ਰਤੀਕ, ਪਰ BJP ਤੇ RSS ਨੇ ਵਪਾਰ ਦਾ ਜ਼ਰੀਆ ਬਣਾਇਆ’ – ਕਾਂਗਰਸ

ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਲਈ ਜ਼ਮੀਨ ਖ਼ਰੀਦ ਵਿੱਚ ਵੱਡੇ ਘੁਟਾਲੇ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹਨ।

ਜ਼ਮੀਨ ਖ਼ਰੀਦ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਲੈ ਕੇ ਕਾਂਗਰਸ ਅਤੇ ਸੁਹੇਲਦੇਵ ਸਮਾਜ ਪਾਰਟੀ ਨੇ ਭਾਜਪਾ ‘ਤੇ ਹ ਮ ਲਾ ਕੀਤਾ ਹੈ।

ਕਦੇ ਭਾਜਪਾ ਦੀ ਸਹਿਯੋਗੀ ਰਹੀ ਸੁਹੇਲਦੇਵ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਅਤੇ ਆਰਐਸਐਸ ਨੇ ਰਾਮ ਮੰਦਰ ਨੂੰ ‘ਵਪਾਰ ਦਾ ਜ਼ਰੀਆ’ ਬਣਾ ਲਿਆ ਹੈ। ਉਧਰ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ‘ਤੇ ਸਵਾਲ ਚੁੱਕੇ ਹਨ।

ਕਾਂਗਰਸ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਰਾਮ ਜਨਮ ਭੂਮੀ ਤੀਰਥ ਟਰੱਸਟ ਵੱਲੋਂ ਅਯੁੱਧਿਆ ਵਿਖੇ ਰਾਮ ਮੰਦਰ ਲਈ ਜ਼ਮੀਨ ਖਰੀਦਣ ਦੇ ਦੋਸ਼ਾਂ ਦੀ ਜਾਂਚ ਦੀ ਨਿਗਰਾਨੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਢੁਕਵਾਂ ਇਹ ਹੋਵੇਗਾ ਕਿ ਮੰਦਰ ਨਿਰਮਾਣ ਦੇ ਕੰਮ ਨਾਲ ਜੁੜੇ ਸੌਦੇ ਸਾਫ਼ ਅਤੇ ਨਿਰਪੱਖ ਹੋਣ।

ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਦੱਸਿਆ, ‘‘ ਪਹਿਲੀ ਨਜ਼ਰ ਵਿੱਚ ਮੰਦਰ ਦੀ ਜ਼ਮੀਨ ਖਰੀਦ ਘੁਟਾਲੇ ਲਈ ਭਾਜਪਾ ਅਤੇ ਆਰਐਸਐਸ ਦੇ ਲੋਕ ਜ਼ਿੰਮੇਵਾਰ ਹਨ। ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਇਹ ਰਾਜਨੀਤੀ ਦੇ ਘੇਰੇ ਤੋਂ ਦੂਰ ਹੈ। ਇਹ ਆਮ ਮਾਮਲਾ ਨਹੀਂ ਹੈ। ਸਾਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਮੁੱਦੇ ਦਾ ਖੁਦ ਨੋਟਿਸ ਲਏਗੀ ਅਤੇ ਮਾਮਲੇ ਦੀ ਪੜਤਾਲ ਕਰੇਗੀ। ” ਉਨ੍ਹਾਂ ਕਿਹਾ ਕਿ ਲਗਾਏ ਗਏ ਦੋਸ਼ ਗੰਭੀਰ ਹਨ। ਮੰਦਰ ਦੇ ਪ੍ਰਬੰਧਕਾਂ ’ਤੇ ਦੋ ਕਰੋੜ ਦੀ ਜ਼ਮੀਨ 18.4 ਕਰੋੜ ਰੁਪਏ ਵਿੱਚ ਖਰੀਦਣ ਦਾ ਦੋਸ਼ ਹੈ। ਇਹ ਪੁੱਛੇ ਜਾਣ ਕਿ ਕੀ ਕਾਂਗਰਸ ਚਾਹੁੰਦੀ ਹੈ ਕਿ ਮੰਦਰ ਦੇ ਨਿਰਮਾਣ ਨੂੰ ਮਸਲੇ ਦੇ ਹੱਲ ਹੋਣ ਤੱਕ ਰੋਕ ਦਿੱਤਾ ਜਾਵੇ। ਸੁਰਜੇਵਾਲਾ ਨੇ ਕਿਹਾ, ‘‘’ਮੰਦਰ ਦੇ ਨਿਰਮਾਣ ਨੂੰ ਰੋਕਣ ਦਾ ਕੋਈ ਸਵਾਲ ਨਹੀਂ, ਪਰ ਲੋਕ ਹਿਤ ਵਿੱਚ ਜ਼ਰੂਰੀ ਹੈ ਕਿ ਸੌਦੇ ’ਚ ਕਿਸੇ ਵੀ ਤਰ੍ਹਾਂ ਦੀ ਅਣਉਚਿਤ ਕਾਰਵਾਈ ਦੀ ਪੜਤਾਲ ਹੋਣੀ ਚਾਹੀਦੀ ਹੈ। ਇਹ ਮਾਮਲਾ ਆਸਥਾ ਨਾਲ ਜੁੜਿਆ ਹੈ। ’’

ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਉੱਤੇ ਸਾਲਾਂ ਤੋਂ ਦੋਸ਼ ਲਗਾਏ ਜਾ ਰਹੇ ਹਨ। ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਟਰੱਸਟ ਨੇ ਅੱਜ ਮੁੜ ਦੋਸ਼ਾਂ ਦਾ ਖੰਡਨ ਕਰਦਿਆਂ ਬਿਆਨ ਜਾਰੀ ਕੀਤਾ ਜਿਸ ਵਿੱਚ ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਗਿਆ।

About admin

Check Also

ਤਾਲਿਬਾਨ ਦੀ ਭਾਰਤ ਨੂੰ ਖੁੱਲ੍ਹੀ ਚਿਤਾਵਨੀ- ‘ਅਫਗਾਨਿਸਤਾਨ ਵਿਚ ਫੌਜ ਭੇਜੀ ਤਾਂ ਚੰਗਾ ਨਹੀਂ ਹੋਵੇਗਾ’

ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੇ ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। …

%d bloggers like this: