ਗਲਾਸਗੋ, 25 ਮਈ – ਸਕਾਟਲੈਂਡ ਦੀ ਉੱਤਰੀ ਲਨਾਰਕਸ਼ਾਇਰ ਕੌਂਸਲ ‘ਚ ਪੈਂਦੇ ਕਸਬੇ ਕੋਟਬਿ੍ਜ ਵਿਚ ਡਾਕਟਰੀ ਸੇਵਾਵਾਂ ਨਿਭਾ ਚੁੱਕੇ ਭਾਰਤੀ ਮੂਲ ਦੇ ਡਾਕਟਰ ਕਿ੍ਸ਼ਨ (72) ਨੂੰ 1983 ਤੋਂ 2018 ਦਰਮਿਆਨ ਲਗਭਗ ਚਾਰ ਦਹਾਕਿਆਂ ਤੋਂ ਮਰੀਜ਼ਾਂ ਨਾਲ ਜਿ ਨ ਸੀ ਸ਼ੋ ਸ਼ ਣ ਕਰਨ ਦੇ ਜੁਰਮ ‘ਚ ਗਲਾਸਗੋ ਹਾਈਕੋਰਟ ਦੇ ਜੱਜ ਨੇ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ | ਹਾਈਕੋਰਟ ਨੇ ਡਾਕਟਰ ਨੂੰ ਪਿਛਲੇ ਮਹੀਨੇ 48 ਮਰੀਜ਼ਾਂ ਨੂੰ ਚੁੰਮਣ, ਗਲੇ ਲਗਾਉਣ, ਗੰ ਦੀ ਆਂ ਟਿੱਪਣੀਆਂ ਅਤੇ ਅਣਉਚਿਤ ਹਰਕਤਾਂ ਕਰਨ ਲਈ 54 ਜਿਨਸੀ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਸੀ | ਪੀ ੜ ਤ ਮਰੀਜ਼ਾਂ ਵਿਚ ਜ ਬ ਰ ਜਨਾਹ ਪੀੜਤ, ਕਿਸ਼ੋਰ ਬੱਚੇ ਅਤੇ ਗਰਭਵਤੀ ਔਰਤਾਂ ਵੀ ਸਨ | ਜ਼ਿਕਰਯੋਗ ਹੈ ਕਿ 2013 ਵਿਚ ਡਾਕਟਰ ਕਿ੍ਸ਼ਨ ਨੂੰ ਐਮ.ਬੀ.ਈ. ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ, ਹਾਲਾਂਕਿ ਉਦੋਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ |
ਦਿੱਲੀ ਹਾਈਕੋਰਟ ਨੇ ਹਾਕੀ ਇੰਡੀਆ ਨੂੰ ਖੇਡ ਜ਼ਾਬਤਾ ਦੀ ਉਲੰਘਣਾ ਲਈ ਸੀ.ਓ.ਏ. ਅਧੀਨ ਕੀਤਾ
ਦਿੱਲੀ ਹਾਈਕੋਰਟ ਨੇ ਖੇਡ ਜ਼ਾਬਤੇ ਦੀ ਉਲੰਘਣਾ ਕਾਰਨ ਹਾਕੀ ਇੰਡੀਆ ਦੇ ਕੰਮਾਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਤਿੰਨ ਮੈਂਬਰੀ ਪ੍ਰਬੰਧਕਾਂ ਦੀ ਕਮੇਟੀ (ਸੀ.ਓ.ਏ.) ਨੂੰ ਸੌਂਪ ਦਿੱਤੀ ਹੈ | ਅਦਾਲਤ ਦਾ ਇਹ ਆਦੇਸ਼ ਸਾਬਕਾ ਭਾਰਤੀ ਖਿਡਾਰੀ ਅਸਲਮ ਸ਼ੇਰ ਖਾਨ ਦੀ ਪਟੀਸ਼ਨ ‘ਤੇ ਆਇਆ ਹੈ, ਜਿਸ ਨੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੂੰ ਹਾਕੀ ਇੰਡਆ ਦਾ ਜੀਵਨਭਰ ਮੈਂਬਰ ਨਿਯੁਕਤ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ | ਅਦਾਲਤ ਨੇ ਕਿਹਾ ਕਿ ਖੇਡ ਜ਼ਾਬਤੇ ਅਧੀਨ ਹਾਕੀ ਇੰਡੀਆ ਦਾ ਬੱਤਰਾ ਨੂੰ ਜੀਵਨ ਭਰ ਮੈਂਬਰ ਤੇ ਏਲੇਨਾ ਨੋਰਮਨ ਨੂੰ ਸੀ.ਈ.ਓ. ਨਿਯੁਕਤ ਕਰਨਾ ਗੈਰਕਾਨੂੰਨੀ ਸੀ | ਮਾਮਲੇ ਦੇ ਸੰਦਰਭ ‘ਚ ਅਦਾਲਤ ਨੇ ਕਿਹਾ ਕਿ ਇਹ ਜਨਹਿਤ ‘ਚ ਹੋਵੇਗਾ ਕਿ ਹਾਕੀ ਇੰਡੀਆ ਦੇ ਕੰਮਕਾਜ ਦਾ ਸੰਚਾਲਨ ਸੀ.ਓ.ਏ. ਨੂੰ ਸੌਂਪ ਦਿੱਤਾ ਜਾਏ |