ਬੱਗੇ ਦੀ ਗ੍ਰਿਫ਼ਤਾਰੀ ਦਾ ਡਰਾਮਾ ਬੱਗੇ ਦਾ ਹੋਰ ਉਭਾਰ ਕਰ ਗਿਆ

354

ਭਾਜਪਾ ਦੇ ਚੀਫ ਝੋਲੀਚੁੱਕ ਬੱਗੇ ਦੀ ਗ੍ਰਿਫ਼ਤਾਰੀ ਦਾ ਡਰਾਮਾ ਬੱਗੇ ਦਾ ਹੋਰ ਉਭਾਰ ਕਰ ਗਿਆ ਹੈ। ਇਸ ਦਸਤਾਰਧਾਰੀ ਸੰਘੀ ਨੂੰ ਕਿਸੇ ਵੱਡੀ ਭੂਮਿਕਾ ‘ਚ ਫਿੱਟ ਕੀਤਾ ਜਾ ਸਕਦਾ। ਇਸ ਕਾਂਡ ਕਾਰਨ ਏਨਾ ਤਾਂ ਪਤਾ ਲੱਗ ਹੀ ਗਿਆ ਕਿ ਬੱਗਾ ਕੋਈ ਜੋਕਰ ਨਹੀਂ, ਬੱਗੇ ਵਰਗੇ ਵਿਕਾਊ ਮਾਲ ਦੀ ਭਾਜਪਾ ‘ਚ ਪੂਰੀ ਪੈਂਠ ਹੈ।ਕੇਜਰੀਵਾਲ ਪੰਜਾਬ ਨੂੰ ਇੰਝ ਸਮਝ ਰਿਹਾ ਜਿਵੇਂ ਕਿਸੇ ਹੋਛੇ ਬੰਦੇ ਦੀ ਅਮੀਰ ਤੇ ਧੱਕੜ ਬੰਦੇ ਨਾਲ ਯਾਰੀ ਪੈ ਗਈ ਹੋਵੇ, ਓਹਦੇ ਪੈਸੇ ਨਾਲ ਹੋਰ ਸੂਬਿਆਂ ‘ਚ ਫਰੰਟ ਪੇਜ ਇਸ਼ਤਿਹਾਰ ਤੇ ਬੈਕ-ਡੋਰ ਮੀਡੀਆ ਖ਼ਰੀਦਿਆ ਜਾ ਰਿਹਾ ਤੇ ਓਹਦੀ ਤਾਕਤ ਨਾਲ ਆਪਣੀਆਂ ਨਿੱਜੀ ਦੁਸ਼ਮਣੀਆਂ ਕੱਢੀਆਂ ਜਾ ਰਹੀਆਂ। ਵੈਸੇ ਦਿੱਲੀ ਵਾਲਿਆਂ ਪੰਜਾਬ ਪੁਲਿਸ ਛੱਡ ਦਿੱਤੀ ਜਾਂ ਹੁਣ ਓਹਦੇ ਲਈ ਆਪ ਵਾਲਿਆਂ ਨੂੰ ਧਰਨਾ ਲਾਉਣਾ ਪਊ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਭਾਜਪਾ (BJP) ਆਗੂ ਤਜਿੰਦਰ ਸਿੰਘ ਬੱਗਾ ਨੂੰ ਹਰਿਆਣਾ ਵਿੱਚ ਰੱਖਣ ਦੀ ਪੰਜਾਬ ਸਰਕਾਰ (Punjab Government) ਦੀ ਮੰਗ ਨੂੰ ਰੱਦ ਕਰਦਿਆਂ ਹਰਿਆਣਾ ਸਰਕਾਰ (Haryana Government) ਨੂੰ ਭਲਕੇ ਇਸ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ।

ਦਿੱਲੀ ‘ਚ ਪੰਜਾਬ ਪੁਲਿਸ ਦੇ DSP ਸਾਮ੍ਹਣੇ, BJP ਵਰਕਰਾਂ ਨੇ ਲਾਏ ਮੁਰਦਾਬਾਦ ਦੇ ਨਾਅਰੇ


ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਜਿੰਦਰ ਸਿੰਘ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਤੋਂ ਲੈ ਕੇ ਹਰਿਆਣਾ ਤੱਕ ਸਿਆਸੀ ਹੰਗਾਮਾ ਹੋਇਆ। ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਨੂੰ ਮੋਹਾਲੀ ਜਾਣ ਲਈ ਹਰਿਆਣਾ ਵਿੱਚ ਰੋਕ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਇਸ ਸਾਰੇ ਘਟਨਾਕ੍ਰਮ ‘ਚ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ‘ਤੇ ਕੇਸ ਵੀ ਦਰਜ ਕਰ ਲਿਆ ਸੀ। ਕੁਰੂਕਸ਼ੇਤਰ ‘ਚ ਪੰਜਾਬ ਪੁਲਿਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਸ ਪਿੱਛੋਂ ਦਿੱਲੀ ਪੁਲਿਸ, ਤੇਜਿੰਦਰਪਾਲ ਬੱਗਾ ਨੂੰ ਲੈ ਕੇ ਰਾਜਧਾਨੀ ਲਈ ਰਵਾਨਾ ਹੋ ਗਈ।

ਬੱਗਾ ਨੂੰ ਹਰਿਆਣਾ ਵਿਚੋਂ ਬਾਹਰ ਨਾ ਜਾਣ ਦੇਣ ਲਈ ਪੰਜਾਬ ਪੁਲਿਸ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੰਗ ਵੀ ਕੀਤੀ ਗਈ, ਪਰੰਤੂ ਅਦਾਲਤ ਨੇ ਪੰਜਾਬ ਪੁਲਿਸ ਨੂੰ ਝਟਕਾ ਦਿੰਦੇ ਹੋਏ ਮੰਗ ਖਾਰਜ ਕਰ ਦਿੱਤੀ ਹੈ।

Delhi Police ਦੀ ਹਿਰਾਸਤ ਚੋਂ ਬਾਹਰ ਆਉਣ ਮਗਰੋਂ ਬੱਗੇ ਨੂੰ ਗ੍ਰਿਫ਼ਤਾਰ ਕਰਨ ਗਏ DSP ਦੇ ਵੱਡੇ ਖੁਲਾਸੇ,ਸਿਆਸੀ ਬਦਲਾਖੋਰੀ ਕਰਕੇ ਸਾਨੂੰ ਕੀਤਾ ਜ਼ਲੀਲ

Delhi Police ਦਾ ਪੱਖ ਅਦਾਲਤ ‘ਚ ਰੱਖਣ ਵਾਲੇ ਵਕੀਲ ਨੇ ਘੇਰੀ ਪੰਜਾਬ ਪੁਲਿਸ ਤੇ ਸਰਕਾਰ ! ਦੱਸੀ ਅਦਾਲਤ ਦੇ ਅੰਦਰ ਦੀ ਸਾਰੀ ਗੱਲ


‘ਕੇਜਰੀਵਾਲ ਪੰਜਾਬ ਨੂੰ ਰਹੇ MISS USE’
CM ਮਾਨ ਨੂੰ MP ਔਜਲਾ ਨੇ ਦਿੱਤੀ ਕਿਹੜੀ ਸਲਾਹ

ਹਾਈਕੋਰਟ ਵੱਲੋਂ ਲੱਗੇ ਝਟਕੇ ਮਗਰੋਂ ਕੀ ਬੋਲੇ AG ਅਨਮੋਲ ਰਤਨ ਸਿੱਧੂ,ਦਿੱਲੀ ਪੁਲਿਸ ਧੱਕਾ ਕਰ ਰਹੀ ਹੈ