ਰਾਸ਼ਟਰੀ ਸਿੱਖਿਆ ਸਰਵੇਖਣ ‘ਚ ਪਹਿਲੇ ਨੰਬਰ ‘ਤੇ ਪੰਜਾਬ, ਦਿੱਲੀ ਦੇ ਸਕੂਲਾਂ ਨੂੰ ਪਛਾੜਿਆ

420

Punjab Top in national education survey-ਪੰਜਾਬ ਦੇ ਸਕੂਲਾਂ ਨੇ ਦਿੱਲੀ ਦੇ ਸਕੂਲਾਂ ਨੂੰ ਪਛਾੜਿਆ ਹੈ। ਨੈਸ਼ਨਲ ਅਚੀਵਮੈਂਟ ਸਰਵੇ ‘ਚ ਪੰਜਾਬ ਦੇ ਸਕੂਲਾਂ ਦਾ ਦਬਦਬਾ ਰਿਹਾ ਹੈ। ਨੈਸ਼ਨਲ ਅਚੀਵਮੈਂਟ ਸਰਵੇ ‘ਚ ਪੰਜਾਬ ਦਾ ਸਿੱਖਿਆ ਮਾਡਲ ਟੌਪ ‘ਤੇ ਰਿਹਾ ਹੈ। ਪੰਜਾਬ ਨੇ ਰਾਸ਼ਟਰੀ ਔਸਤ ਤੋਂ ਵੱਧ ਅੰਕ ਹਾਸਲ ਕੀਤੇ ਹਨ।

ਨਵੀਂ ਦਿੱਲੀ : ਸਕੂਲ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੇ ਕਮਾਲ ਕੀਤੀ ਹੈ। ਨੈਸ਼ਨਲ ਅਚੀਵਮੈਂਟ ਸਰਵੇ( National Achievement Survey (NAS) 2021)ਵਿੱਚ ਪੰਜਾਬ ਅੱਗੇ ਰਿਹਾ ਹੈ। ਪੰਜਾਬ ਨੇ 15 ਵਿੱਚੋਂ 10 ਕੈਟੇਗਰੀ ਵਿੱਚ ਬਾਜ਼ੀ ਮਾਰੀ ਹੈ। ਸਰਵੇ ਦੇ ਬਹਾਨੇ ਵਿਰੋਧੀਆਂ ਨੇ ਆਪ ਸਰਕਾਰ ਘੇਰੀ ਹੈ। ਆਪ ਨੇ ਕਿਹਾ, ਨਾਕਾਮ ਦਿੱਲੀ ਮਾਡਲ ਥੋਪਣ ਵਾਲੇ ਪੰਜਾਬ ਤੋਂ ਮੁਆਫ਼ੀ ਮੰਗਣ।

ਪੰਜਾਬ ਦੇ ਸਕੂਲਾਂ ਨੇ ਦਿੱਲੀ ਦੇ ਸਕੂਲਾਂ ਨੂੰ ਪਛਾੜਿਆ ਹੈ। ਨੈਸ਼ਨਲ ਅਚੀਵਮੈਂਟ ਸਰਵੇ ‘ਚ ਪੰਜਾਬ ਦੇ ਸਕੂਲਾਂ ਦਾ ਦਬਦਬਾ ਰਿਹਾ ਹੈ। ਨੈਸ਼ਨਲ ਅਚੀਵਮੈਂਟ ਸਰਵੇ ‘ਚ ਪੰਜਾਬ ਦਾ ਸਿੱਖਿਆ ਮਾਡਲ ਟੌਪ ‘ਤੇ ਰਿਹਾ ਹੈ। ਪੰਜਾਬ ਨੇ ਰਾਸ਼ਟਰੀ ਔਸਤ ਤੋਂ ਵੱਧ ਅੰਕ ਹਾਸਲ ਕੀਤੇ ਹਨ।

ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਦੇਸ਼ ਵਿਆਪੀ ਲਰਨਿੰਗ ਨਤੀਜੇ ਪੱਧਰ ਦੇ ਸਰਵੇਖਣ – ਨੈਸ਼ਨਲ ਅਚੀਵਮੈਂਟ ਸਰਵੇ (NAS) 2021 – ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿੱਖਿਆ ਮੰਤਰਾਲੇ ਵੱਲੋਂ ਪਿਛਲੇ ਸਾਲ 12 ਨਵੰਬਰ ਨੂੰ ਰਾਸ਼ਟਰੀ ਪੱਧਰ ਦਾ ਵੱਡੇ ਪੱਧਰ ‘ਤੇ ਮੁਲਾਂਕਣ ਸਰਵੇਖਣ ਕਰਵਾਇਆ ਗਿਆ ਸੀ ਅਤੇ 3ਵੀਂ, 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਣ ਪ੍ਰਾਪਤੀ ਦਾ ਮੁਲਾਂਕਣ ਕਰਨ ਅਤੇ ਅਕਾਦਮਿਕ ‘ਤੇ ਮਹਾਂਮਾਰੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਵਿਸ਼ਿਆਂ ਵਿੱਚ ਟੈਸਟ ਕੀਤਾ ਗਿਆ ਸੀ। ਪੰਜਾਬ ਨੇ ਨਾ ਸਿਰਫ਼ ਸਾਰੇ ਵਿਸ਼ਿਆਂ ਵਿੱਚ ਰਾਸ਼ਟਰੀ ਔਸਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਸਗੋਂ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਔਸਤ ਅੰਕਾਂ ਵਿੱਚ ਵੀ ਦਿੱਲੀ ਸਮੇਤ ਹੋਰਨਾਂ ਰਾਜਾਂ ਨੂੰ ਪਿੱਛੇ ਛੱਡ ਕੇ ਟਾਪ ਕੀਤਾ ਹੈ।

ਆਪਣੀ ਉੱਚ ਸਕੋਰਿੰਗ ਪਰਫਾਰਮੈਂਸ ਗ੍ਰੇਡ ਇੰਡੈਕਸ (PGI)-2020 ਰਿਪੋਰਟ ਦੇ ਨਾਲ ਸਮਕਾਲੀ, ਪੰਜਾਬ ਨੇ 12 ਨਵੰਬਰ, 2021 ਨੂੰ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਕਰਵਾਏ ਗਏ ਨੈਸ਼ਨਲ ਅਚੀਵਮੈਂਟ ਸਰਵੇ (NAS) ਵਿੱਚ ਕਲਾਸ III, V ਅਤੇ VIII ਦੇ ਸਾਰੇ ਵਿਸ਼ਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਨੇ ਦਸਵੀਂ ਜਮਾਤ ਵਿੱਚ ਪੰਜ ਵਿਸ਼ਿਆਂ ਵਿੱਚ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਅਤੇ ਗਣਿਤ ਵਿੱਚ ਨੰਬਰ 1 ਰੈਂਕਿੰਗ ਵੀ ਹਾਸਲ ਕੀਤੀ ਹੈ।

ਜਿੱਥੇ ਚੋਣਾਂ ਦੌਰਾਨ ਸਿੱਖਿਆ ਦੇ ‘ਦਿੱਲੀ ਮਾਡਲ’ ਨੂੰ ਲੈ ਕੇ ਕਾਫੀ ਪ੍ਰਚਾਰ ਕੀਤਾ ਗਿਆ ਹੈ, ਉਥੇ ਹੀ ਦਸਵੀਂ ਜਮਾਤ ਸਮੇਤ ਚਾਰ ਜਮਾਤਾਂ ਦੇ ਸਾਰੇ ਵਿਸ਼ਿਆਂ ਵਿੱਚ ਦਿੱਲੀ ਪਛੜ ਗਈ ਹੈ।ਨੈਸ਼ਨਲ ਅਚੀਵਮੈਂਟ ਸਰਵੇ ਦੀ ਰਿਪੋਰਟ ਦੇ ਆਧਾਰ ਉੱਤੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ (AAP) ‘ਤੇ ਸਵਾਲ ਖੜ੍ਹੇ ਕੀਤੇ ਹਨ। ‘ਪੰਜਾਬ ਦੇ ਸਕੂਲਾਂ ਨੂੰ ਬਦਨਾਮ ਨਾ ਕਰੋ, ਬਲਕਿ ਮੁਆਫ਼ੀ ਮੰਗੋ’। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ AAP ਨੂੰ ਸਵਾਲ ‘ਕੀ ਸਿੱਖਿਆ ਦਾ ਨਾਕਾਮ ਮਾਡਲ ਇੱਕ ਸਫਲ ਮਾਡਲ ਦੀ ਥਾਂ ਲੈ ਸਕਦਾ ਹੈ ?’ ਅਕਾਲੀ ਦਲ ਨੇ ਵੀ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। SAD ਨੇ ਕਿਹਾ ਕਿ ‘ਆਪ’ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ‘CM ਮਾਨ ਹੁਣ ਪੰਜਾਬ ਦੇ ਸਕੂਲਾਂ ਦਾ ਅਪਮਾਨ ਕਰਨਾ ਬੰਦ ਕਰਨ’

ਇਕੱਲੀ ਆਮ ਆਦਮੀ ਪਾਰਟੀ ਹੀ ਨਹੀਂ, ਪੰਜਾਬੀ ਚੈਨਲ ਵੀ ਚੁੱਪ ਨੇ। ਜੇ ਕਿਤੇ ਦਿੱਲੀ ਪਹਿਲੇ ਨੰਬਰ ‘ਤੇ ਆਈ ਹੁੰਦੀ ਤਾਂ ਇਨਾਂ ਦੇ ਐਂਕਰਾਂ ਨੇ ਹੁਣ ਤੱਕ ਦਿੱਲੀ ਪਹੁੰਚ ਜਾਣਾ ਸੀ ਤੇ ਉਥੋਂ ਦੇ ਜਵਾਕਾਂ ਨਾਲ ਹਿੰਦੀ ‘ਚ ਤਾਤੇ ਬਾਤੇ ਕਰਨੇ ਸੀ।ਹੁਣ ਆਮ ਆਦਮੀ ਪਾਰਟੀ ਇਹੀ ਕਹਿ ਸਕਦੀ ਹੈ ਕਿ ਕੇਂਦਰ ਸਰਕਾਰ ਨੇ ਕੇਜਰੀਵਾਲ ਨੂੰ ਨੀਵਾਂ ਦਿਖਾਉਣ ਵਾਸਤੇ ਪੰਜਾਬ ਨੂੰ ਪਹਿਲੇ ਨੰਬਰ ‘ਤੇ ਕੱਢਿਆ। ਚਲੋ ਇਹ ਹੀ ਕਹਿ ਦੇਣ। ਨਾਲੇ ਇਹ ਵੀ ਕਹਿ ਦੇਣ ਕਿ ਅਗਲੀ ਵਾਰ ਪੰਜਾਬ ਪੱਕਾ ਮਿੱਥ ਕੇ ਦਿੱਲੀ ਨਾਲੋਂ ਘੱਟ ਨੰਬਰ ਲਊਗਾ। ਵੈਸੇ ਬੇਜਤੀ ਕੁੱਝ ਜਿਆਦਾ ਹੀ ਹੋ ਰਹੀ ਹੈ ਦਿੱਲੀ ਮਾਡਲ ਦੀ। – Mehkama Punjabi

ਸਿੱਖਿਆ ਪੱਖੋਂ ਤਾਂ ਕੰਮ ਸੌਖਾ ਹੋ ਗਿਆ ਮਾਨ ਸਰਕਾਰ ਦੀ ਕਾਰ ਗੁਜ਼ਾਰੀ ਨਾਪਣ ਦਾ । 2021 ਆਲੀ ਰਿਪੋਰਟ ਮੁਤਾਬਿਕ ਪੰਜਾਬ ਪਹਿਲੇ ਨੰਬਰ ਤੇ ਹੈ ।ਚਲੋ ਵੇਖਦੇ ਹਾਂ ਕਿ 2026 ਦੀ ਰਿਪੋਰਟ ਮੁਤਾਬਿਕ ਕਿੱਥੇ ਖੜਦਾ ਹੈ ।ਬਾਕੀ ਜਿਹੜਾ ਸਿਸੋਦੀਆ ਹੋਰਾਂ ਨਾਲ ਰੱਲ ਕੇ , ਇਹਨਾਂ ਪੰਜਾਬ ਦੀ ਸਿੱਖਿਆ ਨੂੰ ਬਦਨਾਮ ਕੀਤਾ ਉਡਤੇ ਪੰਜਾਬ ਆਲੀ ਤਰਜ ਤੇ ਓਹਦੀ ਜਵਾਬ ਦੇਹੀ ਬਣਦੀ ਹੈ।ਕਾਂਗਰਸ ਸਰਕਾਰ ਨੂੰ ਮਾੜਾ ਵਿਖਾਉਣ ਦੇ ਚੱਕਰ ਵਿੱਚ ਪੰਜਾਬ ਨੂੰ ਹੀ ਮਾੜਾ ਕਿਹਣ ਲੱਗ ਪਏ । ਮਾਨ ਸਾਹਿਬ ਇਹ ਧਰਤੀ ਆਵਦੀ ਹੈ ,ਇਹ ਲੋਕ ਆਵਦੇ ਨੇ , ਆਵਦਿਆਂ ਦੇ ਔਗਣ ਕਜੇ ਜਾਂਦੇ ਆ ਨਾਂ ਕਿ ਆਵਦੇ ਨਿੱਜੀ ਮੁਫ਼ਾਦਾਂ ਲਈ ਗੁਣਾ ਨੂੰ ਵੀ ਔਗਣ ਵਾਂਗ ਪੇਸ਼ ਕੀਤਾ ਜਾਵੇ । – Ajaypal Singh Brar

NAS 2021: Punjab schools outshine Delhi in survey released by Education Ministry – The latest NAS results, however, have put a question mark on if Punjab schools were really lagging behind, as claimed by the AAP, which stormed to power around two months in Punjab and promised a complete overhaul of the education and health system in the state.