ਬੇਹਿਸਾਬੀ ਜਾਇਦਾਦ ਦੇ ਮਾਮਲੇ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੋਸ਼ੀ ਕਰਾਰ

461

ਨਵੀਂ ਦਿੱਲੀ, 21 ਮਈ – ਇਥੋਂ ਦੀ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਜੱਜ ਵਿਕਾਸ ਢੁੱਲ ਨੇ ਇਹ ਹੁਕਮ ਸੁਣਾਉਂਦਿਆਂ ਮਾਮਲੇ ਦੀ ਸੁਣਵਾਈ 26 ਮਈ ਲਈ ਪਾ ਦਿੱਤੀ ਹੈ ਤੇ ਉਦੋਂ ਸਜ਼ਾਂ ਬਾਰੇ ਬਹਿਸ ਹੋਵੇਗੀ। ਸੀਬੀਆਈ ਨੇ 2005 ਵਿੱਚ ਕੇਸ ਦਰਜ ਕੀਤਾ ਸੀ ਅਤੇ 26 ਮਾਰਚ 2010 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਵਿੱਚ ਚੌਟਾਲਾ ਉੱਤੇ 1993 ਤੋਂ 2006 ਦਰਮਿਆਨ 6.09 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ,ਜੋ ਉਨ੍ਹਾਂ ਦੀ ਜਾਇਜ਼ ਆਮਦਨ ਤੋਂ ਬਹੁਤ ਜ਼ਿਆਦਾ ਸੀ।

Former Haryana CM Om Prakash Chautala convicted in corruption case
The Rouse Avenue Court in Delhi convicted former Haryana Chief Minister Om Prakash Chautala in a disproportionate assets case on Saturday.

The court will hear arguments on the quantum of punishment to be given on May 26.


The Central Bureau of Investigation filed a chargesheet against OP Chautala on March 26, 2010 for allegedly amassing assets worth Rs 6.09 crore between 1993 and 2006, which is disproportionate to the legitimate income.

In January 2021, a Delhi court framed money laundering charges against OP Chautala in connection with the disproportionate assets case.

OP Chautala and his son Ajay were also sentenced to ten years’ imprisonment after they were found guilty of corruption in a teacher recruitment scam in 2013. OP Chautala, now 87 years old, was released from jail in July 2021.