Breaking News
Home / Punjab / ਸੀਬੀਐੱਸਈ ਵੱਲੋਂ ਪੰਜਾਬੀ ਭਾਸ਼ਾ ਨਾਲ ਵਿਤਕਰਾ

ਸੀਬੀਐੱਸਈ ਵੱਲੋਂ ਪੰਜਾਬੀ ਭਾਸ਼ਾ ਨਾਲ ਵਿਤਕਰਾ

ਬੜੇ ਮਾਣ ਨਾਲ ਕਹਿ ਦਿੰਦੇ-ਸਾਡਾ ਬੱਚਾ CBSE ਸਕੂਲੇ ਪੜ੍ਹਦਾ | ਦੇਖਲੋ CBSE ਦੀ ਕ ਰ ਤੂ ਤ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਸਾਰੇ ਵਿਸ਼ਿਆਂ ਦਾ ਨਤੀਜਾ ਤਿਆਰ ਕਰਨ ਦੇ ਅੰਕੜੇ ਸਕੂਲਾਂ ਨੂੰ ਭੇਜੇ ਹਨ ਪਰ ਪੰਜਾਬੀ ਦਾ ਨਤੀਜਾ ਤਿਆਰ ਕਰਨ ਲਈ ਅਜਿਹੇ ਅੰਕੜੇ ਨਹੀਂ ਭੇਜੇ ਗਏ। ਪੰਜਾਬ ਦੇ ਸਕੂਲਾਂ ਵੱਲੋਂ ਬੋਰਡ ਨੂੰ ਇਸ ਸਮੱਸਿਆ ਸਬੰਧੀ ਸ਼ਿਕਾਇਤ ਕਰਨ ਮਗਰੋਂ ਬੋਰਡ ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ ਪੰਜਾਬੀ ਦੀ ਥਾਂ ਹਿੰਦੀ ਦੇ ਅੰਕਾਂ ਨੂੰ ਆਧਾਰ ਬਣਾ ਕੇ ਨਤੀਜਾ ਤਿਆਰ ਕਰਨ, ਜਿਸ ਨਾਲ ਪੰਜਾਬ ਤੇ ਹੋਰ ਸੂਬਿਆਂ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਅੰਕ ਘਟਣ ਦਾ ਖਦਸ਼ਾ ਬਣ ਗਿਆ ਹੈ।

ਸੀਬੀਐੱਸਈ ਨੇ ਇਸ ਸਾਲ ਦਸਵੀਂ ਦੀ ਪ੍ਰੀਖਿਆ ਕਰੋਨਾ ਕਾਰਨ ਰੱਦ ਕਰ ਦਿੱਤੀ ਸੀ ਤੇ ਸਕੂਲਾਂ ਨੂੰ ਕਿਹਾ ਸੀ ਕਿ ਉਹ ਵਿਦਿਆਰਥੀਆਂ ਦੇ ਲਏ ਗਏ ਟੈਸਟਾਂ, ਇੰਟਰਨਲ ਪ੍ਰੀਖਿਆਵਾਂ ਤੇ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕ ਸੀਬੀਐੱਸਈ ਨੂੰ ਭੇਜਣ ਤਾਂ ਕਿ ਬੋਰਡ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰ ਸਕੇ। ਇਸ ਮਗਰੋਂ ਬੋਰਡ ਨੇ ਸਕੂਲਾਂ ਨੂੰ ਨਤੀਜਾ ਤਿਆਰ ਕਰਨ ਦਾ ਫਾਰਮੈਟ ਭੇਜਿਆ, ਜਿਸ ਵਿੱਚ ਵਿਸ਼ੇ ਵਾਰ ਅੰਗਰੇਜ਼ੀ, ਸੋਸ਼ਲ ਸਟੱਡੀਜ਼, ਵਿਗਿਆਨ, ਗਣਿਤ, ਹਿੰਦੀ ਤੇ ਸੰਸਕ੍ਰਿਤ ਦੇ ਅੰਕ ਦੇਣ ਦਾ ਫਾਰਮੈਟ ਹੈ, ਪਰ ਇਸ ਵਿੱਚੋਂ ਪੰਜਾਬੀ ਗਾਇਬ ਸੀ। ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਨੇ ਜਦੋਂ ਇਸ ’ਤੇ ਇਤਰਾਜ਼ ਜਤਾਇਆ ਤਾਂ ਬੋਰਡ ਨੇ ਨਤੀਜਾ ਤਿਆਰ ਕਰਨ ਵਾਲੇ ਅਧਿਆਪਕਾਂ ਨੂੰ ਕਿਹਾ ਕਿ ਉਹ ਪੰਜਾਬੀ ਦੀ ਫ਼ੀਸਦ, ਹਿੰਦੀ ਦੇ ਵਿਦਿਆਰਥੀਆਂ ਦੀ ਫ਼ੀਸਦ ਅਨੁਸਾਰ ਹੀ ਤਿਆਰ ਕਰਨ। ਹੁਸ਼ਿਆਰਪੁਰ ਦੇ ਇੱਕ ਸਕੂਲ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਅੰਕ ਪੰਜਾਬੀ ਵਿੱਚ ਵੱਧ ਹਨ ਤੇ ਹਿੰਦੀ ਵਿੱਚ ਘੱਟ ਹਨ, ਜੇ ਉਹ ਵਿਦਿਆਰਥੀਆਂ ਨੂੰ ਹਿੰਦੀ ਅਨੁਸਾਰ ਅੰਕ ਦਿੰਦੇ ਹਨ ਤਾਂ ਸਕੂਲ ਦਾ ਨਤੀਜਾ ਡਿੱਗ ਜਾਵੇਗਾ।

ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਸੀਬੀਐੱਸਈ ਦੇ ਇਸ ਫ਼ੈਸਲੇ ਨਾਲ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਨਾਲ ਧੱਕਾ ਹੋਵੇਗਾ। ਪੰਜਾਬ ਤੇ ਹੋਰ ਰਾਜਾਂ ਵਿੱਚ ਸੰਸਕ੍ਰਿਤ ਦੇ ਇੰਨੇ ਵਿਦਿਆਰਥੀ ਨਹੀਂ ਹਨ, ਜਿੰਨੇ ਪੰਜਾਬੀ ਦੇ ਹਨ ਪਰ ਬੋਰਡ ਨੇ ਸੰਸਕ੍ਰਿਤ ਦਾ ਨਤੀਜਾ ਤਿਆਰ ਕਰਨ ਲਈ ਤਾਂ ਫਾਰਮੈਟ ਭੇਜ ਦਿੱਤਾ ਹੈ ਪਰ ਪੰਜਾਬੀ ਦਾ ਫਾਰਮੈਟ ਨਹੀਂ ਭੇਜਿਆ।

ਬੋਰਡ ਨੇ ਨਤੀਜਾ ਭੇਜਣ ਦੀ ਤਰੀਕ ਵਧਾਈ

ਸੀਬੀਐੱਸਈ ਨੇ ਪਹਿਲਾਂ ਸਕੂਲਾਂ ਨੂੰ ਦਸਵੀਂ ਜਮਾਤ ਦਾ ਨਤੀਜਾ 10 ਜੂਨ ਤੱਕ ਭੇਜਣ ਲਈ ਕਿਹਾ ਸੀ ਪਰ ਹੁਣ ਬੋਰਡ ਨੇ ਨਤੀਜਾ ਭੇਜਣ ਦੀ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਹੈ। ਸੀਬੀਐੱਸਈ ਮੁਹਾਲੀ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਤਿੰਨ ਮੁੱਖ ਵਿਸ਼ਿਆਂ ਦੀ ਫ਼ੀਸਦ ਅਨੁਸਾਰ ਨਤੀਜਾ ਤਿਆਰ ਕਰਨ ਲਈ ਕਿਹਾ ਗਿਆ ਹੈ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: