Breaking News
Home / National / ਅਡਾਨੀ ਨੂੰ ਝਟਕਾ: ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ 43,500 ਕਰੋੜ ਦੇ ਸ਼ੇਅਰ ਫਰੀਜ਼ -ਵੱਡਾ ਘੋਟਾਲਾ?

ਅਡਾਨੀ ਨੂੰ ਝਟਕਾ: ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ 43,500 ਕਰੋੜ ਦੇ ਸ਼ੇਅਰ ਫਰੀਜ਼ -ਵੱਡਾ ਘੋਟਾਲਾ?

ਮੁੰਬਈ: ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ (Gautam Adani) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਅਡਾਨੀ ਗਰੁੱਪ (Adani Graoup) ਦੀਆਂ 6 ਲਿਸਟਡ ਕੰਪਨੀਆਂ ਦੇ ਸ਼ੇਅਰਾਂ (Shares) ਵਿਚ 5% ਤੋਂ ਲੈ ਕੇ 22% ਤੱਕ ਦੀ ਗਿਰਾਵਟ ਆਈ ਹੈ। ਇਸ ਵਿਚ ਸਭ ਤੋਂ ਜ਼ਿਆਦਾ ਅਡਾਨੀ ਐਂਟਰਪ੍ਰਾਈਜਜ਼ ਦੇ ਸ਼ੇਅਰ ਹਨ। ਇਹ 22% ਦੀ ਗਿਰਾਵਟ ਨਾਲ 1,200 ਰੁਪਏ ‘ਤੇ ਆ ਗਿਆ।

ਸ਼ੁੱਕਰਵਾਰ ਨੂੰ ਇਹ 1,600 ਰੁਪਏ ‘ਤੇ ਬੰਦ ਹੋਇਆ ਸੀ। ਇਸ ਤੋਂ ਬਾਅਦ ਦੂਜੀਆਂ ਕੰਪਨੀਆਂ ਦੇ ਸ਼ੇਅਰ ਵੀ ਇਸੇ ਤਰ੍ਹਾਂ ਹੇਠਾਂ ਆਏ। ਇਸ ਕਾਰਨ ਨਿਵੇਸ਼ਕਾਂ ਨੂੰ ਸ਼ੁਰੂਆਤੀ ਘੰਟਿਆਂ ਵਿਚ ਕਰੀਬ 50,000 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਸ਼ੇਅਰਾਂ ਵਿਚ ਗਿਰਾਵਟ ਦਾ ਕਾਰਨ ਇਹ ਸੀ ਕਿ ਸੇਬੀ ਨੇ ਇਸ ਗਰੁੱਪ ਦੀਆਂ ਕੰਪਨੀਆਂ ਵਿਚੋਂ ਤਿੰਨ ਅਜਿਹੇ ਵਿਦੇਸ਼ੀ ਨਿਵੇਸ਼ਕਾਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਫਰਜੀ ਮੰਨਿਆ ਜਾ ਰਿਹਾ ਹੈ। ਇਹ ਤਿੰਨ ਨਿਵੇਸ਼ਕ ਹਨ- ਅਲਬੁਲਾ ਇਨਵੈਸਟਮੈਂਟ ਫੰਡ (Albula Investment Fund), ਕ੍ਰੈਸਟਾ ਫੰਡ (Cresta Fund) ਅਤੇ ਏਪੀਐਮਐਸ ਇਨਵੈਸਟਮੈਂਟ ਫੰਡ (Apms Investment Fund)। ਇਹ ਮਾਰੀਸ਼ਸ ਦੀ ਰਾਜਧਾਨੀ ਪੋਰਟ ਲੂਈਸ ਦੇ ਇਕ ਹੀ ਪਤੇ ‘ਤੇ ਰਜਿਸਟਰ ਹਨ। ਇਹਨਾਂ ਕੋਲ ਵੈਬਸਾਈਟ ਨਹੀਂ ਹੈ। ਸੇਬੀ ਨੇ ਇਹਨਾਂ ਤਿੰਨਾਂ ਦੇ ਨਿਵੇਸ਼ਾਂ ਨੂੰ ਫਰੀਜ਼ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਨਐਸਡੀਐਲ ਯਾਨੀ ਨੈਸ਼ਨਲ ਸਕਿਉਰਿਟੀਜ਼ ਡਿਪਾਜ਼ਿਟਰੀਜ਼ ਲਿਮਟਡ (National Securities Depository Ltd.) ਮੁਤਾਬਕ ਅਡਾਨੀ ਦੀਆਂ ਕੰਪਨੀਆਂ ਵਿਚੋਂ ਇਹਨਾਂ ਤਿੰਨ ਦਾ ਕੁੱਲ ਨਿਵੇਸ਼ 43,500 ਕਰੋੜ ਰੁਪਏ ਰਿਹਾ ਹੈ। ਇਹਨਾਂ ਬਾਰੇ ਸੇਬੀ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਵਿਚ ਮਨੀ ਲਾਂਡਰਿੰਗ ਐਕਟ (Money Laundering Act) ਤਹਿਤ ਕਾਰਵਾਈ ਕੀਤੀ ਗਈ ਹੈ। ਇਹਨਾਂ ਨਿਵੇਸ਼ਕਾਂ ਦੀ ਅਡਾਨੀ ਐਂਟਰਪ੍ਰਾਈਜਜ਼ ਵਿਚ ਹਿੱਸੇਦਾਰੀ 6.82 ਪ੍ਰਤੀਸ਼ਤ, ਅਡਾਨੀ ਟ੍ਰਾਂਸਮਿਸ਼ਨ ਵਿਚ ਹਿੱਸੇਦਾਰੀ 8.03 ਪ੍ਰਤੀਸ਼ਤ, ਅਡਾਨੀ ਟੋਟਲ ਗੈਸ ਵਿਚ ਹਿੱਸੇਦਾਰੀ 5.92 ਪ੍ਰਤੀਸ਼ਤ ਅਤੇ ਅਡਾਨੀ ਗ੍ਰੀਨ ਵਿਚ ਹਿੱਸੇਦਾਰੀ 3.58 ਪ੍ਰਤੀਸ਼ਤ ਦੀ ਹੈ।

ਐਨਐਸਡੀਐਲ (NSDL) ਦੀ ਵੈਬਸਾਈਟ ਦੇ ਅਨੁਸਾਰ, ਇਹ ਖਾਤੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਫਰੀਜ਼ ਕੀਤੇ ਗਏ ਸਨ। ਦਰਅਸਲ ਸੇਬੀ ਨੇ ਸਾਲ 2019 ਵਿਚ ਮਨੀ ਲਾਂਡ੍ਰਿੰਗ ਨੂੰ ਰੋਕਣ ਲਈ ਵਿਦੇਸ਼ੀ ਨਿਵੇਸ਼ਕਾਂ ਦੀ ਕੇਵਾਈਸੀ ਨੂੰ 2020 ਤੱਕ ਪੂਰਾ ਕਰਨ ਦਾ ਆਦੇਸ਼ ਦਿੱਤਾ ਸੀ। ਇਹਨਾਂ ਨੂੰ ਨਵੇਂ ਨਿਯਮਾਂ ਤਹਿਤ ਪੂਰਾ ਕਰਨਾ ਸੀ। ਇਸ ਵਿਚ ਅਸਫ਼ਲ ਰਹਿਣ ’ਤੇ ਉਹਨਾਂ ਦੇ ਡੀਮੈਟ ਅਕਾਊਂਟ ਫਰੀਜ਼ ਕੀਤੇ ਜਾਣ ਦਾ ਨਿਯਮ ਸੀ। ਇਸੇ ਅਧਾਰ ’ਤੇ ਇਹਨਾਂ ਦੇ ਅਕਾਊਂਟ ਨੂੰ ਫਰੀਜ਼ ਕੀਤਾ ਗਿਆ ਹੈ।

About admin

Check Also

ਤਾਲਿਬਾਨ ਦੀ ਭਾਰਤ ਨੂੰ ਖੁੱਲ੍ਹੀ ਚਿਤਾਵਨੀ- ‘ਅਫਗਾਨਿਸਤਾਨ ਵਿਚ ਫੌਜ ਭੇਜੀ ਤਾਂ ਚੰਗਾ ਨਹੀਂ ਹੋਵੇਗਾ’

ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੇ ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। …

%d bloggers like this: